ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

NIA ਤੇ ਪੰਜਾਬ-ਹਰਿਆਣਾ ਪੁਲਿਸ ਦੇ ਸਾਂਝੇ ਆਪਰੇਸ਼ਨ ’ਚ ਫੜੇ ਦੋ ਮੋਸਟ ਵਾਂਡੇਟ ਅਪਰਾਧੀ

ਪੰਜਾਬ-ਹਰਿਆਣਾ ਪੁਲਿਸ ਤੇ ਐਨਆਈਏ ਦੇ ਸਾਂਝੇ ਆਪਰੇਸ਼ਨ ਵਿਚ ਪੁਲਿਸ ਨੇ ਪੰਜਾਬ ਦੇ ਦੋ ਮੋਸਟ ਵਾਂਡੇਟ ਤੇ ਉਨਾਂ ਦੇ ਇਕ ਮਦਦਗਾਰ ਸਮੇਤ ਤਿੰਨ ਲੋਕਾਂ ਨੂੰ ਗਿ੍ਰਫਤਾਰ ਕਰਨ ਵਿਚ ਵੱਡੀ ਸਫਲਤਾ ਹਾਸਲ ਕੀਤੀ।

 

ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਡਿਪਟੀ ਪੁਲਿਸ ਇੰਸਪੈਕਟਰ ਜਰਨਲ ਤੇ ਸਿਰਸਾ ਦੇ ਪੁਲਿਸ ਸੁਪਰਡੈਂਟ ਡਾ. ਅਰੁਣ ਸਿੰਘ ਨੇ ਦਸਿਆ ਕਿ ਫੜੇ ਗਏ ਦੋਸ਼ੀਆਂ ਦੀ ਪਛਾਣ ਮੋਸਟ ਵਾਂਟੇਡ ਰਣਜੀਤ ਸਿੰਘ ਉਰਫ ਚੀਤਾ ਤੇ ਉਸ ਦਾ ਭਰਾ ਗਗਨਦੀਨ ਉਰਫ ਗਗਨ ਵਾਸੀ ਪੰਜਾਬ ਤੇ ਮਦਦਗਾਰ ਜਿਲਾ ਸਿਰਸਾ ਦੇ ਪਿੰਡ ਬੇਗੂ ਵਾਸੀ ਗੁਰਮੀਤ ਸਿੰਘ ਵੱਜੋਂ ਹੋਈ ਹੈ।

 

ਉਨਾਂ ਦਸਿਆ ਕਿ ਸਿਰਸਾ ਪੁਲਿਸ, ਐਨਆਈਏ ਤੇ ਪੰਜਾਬ ਪੁਲਿਸ ਦੀ ਸਾਂਝੀ ਟੀਮ ਨੇ ਸਾਲ 2019 ਵਿਚ ਸਦਰ ਅੰਮਿ੍ਰਤਸਰ ਥਾਣੇ ਵਿਚ ਦਰਜ ਐਨਡੀਪੀਐਸ ਮਾਮਲਿਆਂ ਵਿਚ ਕਰੋੜਾਂ ਰੁਪਏ ਦੀ 532 ਕਿਲੋਗ੍ਰਾਮ ਹੀਰੋਇਨ ਬਰਾਮਦਗੀ ਤੇ ਅੱਤਵਾਦੀ ਸੰਗਠਨਾਂ ਨੂੰ ਆਰਥਿਕ ਮਦਦ ਦੇਣ ਦੇ ਮਾਮਲਿਆਂ ਵਿਚ ਦੋ ਮੋਸਟ ਵਾਂਟੇਡ ਤੇ ਮਦਦਗਾਰ ਨੂੰ ਗਿ੍ਰਫਤਾਰ ਕੀਤਾ ਹੈ। ਰਣਜੀਤ ਸਿੰਘ ਉਰਫ ਚੀਤਾ ਤੇ ਉਸ ਦਾ ਭਾਈ ਗਗਨਦੀਪ ਉਰਫ ਗਗਨ ਐਨਆਈਏ ਤੇ ਪੰਜਾਬ ਪੁਲਿਸ ਨੂੰ ਸਦਰ ਅੰਮਿ੍ਰਤੇਸਰ ਥਾਣੇ ਵਿਚ ਨਸ਼ੀਲੇ ਪਦਾਰਥ ਐਕਟ ਦੇ ਤਹਿਤ ਦਰਜ ਐਫਆਈਆਰ ਨੰ 18 ਤੇ ਅੱਤਵਾਦੀ ਸੰਗਠਨਾਂ ਨੂੰ ਮਦਦ ਕਰਨ ਦੇ ਮਾਮਲ ਵਿਚ ਦਰਜ ਐਫਆਈਆਰ ਨੰਬਰ 135 ਵਿਚ ਮੋਸਟ ਵਾਂਟੇਡ ਸਨ।

 

ਇਸ ਸਾਂਝੇ ਆਪਰੇਸ਼ਨ ਵਿਚ ਸਿਰਸਾ ਪੁਲਿਸ ਦਾ ਵਰਣਨਯੋਗ ਯੋਗਦਾਨ ਰਿਹਾ। ਰਣਜੀਤ ਸਿੰਘ ਉਰਫ ਚੀਤਾ ਤੇ ਉਸ ਦੇ ਭਰਾ ਗਗਨਦੀਨ ਉਰਫ ਗਗਨ ਨੂੰ ਐਨਆਈਏ ਤੇ ਪੰਜਾਬ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ, ਜਦੋਂ ਕਿ ਮਦਦਗਾਰ ਪਿੰਡ ਵੈਦਵਾਲਾ ਵਾਸੀ ਗੁਰਮੀਤ ਸਿੰਘ ਨੂੰ ਸਿਰਸਾ ਪੁਲਿਸ ਨੇ ਗਿ੍ਰਫਤਾਰ ਕੀਤਾ ਹੈ। ਉਸ ਨੂੰ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਅਤੇ ਰਿਮਾਂਡ ਸਮੇਂ ਦੌਰਾਨ ਉਸ ਨਾਲ ਵਿਸਥਾਰ ਨਾਲ ਪੁੱਛ-ਗਿੱਛ ਕੀਤਾ ਜਾਵੇਗੀ।

 

ਡਾ. ਅਰੁਣ ਸਿੰਘ ਨੇ ਦਸਿਆ ਕਿ ਰਣਜੀਤ ਸਿੰਘ ਉਰਫ ਚੀਤਾ ਅਤੇ ਉਸ ਦੇ ਭਰਾ ਗਗਨ ਦੇ ਅੱਤਵਾਦੀ ਸੰਗਠਨਾਂ ਨੂੰ ਆਰਥਿਕ ਮਦਦ ਕਰਨ ਤੇ ਅੱਤਵਾਦੀ ਸੰਗਠਨ ਹਿਜਬੁਲ ਮੁਜਾਹੀਦੀਨ ਨਾਲ ਵੀ ਸੰਪਰਕ ਦੀ ਗੱਲ ਵੀ ਸਾਹਮਣੇ ਆਈ ਹੈ, ਜਿਸ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਉਨਾਂ ਦਸਿਆ ਕਿ ਦੋਵਾਂ ਮੋਸਟ ਵਾਂਟੇਡ ਰਣਜੀਤ ਤੇ ਗਗਨ ਖਿਲਾ ਪੰਜਾਬ ਵਿਚ ਵੱਖ-ਵੱਖ ਅਪਰਾਧਿਕ ਧਾਰਾਵਾਂ ਦੇ ਤਹਿਤ 10 ਅਪਰਾਧਿਕ ਮਾਮਲੇ ਵੀ ਦਰਜ ਹਨ।

 

ਪਿੰਡ ਵੈਦਵਾਲਾ ਵਾਸੀ ਗੁਰਮੀਤ ਸਿੰਘ ਦੇ ਕਬਜੇ ’ਚੋ 1.200 ਕਿਲੋਗ੍ਰਾਮ ਚੂਰਾ ਪੋਸਤ ਵੀ ਬਰਾਮਦ ਹੋਇਆ ਹੈ। ਗੁਰਮੀਤ ਸਿੰਘ ਮੋਸਟ ਵਾਂਟੇਡ ਗਗਨ ਦਾ ਰਿਸ਼ਤੇ ਵਿਚ ਸਾਂਢੂ ਹੈ ਅਤੇ ਉਸ ਨੇ ਆਪਣੀ ਆਈ.ਡੀ. ਨਾਲ ਰਣਜੀਤ ਤੇ ਗਗਨ ਨੂੰ ਬੇਗੂ ਵਿਚ ਮਕਾਨ ਦਿਵਾਇਆ ਸੀ।

 

ਉਨਾਂ ਦਸਿਆ ਕਿ ਗੁਰਮੀਤ ਸਿੰਘ ਖਿਲਾਫ ਸਦਰ ਸਿਰਸਾ ਥਾਣੇ ਵਿਚ ਨਸ਼ੀਲੇ ਪਦਾਰਥ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਹੈ। ਗੁਰਮੀਤ ਸਿੰਘ ਨਾਲ ਵਿਸਥਾਰ ਨਾਲ ਪੁੱਛਗਿਛ ਕੀਤੀ ਜਾਵੇਗੀ ਅਤੇ ਜੋ ਵੀ ਇਸ ਮਾਮਲੇ ਵਿਚ ਸ਼ਾਮਿਲ ਪਾਏ ਗਏ ਉਨਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।

 

ਪੁਲਿਸ ਸੁਪਰਡੈਂਟ ਸਿਰਸਾ ਨੇ ਦਸਿਆ ਕਿ ਗਿ੍ਰਫਤਾਰ ਕੀਤੀ ਗਏ ਦੋਸ਼ੀਆਂ ਤੋਂ ਪੁੱਛਗਿਛ ਕੀਤੀ ਜਾ ਰਹੀ ਹੈ ਅਤੇ ਪੁਛਗਿਛ ਦੌਰਾਨ ਅਨੇਕ ਅਪਰਾਧਿਕ ਵਾਰਦਾਤਾਂ ਬਾਰੇ ਮਹੱਤਵਪੂਰਨ ਖੁਲਾਸੇ ਹੋਣ ਦੀ ਸੰਭਾਵਨਾ ਹੈ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Two most wanted criminals caught in a joint operation by NIA and Punjab-Haryana police