ਕੋਰੋਨਾ ਵਾਇਰਸ ਦੇ ਤਿੰਨ ਚੋਂ ਦੋ ਮਰੀਜ਼ਾਂ ਦੀਆਂ ਰਿਪੋਰਟਾਂ ਨਕਾਰਾਤਮਕ ਆ ਗਈਆਂ ਹਨ। ਯਾਨੀ ਉਨ੍ਹਾਂ ਚ ਹੁਣ ਕੋਰੋਨਾ ਵਾਇਰਸ ਨਹੀਂ ਹੈ। ਇਨ੍ਹਾਂ ਚੋਂ ਇੱਕ ਮਰੀਜ਼ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਤੀਜੇ ਮਰੀਜ਼ ਦੀ ਹਾਲਤ ਵੀ ਹੁਣ ਕਾਫੀ ਬਿਹਤਰ ਹੈ। ਕੇਂਦਰੀ ਸਿਹਤ ਮੰਤਰੀ ਡਾ: ਹਰਸ਼ਵਰਧਨ ਨੇ ਵੀਰਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਹ ਜਾਣਕਾਰੀ ਦਿੱਤੀ।
ਡਾ: ਹਰਸ਼ਵਰਧਨ ਨੇ ਕਿਹਾ ਕਿ ਕੋਰੋਨਾ ਵਾਇਰਸ ਖਿਲਾਫ ਕਦਮ ਪੁੱਟਣ ਵਾਲਾ ਭਾਰਤ ਪਹਿਲਾ ਦੇਸ਼ ਹੈ। ਸਾਨੂੰ ਇਸ ਦਾ ਲਾਭ ਮਿਲਿਆ ਹੈ। ਹੁਣ ਤੱਕ 1756 ਨਮੂਨਿਆਂ ਦੀ ਜਾਂਚ ਕੀਤੀ ਜਾ ਚੁੱਕੀ ਹੈ, ਜਿਨ੍ਹਾਂ ਚੋਂ 1753 ਨਮੂਨੇ ਨਕਾਰਾਤਮਕ ਪਾਏ ਗਏ ਹਨ। ਕੇਰਲ ਚ ਸਿਰਫ ਤਿੰਨ ਨਮੂਨੇ ਪਾਜ਼ੀਟਿਵ ਪਾਏ ਗਏ ਹਨ, ਤਿੰਨੋਂ ਹੀ ਵੂਹਾਨ ਨਾਲ ਸੰਬੰਧ ਰੱਖਦੇ ਹਨ।

ਕੇਂਦਰੀ ਸਿਹਤ ਮੰਤਰੀ ਡਾ: ਹਰਸ਼ਵਰਧਨ
ਸਿਹਤ ਮੰਤਰਾਲੇ ਦੇ ਸੂਤਰਾਂ ਦੇ ਅਨੁਸਾਰ ਕੋਰੋਨਾ ਵਾਇਰਸ ਦਵਾਈ ਦੀ ਘਾਟ ਕਾਰਨ, ਤਿੰਨੋਂ ਮਰੀਜ਼ਾਂ ਨੂੰ ਉਨ੍ਹਾਂ ਦੇ ਲੱਛਣਾਂ ਦੇ ਇਲਾਜ ਲਈ ਦਵਾਈਆਂ ਦਿੱਤੀਆਂ ਗਈਆਂ ਹਨ। ਇਸ ਵਿਚ ਸਭ ਤੋਂ ਪ੍ਰਮੁੱਖ ਦਵਾਈ ਪੈਰਾਸੀਟਾਮੋਲ ਰਹੀ। ਜਾਪਾਨੀ ਕਰੂਜ਼ ਵਿਚ ਫਸੇ ਭਾਰਤੀਆਂ ਬਾਰੇ ਜਦੋਂ ਪੁੱਛਿਆ ਗਿਆ ਤਾਂ ਡਾ ਹਰਸ਼ ਵਰਧਨ ਨੇ ਕਿਹਾ ਕਿ ਜਾਪਾਨੀ ਸਰਕਾਰ ਇਸ ਮਾਮਲੇ ਚ ਲੋੜੀਂਦੀ ਕਾਰਵਾਈ ਕਰ ਰਹੀ ਹੈ। ਅਜਿਹੀ ਸਥਿਤੀ ਚ ਸਾਡੇ ਲਈ ਇਸ ਵਿਚ ਦਖਲ ਦੇਣਾ ਸਹੀ ਨਹੀਂ ਹੋਵੇਗਾ।