ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨਵੰਬਰ `84 ਸਿੱਖ ਕਤਲੇਆਮ `ਚ ਦੋ ਜਣੇ ਦੋਸ਼ੀ ਕਰਾਰ

ਨਵੰਬਰ `84 ਸਿੱਖ ਕਤਲੇਆਮ `ਚ ਦੋ ਜਣੇ ਦੋਸ਼ੀ ਕਰਾਰ

ਦਿੱਲੀ ਦੀ ਇੱਕ ਅਦਾਲਤ ਨੇ ਨਵੰਬਰ 1984 ਦੇ ਸਿੱਖ ਕਤਲੇਆਮ ਕਰਨ ਵਿੱਚ ਸ਼ਾਮਲ ਦੋ ਜਣਿਆਂ ਨੂੰ ਦੋਸ਼ੀ ਕਰਾਰ ਦੇ ਦਿੱਤਾ ਹੈ। ਐਡੀਸ਼ਨਲ ਸੈਸ਼ਨਜ਼ ਜੱਜ ਅਜੇ ਪਾਂਡੇ ਨੇ ਨਰੇਸ਼ ਸਹਿਰਾਵਤ ਅਤੇ ਯਸ਼ਪਾਲ ਸਿੰਘ ਨੂੰ ਦੱਖਣੀ ਦਿੱਲੀ ਦੇ ਮਹੀਪਾਲਪੁਰ ਇਲਾਕੇ `ਚ ਹਰਦੇਵ ਸਿੰਘ ਤੇ ਅਵਤਾਰ ਸਿੰਘ ਨੂੰ ਕਤਲ ਕਰਨ ਦਾ ਦੋਸ਼ੀ ਠਹਿਰਾਇਆ।  ਇਹ ਕੇਸ ਸ੍ਰੀ ਹਰਦੇਵ ਸਿੰਘ ਦੇ ਭਰਾ ਸ੍ਰੀ ਸੰਤੋਖ ਸਿੰਘ ਦੀ ਸਿ਼ਕਾਇਤ ਦੇ ਆਧਾਰ `ਤੇ ਅੱਗੇ ਚੱਲਿਆ ਸੀ।


ਦਿੱਲੀ ਪੁਲਿਸ ਨੇ ਸਬੂਤਾਂ ਤੇ ਗਵਾਹਾਂ ਦੀ ਘਾਟ ਦੇ ਚੱਲਦਿਆਂ 1994 `ਚ ਇਸ ਕੇਸ ਦੀ ਫ਼ਾਈਲ ਹੀ ਬੰਦ ਕਰ ਦਿੱਤੀ ਸੀ ਪਰ ਵਿਸ਼ੇਸ਼ ਜਾਂਚ ਟੀਮ ਨੇ ਉਸ ਕਤਲੇਆਮ ਦੀ ਫ਼ਾਈਲ ਦੋਬਾਰਾ ਖੋਲ੍ਹੀ ਸੀ।


ਅਦਾਲਤ ਨੇ ਦੋਵਾਂ ਨੂੰ ਵੱਖੋ-ਵੱਖਰੀਆਂ ਧਾਰਾਵਾਂ ਅਧੀਨ ਦੋਸ਼ੀ ਮੰਨਿਆ। ਫ਼ੈਸਲਾ ਸੁਣਾਉਣ ਦੇ ਤੁਰੰਤ ਬਾਅਦ ਦੋਵੇਂ ਦੋਸ਼ੀਆਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ। ਇਨ੍ਹਾਂ ਦੋਵਾਂ ਨੂੰ ਸਜ਼ਾ ਲਈ ਸੁਣਵਾਈ ਵੀਰਵਾਰ ਨੂੰ ਸ਼ੁਰੂ ਹੋਵੇਗੀ ਤੇ ਇਸ ਮਾਮਲੇ `ਚ ਇਨ੍ਹਾਂ ਨੂੰ ਵੱਧ ਤੋਂ ਵੱਧ ਫਾਂਸੀ ਤੇ ਘੱਟ ਤੋਂ ਘੱਟ ਉਮਰ ਕੈਦ ਦੀ ਸਜ਼ਾ ਸੁਣਾਈ ਜਾ ਸਕਦੀ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Two persons convicted in Nov 84 Sikh massacre