ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜਮਨਾ ਨਦੀ ਦਾ ਪਾਣੀ ਪੀ ਕੇ 2 ਸ਼ਰਧਾਲੂਆਂ ਦੀ ਮੌਤ, 25 ਬੀਮਾਰ

ਜਮਨਾ ਨਦੀ ਦਾ ਪਾਣੀ ਪੀ ਕੇ 2 ਸ਼ਰਧਾਲੂਆਂ ਦੀ ਮੌਤ, 25 ਬੀਮਾਰ

ਬਰਸਾਨਾ ਤੋਂ ਸ਼ਰੂਰਾਧਾਰਾਨੀ ਬ੍ਰਜ 84 ਕੋਹ ਦੀ ਪਰਿਕਰਮਾ ਦੌਰਾਨ ਹਸਨਪੁਰ ਨੇੜੇ ਜਮਨਾ ਨਦੀ ਦਾ ਪਾਣੀ ਪੀ ਕੇ ਦੋ ਸ਼ਰਧਾਲੂਆਂ ਦੀ ਮੌਤ ਹੋ ਗਈ ਹੈ ਤੇ 25 ਇਸ ਵੇਲੇ ਬੀਮਾਰ ਚੱਲ ਰਹੇ ਹਨ। ਉਨ੍ਹਾਂ ਨੂੰ ਨੌਹਝੀਲ, ਵ੍ਰਿੰਦਾਵਨ ਅਤੇ ਕੋਸੀਕਲਾਂ ਦੇ ਹਸਪਤਾਲਾਂ ’ਚ ਭਰਤੀ ਕਰਵਾਇਆ ਗਿਆ ਹੈ।

 

 

ਪ੍ਰਸ਼ਾਸਨ ਨੇ ਜਮਨਾ ਦੇ ਪਾਣੀ ਦਾ ਨਮੂਨਾ ਲੈਣ ਦੇ ਨਾਲ ਹੀ ਪੈਦਲ–ਯਾਤਰਾ ਦੇ ਪੜਾਅ ਵਾਲੀ ਥਾਂ ਉੱਤੇ ਉਪਲਬਧ ਖ਼ੁਰਾਕੀ ਪਦਾਰਥਾਂ ਦਾ ਨਮੂਨਾ ਲੈ ਕੇ ਜਾਂਚ ਲਈ ਭੇਜਿਆ ਹੈ। ਮਾਨ ਮੰਦਰ ਤੋਂ ਚੱਲੀ ਪਰਿਕ੍ਰਮਾ ਵਿੱਚ ਹਰਿਆਣਾ ਦੇ ਮਹਿਰੌਲੀ ਤਤੋਂ ਅਲੀਗੜ੍ਹ ਦੇ ਜ਼ੈਦਪੁਰਾ ਖੇਤਰ ਜਾਂਦੇ ਸਮੇਂ ਰੱਸੇ ਸਹਾਰੇ ਜਮਨਾ ਨਦੀ ਪਾਰ ਕਰਦਿਆਂ ਕਈ ਸ਼ਰਧਾਲੂਆਂ ਨੇ ਨਦੀ ਦਾ ਪਾਣੀ ਪੀ ਲਿਆ ਸੀ।

 

 

ਤਦ ਉਨ੍ਹਾਂ ਦੀ ਹਾਲਤ ਤੁਰੰਤ ਵਿਗੜਨ ਲੱਗ ਪਈ ਤੇ ਉਨ੍ਹਾਂ ਨੂੰ ਲਾਗਲੇ ਹਸਪਤਾਲਾਂ ਵਿੱਚ ਦਾਖ਼ਲ ਕਰਵਾਇਆ ਗਿਆ। 10 ਸ਼ਰਧਾਲੂ ਨੌਹਝੀਲ ਦੇ ਹਸਪਤਾਲ ’ਚ ਦਾਖ਼ਲ ਕਰਵਾਏ ਗਏ ਹਨ। ਇਨ੍ਹਾਂ ਵਿੱਚੋਂ ਪੱਛਮੀ ਬੰਗਾਲ ਦੇ ਮਾਲਦਾ ਨਿਵਾਸੀ ਰਾਮਕ੍ਰਿਸ਼ਨ ਸਰਕਾਰ (69) ਦੀ ਮੰਗਲਵਾਰ ਦੇਰ ਰਾਤੀਂ ਮੌਤ ਹੋ ਗਈ; ਜਦ ਕਿ ਬੁੱਧਵਾਰ ਨੂੰ 24 ਪਰਗਨਾ ਨਿਵਾਸੀ ਸ਼ਾਂਤੀ ਪਾਤਰਾ (60) ਨੇ ਦਮ ਤੋੜ ਦਿੱਤਾ।

 

 

ਕੱਲ੍ਹ 25 ਹੋਰ ਯਾਤਰੀਆਂ ਨੂੰ ਨੌਹਝੀਲ, ਕੋਸੀਕਲਾਂ ਤੇ ਵ੍ਰਿੰਦਾਵਨ ਦੇ ਹਸਪਤਾਲਾਂ ’ਚ ਦਾਖ਼ਲ ਕਰਵਾਇਆ ਗਿਆ। ਆਸਾਮ ਦੀ ਇੱਕ ਔਰਤ ਸ਼ਰਧਾਲੂ ਚਿਰੂਪਾਲ (40) ਦੀ ਹਾਲਤ ਗੰਭੀਰ ਬਣੀ ਹੋਈ ਹੈ।

 

 

ਹਸਪਤਾਲ ’ਚ ਹੁਣ ਇਹ ਪਤਾ ਲਾਇਆ ਜਾ ਰਿਹਾ ਹੈ ਕਿ ਉਨ੍ਹਾਂ ਨੂੰ ਫ਼ੂਡ ਪੁਆਇਜ਼ਨਿੰਗ ਹੋਈ ਹੈ ਕਿ ਜਾਂ ਉਨ੍ਹਾਂ ਉੱਤੇ ਦੂਸ਼ਿਤ ਪਾਣੀ ਦਾ ਅਸਰ ਹੋਇਆ ਹੈ। ਉਂਝ ਪ੍ਰਸ਼ਾਸਨ ਵੱਲੋਂ ਇਸ ਮਾਮਲੇ ਦੀ ਜਾਂਚ ਦੇ ਹੁਕਮ ਦੇ ਦਿੱਤੇ ਗਏ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Two pilgrims die by consuming Yamuna water 25 sick