ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੱਧ ਪ੍ਰਦੇਸ਼ ਦੇ ਮੰਦਰ `ਚ ਦੋ ਪੁਜਾਰੀਆਂ ਵੱਲੋਂ 5 ਸਾਲਾ ਬੱਚੀ ਨਾਲ ਬਲਾਤਕਾਰ

ਮੱਧ ਪ੍ਰਦੇਸ਼ ਦੇ ਮੰਦਰ `ਚ ਦੋ ਪੁਜਾਰੀਆਂ ਵੱਲੋਂ 5 ਸਾਲਾ ਬੱਚੀ ਨਾਲ ਬਲਾਤਕਾਰ

ਮੱਧ ਪ੍ਰਦੇਸ਼ ਦੇ ਦਾਤੀਆ ਜਿ਼ਲ੍ਹੇ ਦੇ ਇੱਕ ਮੰਦਰ `ਚ ਦੋ ਪੁਜਾਰੀਆਂ ਨੇ ਕਥਿਤ ਤੌਰ `ਤੇ ਪੰਜ ਸਾਲਾਂ ਦੀ ਇੱਕ ਬੱਚੀ ਨਾਲ ਸਮੂਹਕ ਬਲਾਤਕਾਰ ਕੀਤਾ। ਪੁਲਿਸ ਨੇ ਦੋਵੇਂ ਪੁਜਾਰੀਆਂ ਰਾਜੂ ਪੰਡਤ (55) ਅਤੇ ਬਤੋਲੀ ਪ੍ਰਜਾਪਤੀ (45) ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਨ੍ਹਾਂ ਵਿਰੁੱਧ ਮਾਮਲਾ ਵੀ ਦਰਜ ਹੋ ਗਿਆ ਹੈ। ਪੁਲਿਸ ਨੂੰ ਹੁਣ ਇਹ ਸ਼ੱਕ ਹੈ ਕਿ ਕਿਤੇ ਇਨ੍ਹਾਂ ਦੋਵਾਂ ਨੇ ਕੁਝ ਹੋਰ ਬੱਚੀਆਂ ਜਾਂ ਬੱਚਿਆਂ ਨੂੰ ਤਾਂ ਆਪਣਾ ਨਿਸ਼ਾਨਾ ਨਹੀਂ ਬਣਾਇਆ।


ਪੀੜਤ ਬੱਚੀ ਇੱਕ ਕਿਸਾਨ ਦੀ ਧੀ ਹੈ ਤੇ ਉਹ ਇਸ ਵੇਲੇ ਜਿ਼ਲ੍ਹਾ ਹਸਪਤਾਲ `ਚ ਜ਼ੇਰੇ ਇਲਾਜ ਹੈ ਤੇ ਉਸ ਦੀ ਹਾਲਤ ਸਥਿਰ ਦੱਸੀ ਜਾਂਦੀ ਹੈ।


ਗੋਰਾਘਾਟ ਪੁਲਿਸ ਥਾਣੇ ਦੇ ਇੰਸਪੈਕਟਰ ਰਿਪੂਦਮਨ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਨੇ ਬੱਚੀ ਨੂੰ ਕੋਈ ਮਿੱਠੀ ਚੀਜ਼ ਦਾ ਲਾਲਚ ਦੇ ਕੇ ਮੰਦਰ ਦੇ ਅੰਦਰ ਸੱਦਿਆ ਸੀ। ਫਿਰ ਉਨ੍ਹਾਂ ਦੋਵਾਂ ਨੇ ਬੱਚੀ ਨਾਲ ਮੂੰਹ ਕਾਲਾ ਕੀਤਾ ਤੇ ਬਾਅਦ `ਚ ਉਸ ਨੂੰ ਉਸ ਦੇ ਘਰ ਦੇ ਬਾਹਰ ਛੱਡ ਦਿੱਤਾ। ਉਨ੍ਹਾਂ ਬੱਚੀ ਨੂੰ ਧਮਕੀ ਵੀ ਦਿੱਤੀ ਕਿ ਜੇ ਉਸ ਨੇ ਆਪਣੇ ਨਾਲ ਵਾਪਰੀ ਘਟਨਾ ਬਾਰੇ ਕਿਸੇ ਨੂੰ ਦੱਸਿਆ, ਤਾਂ ਉਸ ਨੂੰ ਗੰਭੀਰ ਨਤੀਜੇ ਭੁਗਤਣੇ ਪੈਣਗੇ।


ਪੁਲਿਸ ਅਧਿਕਾਰੀ ਅਨੁਸਾਰ ਕੁੜੀ ਦੀ ਮਾਂ ਨੇ ਵੇਖਿਆ ਕਿ ਉਸ ਦੀ ਧੀ ਨੂੰ ਬਹੁਤ ਦਰਦ ਹੋ ਰਿਹਾ ਹੈ। ਜਦੋਂ ਮਾਂ ਨੇ ਪੁੱਛਿਆ ਕਿ ਉਸ ਦੇ ਦਰਦ ਕਿਉਂ ਹੋ ਰਿਹਾ ਹੈ। ਪਹਿਲਾਂ ਤਾਂ ਬੱਚੀ ਨੇ ਡਰਦਿਆਂ ਕੁਝ ਨਾ ਦੱਸਿਆ ਪਰ ਬਾਅਦ `ਚ ਉਸ ਨੇ ਆਪਣੇ ਸਾਰੀ ਹੱਡ-ਬੀਤੀ ਬਿਆਨ ਕਰ ਦਿੱਤੀ।


ਮੱਧ ਪ੍ਰਦੇਸ਼ ਦੇ ਮਹਿਲਾ ਸੈੱਲ ਦੇ ਰਿਕਾਰਡਾਂ ਅਨੁਸਾਰ ਸਾਲ 2018 ਦੇ ਪਹਿਲੇ ਪੰਜ ਮਹੀਨਿਆਂ ਦੌਰਾਨ ਔਰਤਾਂ ਨਾਲ ਜਿਨਸੀ ਛੇੜਖਾਨੀ ਦੇ 4,069 ਮਾਮਲੇ ਅਤੇ ਬਲਾਤਕਾਰ ਦੇ 4,069 ਮਾਮਲੇ ਦਰਜ ਹੋਏ ਸਨ। ਇਸ ਦਾ ਸਿੱਧਾ ਮਤਲਬ ਇਹੋ ਹੈ ਕਿ ਸੂਬੇ `ਚ ਰੋਜ਼ਾਨਾ ਔਰਤਾਂ ਨਾਲ ਛੇੜਖਾਨੀ ਦੀਆਂ 27 ਅਤੇ ਬਲਾਤਕਾਰ ਦੀਆਂ 13 ਘਟਨਾਵਾਂ ਵਾਪਰ ਰਹੀਆਂ ਹਨ।


ਇੱਥੇ ਇਹ ਵੀ ਵਰਨਣਯੋਗ ਹੈ ਕਿ ਦਸੰਬਰ 2017 `ਚ ਮੱਧ ਪ੍ਰਦੇਸ਼ ਭਾਰਤ ਦਾ ਪਹਿਲਾ ਅਜਿਹਾ ਸੂਬਾ ਬਣ ਗਿਆ ਸੀ, ਜਿਸ ਨੇ 12 ਸਾਲ ਤੋਂ ਘੱਟ ਉਮਰ ਦੀਆਂ ਬੱਚੀਆਂ ਨਾਲ ਬਲਾਤਕਾਰ ਲਈ ਮੌਤ ਦੀ ਸਜ਼ਾ ਦੀ ਵਿਵਸਥਾ ਕਾਇਮ ਕੀਤੀ ਸੀ। ਬਲਾਤਕਾਰ ਲਈ ਇਸ ਸੂਬੇ `ਚ ਘੱਟੋ-ਘੱਟ ਸਜ਼ਾ 14 ਵਰ੍ਹੇ ਜਾਂ ਸਜ਼ਾ-ਏ-ਮੌਤ ਹੈ। ਜੇ ਕਿਸੇ ਮਾਮਲੇ `ਚ ਬੱਚੀ ਦੀ ਉਮਰ 12 ਸਾਲ ਤੋਂ ਘੱਟ ਹੋਵੇ, ਤਾਂ ਜੇਲ੍ਹ ਦੀ ਸਜ਼ਾ 20 ਵਰ੍ਹੇ ਤੱਕ ਵੀ ਕੀਤੀ ਜਾ ਸਕਦੀ ਹੈ।


ਮੱਧ ਪ੍ਰਦੇਸ਼ ਦੀਆਂ ਫ਼ਾਸਟ ਟ੍ਰੈਕ ਅਦਾਲਤਾਂ ਪਿਛਲੇ ਸੱਤ ਮਹੀਨਿਆਂ ਦੌਰਾਨ ਬਲਾਤਕਾਰ ਦੇ ਮਾਮਲਿਆਂ ਦੀ ਸੁਣਵਾਈ ਤੋਂ ਬਾਅਦ 12 ਜਣਿਆਂ ਨੂੰ ਮੌਤ ਦੀ ਸਜ਼ਾ ਸੁਣਾ ਚੁੱਕੀ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Two priests raped 5 yrs old girl in temple