ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬਿਹਾਰ ’ਚ ਵਿਆਹ ਤੋਂ ਵਾਪਸ ਆ ਰਹੇ RJD ਦੇ ਦੋ ਆਗੂਆਂ ਨੂੰ ਮਾਰੀ ਗੋਲੀ

ਬਿਹਾਰ ’ਚ ਵਿਆਹ ਤੋਂ ਵਾਪਸ ਆ ਰਹੇ RJD ਦੇ ਦੋ ਆਗੂਆਂ ਨੂੰ ਮਾਰੀ ਗੋਲੀ

ਬਿਹਾਰ ਦੇ ਮੁਜਫਰਪੁਰ ਜ਼ਿਲ੍ਹੇ ਦੇ ਕਾਂਟੀ ਥਾਣੇ ਦੇ ਸੇਰਨਾ ਪਿੰਡ ਵਿਚ ਸਮੀਪ ਵੀਰਵਾਰ ਦੀ ਰਾਤ ਬਾਈਕ ਸਵਾਰ ਬੇਖੌਫ ਅਪਰਾਧੀਆਂ ਨੇ ਰਾਸ਼ਟਰੀ ਜਨਤਾ ਦਲ ਦੇ ਦੋ ਆਗੂਆਂ ਉਮਾ ਸ਼ੰਕਰ ਪ੍ਰਸਾਦ ਰਾਏ ਅਤੇ ਸੁਰਿੰਦਰ ਰਾਏ ਨੂੰ ਗੋਲੀ ਮਾਰ ਦਿੱਤੀ। ਦੋਵੇਂ ਕਾਂਟੀ ਦੇ ਬਲਹਾ ਪਿੰਡ ਤੋਂ ਉਮੇਸ਼ ਰਾਏ ਦੀ ਬੇਟੀ ਦੇ ਵਿਆਹ ਤੋਂ 11 ਵਜੇ ਬੁਲੇਟ ਉਤੇ ਵਾਪਸ ਆ ਰਹੇ ਸਨ। ਉਨ੍ਹਾਂ ਬੈਰੀਆ ਸਥਿਤ ਮਾਂ ਜਾਨਕੀ ਹਸਪਤਾਲ ਵਿਚ ਭਰਤੀ ਕਰਵਾਇਆ ਹੈ। ਦੋਵਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ।

 

ਉਮਾਸ਼ੰਕਰ ਦੇ ਪੁੱਤਰ ਅਜੀਤ ਕਾਂਟੀ ਰੈਕ ਪੁਆਇੰਟ ਠੇਕੇਦਾਰੀ ਨਾਲ ਜੁੜੇ ਹਨ। ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਘਟਨਾ ਦੇ ਬਾਅਦ ਕਈ ਰਾਜਦ ਆਗੂ ਹਸਪਤਾਲ ਪਹੁੰਚ ਗਏ। ਵਿਆਹ ਸਮਾਰੋਹ ਤੋਂ ਉਹ ਦੋਵੇਂ ਵਾਪਸ ਆ ਰਹੇ ਸਨ। ਰਾਸਤੇ ਵਿਚ ਅਪਰਾਧੀਆਂ ਨੇ ਪਿੱਛਾ ਕਰਕੇ ਉਨ੍ਹਾਂ ਉਤੇ ਗੋਲੀ ਚਲਾ ਦਿੱਤੀ। ਇਸ ਵਿਚ ਪਿੱਛੇ ਬੈਠੇ ਓਮਾਸ਼ੰਕਰ ਨੂੰ ਚਾਰ ਗੋਲੀਆਂ ਲੱਗੀਅ, ਜਦੋਂ ਕਿ ਸੁਰਿੰਦਰ ਯਾਦਵ ਨੂੰ ਦੋ ਗੋਲੀਆਂ ਲਗੀਆਂ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Two RJD leaders returning from marriage in Bihar are shot