ਗ਼ਰੀਬਾਂ ਦੇ ਬਾੜੇ ਚੋਂ ਜ਼ਬਰੀ ਮੱਝਾਂ ਖੁੱਲ੍ਹਵਾਉਣ ਅਤੇ ਦਿਨਦਿਹਾੜੇ ਡਾਕਾ ਮਾਰਨ ਦੀ ਸਾਜਿਸ ਰਚਣ ਦੇ ਦੋਸ਼ ਚ ਸਪਾ ਸੰਸਦ ਮੈਂਬਰ ਆਜ਼ਮ ਖਾਨ ਅਤੇ ਉਨ੍ਹਾਂ ਦੇ ਮੀਡੀਆ ਇੰਚਾਰਜ ਫਸਾਹਤ ਅਲੀ ਖਾਨ ਸ਼ਾਨੂ ਸਮੇਤ ਕੁੱਲ 40 ਲੋਕਾਂ ਖ਼ਿਲਾਫ਼ ਦੋ ਹੋਰ ਮੁਕੱਦਮੇ ਦਰਜ ਕੀਤੇ ਗਏ ਹਨ। ਆਜ਼ਮ ਖਾਨ ’ਤੇ ਹੁਣ ਤਕ ਪੰਜ ਦਿਨਾਂ ਚ ਇਸੇ ਤਰ੍ਹਾਂ ਦੇ ਦੋਸ਼ਾਂ ਚ 9 ਕੇਸਾਂ ਚ ਨਾਮਜ਼ਦ ਹੋ ਚੁੱਕੇ ਹਨ।
HT Punjabi ਦੇ Facebook ਪੇਜ ਨੂੰ Like ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ। Facebook Page ਨੂੰ ਲਾਈਕ ਕਰਨ ਲਈ ਇਸੇ ਲਾਈਨ ’ਤੇ ਕਲਿੱਕ ਕਰੋ।
https://www.facebook.com/hindustantimespunjabi/
HT Punjabi ਦੇ Twitter ਪੇਜ ਨੂੰ ਹੁਣੇ ਹੀ Follow ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ।
ਸਪਾ ਦੀ ਸਰਕਾਰ ਵਿੱਚ ਯਤੀਮਖਾਨਾ ਖਾਲੀ ਕਰਵਾਇਆ ਗਿਆ ਸੀ। ਇਸ ਦੌਰਾਨ ਲੋਕਾਂ ਦੇ ਮਕਾਨ ਢਾਹ ਦਿੱਤੇ ਗਏ ਅਤੇ ਖਾਲੀ ਕਰਵਾਈ ਜ਼ਮੀਨ ’ਤੇ ਆਜ਼ਮ ਖਾਨ ਦਾ ਰਾਮਪੁਰ ਪਬਲਿਕ ਸਕੂਲ ਬਣਾਇਆ ਜਾ ਰਿਹਾ ਹੈ।
ਹਾਲ ਹੀ ਚ ਯਤੀਮਖਾਨਾ ਦੇ ਕੁਝ ਵਸਨੀਕਾਂ ਨੇ ਡੀਐਮ-ਐਸਪੀ ਨੂੰ ਸ਼ਿਕਾਇਤ ਕੀਤੀ ਸੀ। ਜਿਸ ਦੀਆਂ ਅਰਜ਼ੀਆਂ ਦੀ ਪੁਲਿਸ ਦੁਆਰਾ ਪਹਿਲਾਂ ਜਾਂਚ ਕੀਤੀ ਗਈ ਸੀ ਤੇ ਉਸ ਤੋਂ ਬਾਅਦ ਜਿਵੇਂ ਹੀ ਜਾਂਚ ਰਿਪੋਰਟਾਂ ਆ ਰਹੀਆਂ ਹਨ ਕੇਸ ਦਰਜ ਕੀਤੇ ਜਾ ਰਹੇ ਹਨ। ਇਸੇ ਹੁਕਮਾਂ ਚ ਸੋਮਵਾਰ ਨੂੰ ਕੇਸ ਦਰਜ ਕੀਤੇ ਗਏ ਹਨ।
ਇਹ ਇਲਜ਼ਾਮ ਲਗਾਇਆ ਗਿਆ ਹੈ ਕਿ ਆਜ਼ਮ ਦੇ ਇਸ਼ਾਰੇ 'ਤੇ ਯੋਜਨਾਬੱਧ ਸਾਜਿਸ਼ ਤਹਿਤ ਲੋਕਾਂ ਦੇ ਘਰ ਢਾਹ ਦਿੱਤੇ ਗਏ ਸਨ, ਲੋਕਾਂ ਦੀਆਂ ਮੱਝਾਂ ਦਿਨ-ਦਿਹਾੜੇ ਖੋਲ੍ਹੀਆਂ ਗਈਆਂ ਤੇ ਆਜ਼ਮ ਖ਼ਨ ਦੇ ਬਾੜੇ ਚ ਭੇਜ ਦਿੱਤੀਆਂ ਗਈਆਂ। ਤੇ ਲੁੱਟ ਖੋਹ ਵੀ ਕੀਤੀ ਗਈ।
HT Punjabi ਦੇ Facebook ਪੇਜ ਨੂੰ Like ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ। Facebook Page ਨੂੰ ਲਾਈਕ ਕਰਨ ਲਈ ਇਸੇ ਲਾਈਨ ’ਤੇ ਕਲਿੱਕ ਕਰੋ।
https://www.facebook.com/hindustantimespunjabi/
HT Punjabi ਦੇ Twitter ਪੇਜ ਨੂੰ ਹੁਣੇ ਹੀ Follow ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ।
ਐਸਪੀ ਨੇ ਦੱਸਿਆ ਕਿ ਪੀੜਤ ਪਰਿਵਾਰਾਂ ਚੋਂ ਕੁਝ ਨੇ ਸ਼ਿਕਾਇਤ ਕੀਤੀ ਸੀ। ਉਨ੍ਹਾਂ ਦੀ ਜਾਂਚ ਕੀਤੀ ਗਈ। ਜਾਂਚ ਤੋਂ ਬਾਅਦ ਐਮਪੀ ਆਜ਼ਮ ਖਾਨ ਸਣੇ ਸਾਰੇ ਦੋਸ਼ੀਆਂ 'ਤੇ ਜਾਂਚ ਦੇ ਅਧਾਰ' ’ਤੇ ਕੇਸ ਦਰਜ ਕੀਤੇ ਗਏ ਹਨ।
.