ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਲੌਕਡਾਊਨ 'ਚ ਘੁੰਮ ਰਹੇ ਦੋ ਦੋਸਤਾਂ ਨੂੰ ਰੋਕਣਾ ਪਿਆ ਮਹਿੰਗਾ, ਇੱਟ ਮਾਰ ਕੇ ਕੀਤੀ ਹੱਤਿਆ

ਦਿੱਲੀ ਦੇ ਸਾਗਰਪੁਰ 'ਚ ਲੌਕਡਾਊਨ ਦੌਰਾਨ ਦੇਰ ਰਾਤ ਗਲੀ 'ਚ ਘੁੰਮ ਰਹੇ ਦੋ ਦੋਸਤਾਂ ਨੂੰ ਰੋਕਣਾ ਇੱਕ ਨੌਜਵਾਨ ਨੂੰ ਮਹਿੰਗਾ ਪੈ ਗਿਆ। ਦੋਵਾਂ ਦੋਸਤਾਂ ਨੇ ਬੁੱਧਵਾਰ ਰਾਤ 24 ਸਾਲਾ ਕ੍ਰਿਸ਼ਨਾ ਯਾਦਵ ਨੂੰ ਇੱਟ ਮਾਰ-ਮਾਰ ਕੇ ਹੱਤਿਆ ਕਰ ਦਿੱਤੀ। ਸਾਗਰਪੁਰ ਥਾਣਾ ਪੁਲਿਸ ਨੇ ਕਤਲ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਮੁਲਜ਼ਮ ਕਰਣ ਤੇ ਉਸ ਦੇ ਨਾਬਾਲਗ ਦੋਸਤ ਗ੍ਰਿਫ਼ਤਾਰ ਕਰ ਲਿਆ ਹੈ।
 

ਪੁਲਿਸ ਨੇ ਦੱਸਿਆ ਕਿ ਕ੍ਰਿਸ਼ਣਾ ਯਾਦਵ ਪਰਿਵਾਰ ਨਾਲ ਸਾਗਰਪੁਰ ਇਲਾਕੇ 'ਚ ਰਹਿੰਦਾ ਸੀ। ਉਹ ਕਰੋਲ ਬਾਗ 'ਚ ਕੱਪੜੇ ਦੇ ਸ਼ੋਅਰੂਮ ਵਿੱਚ ਕੰਮ ਕਰਦਾ ਸੀ। ਉਸ ਦੇ ਪਰਿਵਾਰ 'ਚ ਤਿੰਨ ਭੈਣਾਂ ਤੇ ਇੱਕ ਮਾਂ ਹੈ। ਪਿਤਾ ਦੀ ਮੌਤ ਹੋ ਚੁੱਕੀ ਹੈ ਅਤੇ ਉਹ ਘਰ 'ਚ ਕਮਾਉਣ ਵਾਲਾ ਇਕੱਲਾ ਸੀ। ਮੁਲਜ਼ਮ ਕਰਣ ਤੇ ਉਸ ਦਾ ਨਾਬਾਲਗ ਦੋਸਤ ਵੀ ਇਸੇ ਇਲਾਕੇ 'ਚ ਰਹਿੰਦੇ ਹਨ।
 

ਪਿਛਲੇ ਹਫ਼ਤੇ ਉਹ ਦੇਰ ਰਾਤ ਗਲੀ 'ਚ ਘੁੰਮ ਰਹੇ ਸਨ। ਇਸ ਦੌਰਾਨ ਕ੍ਰਿਸ਼ਨਾ ਯਾਦਵ ਘਰ ਪਰਤ ਰਿਹਾ ਸੀ। ਉਸ ਨੇ ਦੋਵਾਂ ਨੂੰ ਦੇਰ ਰਾਤ ਬਾਹਰ ਘੁੰਮਣ 'ਤੇ ਰੋਕਿਆ ਅਤੇ ਕਿਹਾ ਸੀ ਕਿ ਲੌਕਡਾਊਨ ਚੱਲ ਰਿਹਾ ਹੈ। ਆਪਣੇ ਘਰ ਜਾਓ। ਇਸ 'ਤੇ ਕਰਣ ਤੇ ਉਸ ਦੇ ਦੋਸਤ ਨੇ ਝਗੜਾ ਕਰਨਾ ਸ਼ੁਰੂ ਕਰ ਦਿੱਤਾ। ਹਾਲਾਂਕਿ ਉਸ ਦਿਨ ਝਗੜਾ ਖ਼ਤਮ ਹੋ ਗਿਆ।
 

ਘਰ 'ਤੇ ਪੱਥਰ ਸੁੱਟੇ :
ਬੁੱਧਵਾਰ ਰਾਤ ਨੂੰ ਕਰਣ ਆਪਣੇ ਦੋਸਤ ਨਾਲ ਕ੍ਰਿਸ਼ਨਾ ਦੇ ਘਰ ਬਾਹਰ ਪਹੁੰਚਿਆ ਅਤੇ ਘਰ 'ਤੇ ਪੱਥਰਬਾਜ਼ੀ ਸ਼ੁਰੂ ਕਰ ਦਿੱਤੀ। ਕ੍ਰਿਸ਼ਨਾ ਯਾਦਵ ਘਰੋਂ ਬਾਹਰ ਨਿਕਲੇ ਅਤੇ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕਿਆ। ਮੁਲਜ਼ਮਾਂ ਨੇ ਕ੍ਰਿਸ਼ਨਾ ਯਾਦਵ ਨੂੰ ਫੜ ਲਿਆ ਅਤੇ ਲੜਾਈ ਸ਼ੁਰੂ ਕਰ ਦਿੱਤੀ।

 

ਇੱਟ ਨਾਲ ਕਈ ਵਾਰ ਕੀਤੇ :
ਕਰਣ ਨੇ ਕ੍ਰਿਸ਼ਨਾ ਨੂੰ ਪਿੱਛੇ ਤੋਂ ਫੜ ਲਿਆ ਅਤੇ ਨਾਬਾਲਗ ਨੇ ਇੱਟ ਨਾਲ ਉਸ ਦੇ ਸਿਰ 'ਤੇ ਕਈ ਵਾਰ-ਵਾਰ ਕੀਤੇ, ਜਿਸ ਨਾਲ ਉਹ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਿਆ। ਪਰਿਵਾਰ ਜ਼ਖ਼ਮੀਆਂ ਨੂੰ ਲੈ ਕੇ ਹਸਪਤਾਲ ਪਹੁੰਚਿਆ। ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਇਸ ਦੌਰਾਨ ਸੂਚਨਾ ਮਿਲਣ ਤੋਂ ਬਾਅਦ ਪਹੁੰਚੇ ਇੰਸਪੈਕਟਰ ਜੋਗਿੰਦਰ ਸਿੰਘ, ਐਸਆਈ ਅਸ਼ੋਕ ਅਤੇ ਐਸਆਈ ਸੁਰਿੰਦਰ ਦੀ ਟੀਮ ਨੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ।

 

ਦੋਸਤ ਦੇ ਘਰ ਲੁਕੇ ਸਨ ਮੁਲਜ਼ਮ :
ਦੋਵੇਂ ਮੁਲਜ਼ਮ ਕਤਲ ਤੋਂ ਬਾਅਦ ਆਪਣੇ ਘਰ ਦੇ ਨੇੜੇ ਇੱਕ ਹੋਰ ਦੋਸਤ ਦੇ ਘਰ ਲੁਕੇ ਹੋਏ ਸਨ। ਪੁਲਿਸ ਨੇ ਉੱਥੇ ਛਾਪਾ ਮਾਰਿਆ ਅਤੇ ਦੋਵਾਂ ਨੂੰ ਫੜ ਲਿਆ। ਦੋਵੇਂ ਮੁਲਜ਼ਮ ਅਪਰਾਧਕ ਪਿਛੋਕੜ ਦੇ ਹਨ। 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Two men murdered man after they said not to go outside during lockdown