ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਚਿੰਤਪੂਰਨੀ-ਹੁਸਿ਼ਆਰਪੁਰ ਬੱਸ ਖੱਡ `ਚ ਡਿੱਗੀ, ਦੋ ਪੰਜਾਬੀ ਸ਼ਰਧਾਲੂਆਂ ਦੀ ਮੌਤ

ਚਿੰਤਪੂਰਨੀ-ਹੁਸਿ਼ਆਰਪੁਰ ਬੱਸ ਖੱਡ `ਚ ਡਿੱਗੀ, ਦੋ ਪੰਜਾਬੀ ਸ਼ਰਧਾਲੂਆਂ ਦੀ ਮੌਤ

ਚਿੰਤਪੂਰਨੀ ਤੋਂ ਹੁਸਿ਼ਆਰਪੁਰ ਜਾ ਰਹੀ ਹਿਮਾਚਲ ਪ੍ਰਦੇਸ਼ ਰੋਡਵੇਜ਼ ਟਰਾਂਸਪੋਰਟ ਦੀ ਇੱਕ ਬੱਸ ਅਚਾਨਕ ਬੇਕਾਬੂ ਹੋ ਕੇ ਖੱਡ ਵਿੱਚ ਡਿੱਗ ਪਈ, ਜਿਸ ਕਾਰਨ ਆਪਣੇ ਘਰ ਪਰਤ ਰਹੇ ਦੋ ਪੰਜਾਬੀ ਸ਼ਰਧਾਲੂਆਂ ਦੀ ਮੌਤ ਹੋ ਗਈ। ਇਸ ਹਾਦਸੇ `ਚ 42 ਯਾਤਰੀ ਜ਼ਖ਼ਮੀ ਹਨ, ਜਿਨ੍ਹਾਂ `ਚੋ਼ ਕੁਝ ਦੀ ਹਾਲਤ ਗੰਭੀਰ ਬਣੀ ਹੋਈ ਹੈ। ਇਸ ਲਈ ਇਸ ਹਾਦਸੇ `ਚ ਮੌਤਾਂ ਦੀ ਗਿਣਤੀ ਵਧਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।


ਐੱਸਪੀ ਦਿਵਾਕਰ ਸ਼ਰਮਾ ਨੇ ਦੱਸਿਆ ਕਿ ਜਿਵੇਂ ਹੀ ਉਨ੍ਹਾਂ ਨੂੰ ਹਾਦਸਾ ਵਾਪਰਨ ਦੀ ਖ਼ਬਰ ਮਿਲੀ, ਤਿਵੇਂ ਹੀ ਉਹ ਘਟਨਾ ਸਥਾਨ `ਤੇ ਪੁੱਜੇ ਤੇ ਤੁਰੰਤ ਰਾਹਤ ਕਾਰਜ ਅਰੰਭ ਕਰਵਾਏ।


ਉਨ੍ਹਾਂ ਦੱਸਿਆ ਕਿ ਜਿ਼ਆਦਾਤਰ ਜ਼ਖ਼ਮੀ ਦਰਅਸਲ ਸ਼ਰਧਾਲੂ ਹੀ ਹਨ, ਜੋ ਚਿੰਤਪੂਰਨੀ ਦੇ ਮੰਦਰ `ਚ ਮੱਥਾ ਟੇਕ ਕੇ ਆਪੋ-ਆਪਣੇ ਘਰਾਂ ਨੂੰ ਪਰਤ ਰਹੇ ਸਨ। ਜ਼ਖ਼ਮੀਆਂ ਨੂੰ ਲਾਗਲੇ ਵੱਖੋ-ਵੱਖਰੇ ਹਸਪਤਾਲਾਂ `ਚ ਦਾਖ਼ਲ ਕਰਵਾਇਆ ਗਿਆ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:two punjabi pilgrims dead bus falls in gorge