ਅਗਲੀ ਕਹਾਣੀ

ਬਲਾਚੌਰ ਲਾਗੇ ਦੋ ਬੱਚੀਆਂ ਜਿਊਂਦੀਆਂ ਸੜੀਆਂ

ਬਲਾਚੌਰ ਲਾਗੇ ਦੋ ਬੱਚੀਆਂ ਜਿਊਂਦੀਆਂ ਸੜੀਆਂ

ਨਵਾਂਸ਼ਹਿਰ (ਸਰਕਾਰੀ ਦਸਤਾਵੇਜ਼ਾਂ ਵਿੱਚ ਜਿਸ ਦਾ ਨਾਂਅ ਸ਼ਹੀਦ ਭਗਤ ਸਿੰਘ ਨਗਰ ਹੈ) ਦੇ ਕਸਬੇ ਬਲਾਚੌਰ ਲਾਗਲੇ ਪਿੰਡ ਵਿੱਚ ਇੱਕ ਝੁੱਗੀ ਨੂੰ ਅੱਗ ਲੱਗਣ ਕਾਰਨ ਦੋ ਬੱਚੀਆਂ ਜਿਊਂਦੀਆਂ ਸੜ ਗਈਆਂ। ਇਹ ਘਟਨਾ ਸੋਮਵਾਰ–ਮੰਗਲਵਾਰ ਰਾਤ ਵੇਲੇ ਦੀ ਹੈ।

 

 

ਪ੍ਰਾਪਤ ਜਾਣਕਾਰੀ ਅਨੁਸਾਰ ਇੱਕ ਪ੍ਰਵਾਸੀ ਮਜ਼ਦੂਰ ਦਾ ਪਰਿਵਾਰ ਝੁੱਗੀ ਵਿੱਚ ਸੁੱਤਾ ਪਿਆ ਸੀ, ਜਦੋਂ ਝੁੱਗੀ ਨੂੰ ਅੱਗ ਲੱਗ ਗਈ। ਪੁਲਿਸ ਮੁਤਾਬਕ ਇਹ ਅੱਗ ਉੱਥੇ ਪਈ ਲਾਲਟੈਨ ਕਾਰਨ ਲੱਗੀ, ਜਿਸ ਦੀਆਂ ਚੰਗਿਆੜੀਆਂ ਤੇਜ਼ ਹਵਾਵਾਂ ਕਾਰਨ ਇੱਧਰ–ਉੱਧਰ ਫੈਲ ਗਈਆਂ ਹੋ ਸਕਦੀਆਂ ਹਨ।

 

 

ਬੱਚੀਆਂ ਦੇ ਮਾਪੇ ਦੂਜੀ ਝੁੱਗੀ ਵਿੱਚ ਤਿੰਨ ਹੋਰ ਬੱਚਿਆਂ ਨਾਲ ਸੁੱਤੇ ਪਏ ਸਨ।

 

 

ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Two minors burnt alive in SBS Nagar district