ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਚਿਕਨ ਬਰਿਆਨੀ ਦੀ ਥਾਂ ਵੇਚਦੇ ਸਨ ਕਾਂ ਬਰਿਆਨੀ, ਦੋ ਗ੍ਰਿਫਤਾਰ

ਤੁਸੀ ਬਾਲੀਵੁੱਡ ਦੀ 'ਰਨ' ਫਿਲਮ ਵੇਖੀ ਹੋਵੇਗੀ। ਜੇ ਨਹੀਂ ਵੀ ਵੇਖੀ ਤਾਂ 'ਕਾਂ ਬਰਿਆਨੀ' ਵਾਲਾ ਸੀਨ ਜ਼ਰੂਰ ਵੇਖਿਆ ਹੋਵੇਗਾ। ਹੁਣ ਇਹ ਸੀਨ ਅਸਲ ਜ਼ਿੰਦਗੀ 'ਚ ਵੀ ਸੱਚ ਹੋ ਗਿਆ ਹੈ। ਇਹ ਘਟਨਾ ਤਾਮਿਲਨਾਡੂ ਦੇ ਰਾਮੇਸ਼ਵਰਮ ਦੀ ਹੈ। ਇੱਥੇ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਹ ਚਿਕਨ ਦੇ ਨਾਂ 'ਤੇ ਕਾਂ ਦਾ ਮਾਸ ਵੇਚਦੇ ਸਨ।
 

ਸੜਕ ਕੰਢੇ ਇੱਕ ਰੇਹੜੀ 'ਤੇ ਜਦੋਂ ਖਾਦ ਵਿਭਾਗ ਨੇ ਛਾਪਾ ਮਾਰਿਆ ਤਾਂ ਅਧਿਕਾਰੀ ਹੈਰਾਨ ਰਹਿ ਗਏ। ਦਰਅਸਲ, ਇੱਥੇ ਚਿਕਨ ਦੱਸ ਕੇ ਜਿਹੜਾ ਮਾਸ ਲੋਕਾਂ ਨੂੰ ਖੁਆਇਆ ਜਾ ਰਿਹਾ ਸੀ, ਉਹ ਕਾਂ ਦਾ ਮਾਸ ਸੀ। ਪੁਲਿਸ ਨੇ ਮੁਲਜ਼ਮਾਂ ਕੋਲੋਂ 150 ਮਰੇ ਹੋਏ ਕਾਂ ਵੀ ਬਰਾਮਦ ਕੀਤੇ ਹਨ।

 


 

ਪੁਲਿਸ ਨੇ ਦੱਸਿਆ ਕਿ ਇਸ ਗੱਲ ਦਾ ਖੁਲਾਸਾ ਰਾਮੇਸ਼ਵਰਮ ਮੰਦਰ ਦੇ ਸ਼ਰਧਾਲੂਆਂ ਦੀ ਸ਼ਿਕਾਇਤ ਮਗਰੋਂ ਹੋਇਆ। ਦਰਅਸਲ, ਸ਼ਰਧਾਲੂ ਇੱਥੇ ਰੋਜ਼ਾਨਾ ਕਾਵਾਂ ਨੂੰ ਦਾਣੇ ਪਾਉਂਦੇ ਹਨ। ਪਰ ਬੀਤੇ ਕੁੱਝ ਮਹੀਨਿਆਂ ਤੋਂ ਉਨ੍ਹਾਂ ਨੂੰ ਕਈ ਕਾਂ ਮਰੇ ਹੋਏ ਮਿਲ ਰਹੇ ਸਨ। ਸ਼ਰਧਾਲੂਆਂ ਨੇ ਕਾਵਾਂ ਦੇ ਮਰਨ ਦੀ ਸ਼ਿਕਾਇਤ ਪੁਲਿਸ ਨੂੰ ਕੀਤੀ। ਜਦੋਂ ਪੁਲਿਸ ਨੇ ਜਾਂਚ ਪੜਤਾਲ ਕੀਤੀ ਤਾਂ ਪਤਾ ਲੱਗਿਆ ਕਿ ਕੁੱਝ ਲੋਕ ਜ਼ਹਿਰੀਲੇ ਚੌਲ ਦੇ ਕੇ ਕਾਵਾਂ ਦਾ ਸ਼ਿਕਾਰ ਕਰ ਰਹੇ ਹਨ। ਜਿਵੇਂ ਹੀ ਕਾਂ ਬੇਹੋਸ਼ ਹੁੰਦੇ ਸਨ ਤਾਂ ਉਨ੍ਹਾਂ ਨੂੰ ਬੋਰੀ 'ਚ ਭਰ ਦਿੱਤਾ ਜਾਂਦਾ ਸੀ।
 

ਜਿਹੜਾ ਵਿਅਕਤੀ ਸੜਕ ਕੰਢੇ ਰੇਹੜੀ 'ਤੇ ਸਸਤੀ ਬਰਿਆਨੀ 'ਚ ਕਾਂ ਦਾ ਮਾਸ ਵੇਚ ਰਿਹਾ ਸੀ, ਉਸ 'ਤੇ ਪੁਲਿਸ ਨੇ ਨਜ਼ਰ ਰੱਖਣੀ ਸ਼ੁਰੂ ਕਰ ਦਿੱਤੀ। ਪੁਲਿਸ ਅਨੁਸਾਰ ਰੇਹੜੀ ਵਾਲਾ ਲੋਕਾਂ ਨੂੰ ਚਿਕਨ ਦੇ ਨਾਂ 'ਤੇ ਕਾਂ ਦਾ ਮਾਸ ਖੁਆਉਂਦਾ ਸੀ। ਪੁਲਿਸ ਨੇ ਕਾਵਾਂ ਦਾ ਮਾਸ ਵੇਚ ਰਹੇ ਮੁਲਜ਼ਮਾਂ ਤੋਂ ਪੁੱਛਗਿੱਛ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਅਸੀ ਕਾਵਾਂ ਦਾ ਸ਼ਿਕਾਰ ਕਰਕੇ ਛੋਟੇ ਦੁਕਾਨਦਾਰਾਂ ਨੂੰ ਵੇਚ ਰਹੇ ਸੀ। ਦੁਕਾਨਦਾਰ ਕਾਵਾਂ ਦੇ ਮਾਸ ਨੂੰ ਚਿਕਨ ਲਾਲੀਪੋਪ ਅਤੇ ਚਿਕਨ ਬਰਿਆਨੀ ਕਹਿ ਕੇ ਵੇਚ ਰਹੇ ਸਨ, ਜਿਸ ਨਾਲ ਉਨ੍ਹਾਂ ਨੂੰ ਚੰਗੀ ਕਮਾਈ ਹੋ ਰਹੀ ਸੀ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Two men were arrested in Tamil Nadu Rameswaram for killing and selling crow meat as Chicken biryani