ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੈਂਸਰ ਹਸਪਤਾਲ ਦੇ ਦੋ ਨਰਸਿੰਗ ਅਧਿਕਾਰੀ ਵੀ ਕੋਰੋਨਾ ਪਾਜ਼ੀਟਿਵ

ਦਿੱਲੀ ਸਟੇਟ ਕੈਂਸਰ ਇੰਸਟੀਚਿਊਟ ਵਿਖੇ ਦੋ ਨਰਸਿੰਗ ਅਧਿਕਾਰੀਆਂ ਦਾ ਕੋਰੋਨਾ ਵਾਇਰਸ ਟੈਸਟ ਪਾਜ਼ੀਟਿਵ ਆਇਆ ਹੈ। ਉਹ 1 ਅਪ੍ਰੈਲ ਨੂੰ ਸੰਸਥਾ ਦੇ ਡਾਕਟਰ ਦੇ ਸੰਪਰਕ 'ਚ ਆਏ ਸਨ।
 

ਜਾਣਕਾਰੀ ਅਨੁਸਾਰ ਦਿੱਲੀ ਦੇ ਵੱਖ-ਵੱਖ ਹਸਪਤਾਲਾਂ ਦੇ 8 ਡਾਕਟਰ ਕੋਰੋਨਾ ਵਾਇਰਸ ਟੈਸਟ 'ਚ ਪਾਜ਼ੀਟਿਵ ਪਾਏ ਗਏ ਹਨ। ਇਸ ਤੋਂ ਬਾਅਦ ਜਾਂਚ ਦੌਰਾਨ ਦਿੱਲੀ ਸਟੇਟ ਕੈਂਸਰ ਇੰਸਟੀਚਿਊਟ ਦੇ ਦੋ ਨਰਸਿੰਗ ਅਧਿਕਾਰੀ ਵੀ ਕੋਰੋਨਾ ਵਾਇਰਸ ਨਾਲ ਪੀੜਤ ਪਾਏ ਗਏ ਹਨ। ਦਿੱਲੀ ਸਰਕਾਰ ਦੇ ਸਿਹਤ ਵਿਭਾਗ ਨਾਲ ਜੁੜੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਸਿਹਤ ਵਿਭਾਗ ਦੀ ਟੀਮ ਹੁਣ ਇਨ੍ਹਾਂ ਦੋਹਾਂ ਅਧਿਕਾਰੀਆਂ ਅਤੇ ਉਨ੍ਹਾਂ ਦੇ ਸੰਪਰਕ ਵਿੱਚ ਆਏ ਹੋਰ ਲੋਕਾਂ ਦੇ ਪਰਿਵਾਰਾਂ ਦੀ ਜਾਂਚ ਕਰ ਰਹੀ ਹੈ। ਦੋ ਦਿਨ ਪਹਿਲਾਂ ਉਸੇ ਹਸਪਤਾਲ ਦੇ ਇੱਕ ਡਾਕਟਰ ਨੂੰ ਜਾਂਚ ਦੌਰਾਨ ਕੋਰੋਨਾ ਵਾਇਰਸ ਪਾਜ਼ੀਟਿਵ ਪਾਇਆ ਗਿਆ ਸੀ।
 

 

ਦਿੱਲੀ ਸਟੇਟ ਕੈਂਸਰ ਇੰਸਟੀਚਿਊਟ ਵਿਖੇ ਕੰਮ ਕਰਨ ਵਾਲੇ ਇੱਕ ਡਾਕਟਰ ਦੇ ਕੋਰੋਨਾ ਪਾਜ਼ੀਟਿਵ ਪਾਏ ਜਾਣ ਤੋਂ ਬਾਅਦ ਹਸਪਤਾਲ ਨੂੰ ਬੰਦ ਕਰਨਾ ਪਿਆ ਸੀ। ਇਸ ਦੌਰਾਨ ਪੂਰੇ ਹਸਪਤਾਲ ਦੀ ਸਫ਼ਾਈ ਵੀ ਕੀਤੀ ਗਈ। ਪਾਜ਼ੀਟਿਵ ਪਾਈ ਗਈ ਡਾਕਟਰ ਦੇ ਸੰਪਰਕ 'ਚ ਹਸਪਤਾਲ ਦੇ 19 ਲੋਕ ਆਏ ਸਨ, ਜੋ ਪਾਜ਼ੀਟਿਵ ਪਾਏ ਗਏ ਸਨ। ਟੈਸਟ ਤੋਂ ਬਾਅਦ ਇਨ੍ਹਾਂ ਵਿੱਚੋਂ ਦੋ ਨਰਸਿੰਗ ਅਧਿਕਾਰੀਆਂ ਨੂੰ ਕੋਰੋਨਾ ਦੀ ਪੁਸ਼ਟੀ ਹੋਈ ਹੈ। ਹੁਣ ਇਨ੍ਹਾਂ ਨਰਸਿੰਗ ਅਧਿਕਾਰੀਆਂ ਦੇ ਸੰਪਰਕ 'ਚ ਆਉਣ ਵਾਲੇ ਲੋਕਾਂ ਦੀ ਸੂਚੀ ਬਣਾਈ ਜਾ ਰਹੀ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ।
 

ਇਸ ਤੋਂ ਪਹਿਲਾਂ ਦਿੱਲੀ ਸਥਿੱਤ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ (ਏਮਜ਼) ਦੇ ਫਿਜ਼ੀਉਲੋਜ਼ੀ ਵਿਭਾਗ 'ਚ ਰੈਜ਼ੀਡੈਂਟ ਡਾਕਟਰ ਅਤੇ ਉਸ ਦੀ 9 ਮਹੀਨਿਆਂ ਦੀ ਗਰਭਵਤੀ ਡਾਕਟਰ ਪਤਨੀ ਵੀ ਕੋਰੋਨਾ ਪਾਜ਼ੀਟਿਵ ਪਾਈ ਗਈ ਸੀ। ਡਾਕਟਰ ਦੀ ਗਰਭਵਤੀ ਪਤਨੀ ਖੁਦ ਵੀ ਏਮਜ਼ ਦੀ ਐਮਰਜੈਂਸੀ 'ਚ ਤਾਇਨਾਤ ਇੱਕ ਡਾਕਟਰ ਹੈ।
 

ਏਮਜ਼ 'ਚ ਕੰਮ ਕਰ ਰਹੀ ਮਹਿਲਾ ਡਾਕਟਰ ਅਤੇ ਉਸ ਦੇ ਪਤੀ ਦੋਵਾਂ ਨੂੰ ਹੀ ਹੁਣ ਆਈਸੋਲੇਸ਼ਨ 'ਚ ਰੱਖਿਆ ਗਿਆ ਹੈ। ਇੱਥੇ ਮਾਹਿਰ ਡਾਕਟਰਾਂ ਵੱਲੋਂ ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ। 9 ਮਹੀਨੇ ਦੀ ਗਰਭਵਤੀ ਡਾਕਟਰ ਦੀ ਡਿਲੀਵਰੀ ਏਮਜ਼ ਹਸਪਤਾਲ 'ਚ ਹੀ ਹੋਵੇਗੀ। ਏਮਜ਼ ਦੇ ਇੱਕ ਸੀਨੀਅਰ ਡਾਕਟਰ ਨੇ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਕੋਰੋਨਾ ਵਾਇਰਸ ਨਾਲ ਪੀੜਤ ਪਾਏ ਗਏ ਡਾਕਟਰ ਨੂੰ ਅੱਗੇ ਦੀ ਜਾਂਚ ਅਤੇ ਹੋਰ ਕਈ ਟੈਸਟਾਂ ਲਈ ਇੱਕ ਨਿੱਜੀ ਵਾਰਡ 'ਚ ਦਾਖਲ ਕਰਵਾਇਆ ਗਿਆ ਹੈ।
 

ਸਫ਼ਦਰਜੰਗ ਹਸਪਤਾਲ ਦੇ ਦੋ ਰੈਜ਼ੀਡੈਂਟ ਡਾਕਟਰ ਵੀ ਕੋਰੋਨਾ ਵਾਇਰਸ ਨਾਲ ਪੀੜਤ ਪਾਏ ਗਏ ਸਨ। ਪੀੜਤ ਪਾਏ ਗਏ ਦੋ ਡਾਕਟਰਾਂ 'ਚ ਇੱਕ ਮਰਦ ਡਾਕਟਰ ਹੈ, ਜੋ ਕੋਰੋਨਾ ਯੂਨਿਟ 'ਚ ਤਾਇਨਾਤ ਹੈ ਅਤੇ ਇੱਕ ਔਰਤ ਡਾਕਟਰ ਹੈ, ਜੋ ਪੀ.ਜੀ. ਦੀ ਤੀਜੀ ਸਾਲ ਦੀ ਬਾਇਓਕੈਮਿਸਟਰੀ ਦੀ ਵਿਦਿਆਰਥਣ ਹੈ। ਅਧਿਕਾਰੀਆਂ ਅਨੁਸਾਰ ਉਸ ਨੇ ਵਿਦੇਸ਼ ਯਾਤਰਾ ਕੀਤੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Two nursing officers at Delhi State Cancer Institution have tested positive for Coronavirus