ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਆਸਟ੍ਰੇਲੀਆ ਤੋਂ ਪੜ ਕੇ ਪਰਤਿਆ ਨੌਜਵਾਨ ਵਿਦਿਆਰਥੀਆਂ ਨੂੰ ਆਨ-ਲਾਈਨ ਵੇਚਦਾ ਸੀ ਨਸ਼ਾ

ਆਸਟ੍ਰੇਲੀਆ ਤੋਂ ਪੱਤਰਕਾਰੀ ਦੀ ਪੜਾਈ ਕਰਕੇ ਪਰਤਿਆ ਨੌਜਵਾਨ ਨੋਇਡਾ ਆ ਕੇ ਗਾਂਜਾ ਤਸਕਰ ਬਣ ਗਿਆ। ਪੁਲਿਸ ਨੇ ਦੋਸ਼ੀ ਨੂੰ ਉਸ ਦੇ ਸਾਥੀ ਨਾਲ ਗ੍ਰਿਫਤਾਰ ਕਰ ਲਿਆ ਹੈ। ਜਾਂਚ ਦੌਰਾਨ ਦੋਸ਼ੀ ਨੇ ਖੁਲਾਸਾ ਕੀਤਾ ਕਿ ਉਹ ਦਿੱਲੀ, ਨੋਇਡਾ ਤੇ ਗ੍ਰੇਟਰ ਨੌਇਡਾ ਚ ਆਨ-ਲਾਈਨ ਅਤੇ ਆਨ-ਡਿਮਾਂਡ ਯੂਨੀਵਰਸਿਟੀ ਤੇ ਕਾਲਜਾਂ ਚ ਗਾਂਜੇ ਦੀ ਤਸਕਰੀ ਕਰ ਰਿਹਾ ਸੀ।

 

ਪੁਲਿਸ ਅਫ਼ਸਰ ਵਿਮਲ ਕੁਮਾਰ ਮੁਤਾਬਕ ਥਾਣਾ ਪੁਲਿਸ ਬੁੱਧਵਾਰ ਦੀ ਰਾਤ ਗਸ਼ਤ ਕਰ ਰਹੀ ਸੀ। ਸੈਕਟਰ 78 ਚ ਚੈਕਿੰਗ ਦੌਰਾਂਲ ਪੁਲਿਸ ਨੇ ਕਾਰ ਚ ਸਵਾਰ ਦੋਸ਼ੀ ਅਤੇ ਉਸਦੇ ਸਾਥੀ ਨੂੰ ਰੋਕਿਆ। ਤਲਾਸ਼ੀ ਦੌਰਾਨ ਕਾਰ ਚੋਂ 1.7 ਕਿੱਲੋਗ੍ਰਾਮ ਗਾਂਜਾ, ਗਾਂਜਾ ਵੇਚਣ ਦੇ 2,36,800 ਰੁਪਏ ਅਤੇ ਗਾਂਜੇ ਦੇ 31 ਖਾਲੀ ਪੈਕਟ ਬਰਾਮਦ ਕੀਤੇ।

 

ਦੋਸ਼ੀਆਂ ਦੀ ਪਛਾਣ ਦਿੱਲੀ ਦੇ ਸਰੀਤਾ ਵਿਹਾਰ ਨਿਵਾਸੀ ਕਨਵ ਆਹੁਜਾ ਅਤੇ ਗ੍ਰੇਟਰ ਨੋਇਡਾ ਦੇ ਚਾਈ-4 ਸੈਕਟਰ ਨਿਵਾਸੀ ਜਸਪ੍ਰੀਤ ਸਿੰਘ ਵਜੋਂ ਹੋਈ। ਕਨਵ ਆਹੁਜਾ ਇਕ ਕਿਰਾਏ ਦੇ ਘਰ ਰਹਿ ਕੇ ਇਹ ਧੰਦਾ ਚਲਾ ਰਿਹਾ ਸੀ।

 

ਉਸ ਨੇ ਦਸਿਆ ਕਿ ਸ਼ਿਲਾਂਗ ਚ ਉਸ ਦੀ ਮੁਲਾਕਾਤ ਇਕ ਔਰਤ ਨਾਲ ਹੋਈ ਸੀ। ਜਿਸ ਨੇ ਉਸ ਨੂੰ ਪੈਸਿਆਂ ਦਾ ਲਾਲਚ ਕੇ ਤਸਕਰੀ ਬਾਰੇ ਦਸਿਆ। ਕਨਵ 15-20 ਹਜ਼ਾਰ ਰੁਪਏ ਕਿਲੋ ਚ ਗਾਂਜਾ ਖਰੀਦ ਕੇ 30-35 ਹਜ਼ਾਰ ਰੁਪਏ ਕਿਲੋ ਚ ਆਪਣੇ ਗਾਹਕਾਂ ਅਤੇ ਪਾਰਟੀਆਂ ਨੂੰ ਵੇਚਦਾ ਸੀ ਜਿਸ ਚ ਜ਼ਿਆਦਾਤਰ ਕਾਲਜੀ ਵਿਦਿਆਰਥੀ ਸ਼ਾਮਲ ਹੁੰਦੇ ਸਨ।

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Two marijuana smugglers arrested by noida police