ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜਦੋਂ 350 ਸਵਾਰੀਆਂ ਸਮੇਤ ਇੱਕ-ਦੂਜੇ ਦੇ ਸਾਹਮਣੇ ਆ ਗਏ 2 ਜਹਾਜ਼

ਜਦੋਂ 350 ਸਵਾਰੀਆਂ ਸਮੇਤ ਇੱਕ-ਦੂਜੇ ਦੇ ਸਾਹਮਣੇ ਆ ਗਏ 2 ਜਹਾਜ਼

ਕੰਪਨੀ ਇੰਡੀਗੋ ਦੇ ਦੋ ਜਹਾਜ਼ ਮੰਗਲਵਾਰ ਨੂੰ ਬੰਗਲੌਰੂ ਦੇ ਆਕਾਸ਼ 'ਚ ਉਡਾਣ ਭਰਨ ਤੋਂ ਬਾਅਦ ਟਕਰਾਉਣ ਤੋਂ ਬਾਲ-ਬਾਲ ਬਚੇ। ਦੋਵੇਂ ਜਹਾਜ਼ਾਂ ਵਿਚ ਲਗਭਗ 330 ਯਾਤਰੀ ਸਵਾਰ ਸਨ। ਹਵਾਬਾਜ਼ੀ ਸੂਤਰਾਂ ਨੇ ਦੱਸਿਆ ਕਿ ਅਧਿਕਾਰੀਆਂ ਨੇ ਇਸ ਘਟਨਾ ਦੀ ਜਾਂਚ ਬੈਠਾਈ ਹੈ।

 

ਇਸ ਘਟਨਾ ਵਿਚ ਸ਼ਾਮਲ ਜਹਾਜ਼ ਕੋਇੰਬਟੂਰ - ਹੈਦਰਾਬਾਦ ਅਤੇ ਬੰਗਲੌਰ - ਕੋਚਿਨ ਵੱਲ ਜਾ ਰਹੇ ਸਨ। ਇੰਡੀਗੋ ਦੇ ਬੁਲਾਰੇ ਨੇ ਘਟਨਾ ਦੀ ਪੁਸ਼ਟੀ ਕੀਤੀ। ਇੱਕ ਫਲਾਈਟ 'ਚ 162 ਅਤੇ ਦੂਜੀ 'ਚ 166 ਯਾਤਰੀ ਸਵਾਰ ਸਨ।  ਏਜੰਸੀ ਨੂੰ ਦੱਸਿਆ ਕਿ ਦੋਵਾਂ ਜਹਾਜ਼ਾਂ ਵਿਚਾਲੇ ਸਿਰਫ 200 ਫੁੱਟ ਦੀ ਦੂਰੀ ਸੀ। ਜਦੋਂ ਉਹ ਇੱਕ-ਦੂਜੇ ਦੇ ਸਾਹਮਣੇ ਆ ਗਏ।

ਅਲਾਰਮ ਦੀ ਆਵਾਜ਼ ਤੋਂ ਬਾਅਦ  ਦੁਰਘਟਨਾ ਤੋਂ ਬਚਾਅ ਹੋ ਗਿਆ। ਸੂਤਰਾਂ ਨੇ ਦੱਸਿਆ ਕਿ ਜਹਾਜ਼ ਦੁਰਘਟਨਾ ਜੀਂਚ ਬੋਰਡ (ਏਏਆਈਬੀ) ਨੇ 10 ਜੁਲਾਈ ਨੂੰ ਦੀ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:two planes of indigo airline survived from collision in air