ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਕਿਸਤਾਨ ਨੇ ਹੁਸੈਨੀਵਾਲਾ ਬਾਰਡਰ ’ਤੇ ਭੇਜੇ ਦੋ ਖ਼ੁਫ਼ੀਆ ਡ੍ਰੋਨ

ਪਾਕਿਸਤਾਨ ਨੇ ਹੁਸੈਨੀਵਾਲਾ ਬਾਰਡਰ ’ਤੇ ਭੇਜੇ ਦੋ ਖ਼ੁਫ਼ੀਆ ਜਹਾਜ਼

ਅੱਜ ਭਾਰਤੀ ਹਵਾਈ ਫ਼ੌਜ ਦਾ 87ਵਾਂ ਸਥਾਪਨਾ ਦਿਵਸ ਹੈ; ਅਜਿਹੇ ਮੌਕੇ ਪਾਕਿਸਤਾਨ ਨੇ ਖ਼ੁਫ਼ੀਆ ਸੂਹ ਲੈਣ ਤੇ ਜਾਸੂਸੀ ਦੇ ਮੰਤਵ ਲਈ ਦੋ ਖ਼ੁਫ਼ੀਆ ਡ੍ਰੋਨ ਅੱਜ ਫ਼ਿਰੋਜ਼ਪੁਰ ਲਾਗਲੇ ਹੁਸੈਨੀਵਾਲਾ ਬਾਰਡਰ ਉੱਤੇ ਭੇਜੇ।

 

 

ਇਹ ਦੋਵੇਂ ਡ੍ਰੋਨ ਹਵਾਈ ਜਹਾਜ਼ ਬੀਐੱਸਐੱਫ਼ (BSF) ਦੇ ਰਾਡਾਰ ਉੱਤੇ ਵੀ ਦਿਸੇ। ਬੀਐੱਸਐੱਫ਼ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

 

 

ਪ੍ਰਾਪਤ ਜਾਣਕਾਰੀ ਮੁਤਾਬਕ ਇੱਕ ਡ੍ਰੋਨ ਫ਼ਿਰੋਜ਼ਪੁਰ ’ਚ ਹੁਸੈਨੀਵਾਲਾ ਬਾਰਡਰ ’ਤੇ ਐੱਚਕੇ ਟਾਵਰ ਕੋਲ ਵਿਖਾਈ ਦਿੱਤਾ। ਉਹ ਪੰਜ ਵਾਰ ਬਿਲਕੁਲ ਭਾਰਤੀ ਸਰਹੱਦ ਦੇ ਨਾਲ–ਨਾਲ ਉੱਡਦਾ ਰਿਹਾ ਪਰ ਇੱਕ ਵਾਰ ਭਾਰਤੀ ਸਰਹੱਦ ਅੰਦਰ ਵੀ ਦਾਖ਼ਲ ਹੋ ਗਿਆ।

 

 

ਇਹ ਪਹਿਲਾ ਡ੍ਰੋਨ ਅੱਜ ਰਾਤੀਂ 10:00 ਵਜੇ ਤੋਂ ਲੈ ਕੇ 10:40 ਵਜੇ ਤੱਕ ਵਿਖਾਈ ਦਿੱਤਾ। ਦੋਬਾਰਾ ਫਿਰ ਇਹ 12:25 ਵਜੇ ਭਾਰਤੀ ਸਰਹੱਦ ਅੰਦਰ ਦਾਖ਼ਲ ਹੋਇਆ।

 

 

ਪੰਜਾਬ ਪੁਲਿਸ, ਬੀਐੱਸਐੱਫ਼ ਅਤੇ ਹੋਰ ਖ਼ੁਫ਼ੀਆ ਏਜੰਸੀਆਂ ਵੱਲੋਂ ਅੱਜ ਸਵੇਰ ਤੋਂ ਹੀ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਹ ਪਤਾ ਲਾਉਣ ਦਾ ਜਤਨ ਕੀਤਾ ਜਾ ਰਿਹਾ ਹੈ ਕਿ ਕਿਤੇ ਉਨ੍ਹਾਂ ਦੋਵੇਂ ਡ੍ਰੋਨਜ਼ ਰਾਹੀਂ ਭਾਰਤੀ ਸਰਹੱਦ ਅੰਦਰ ਕੋਈ ਹਥਿਆਰ ਜਾਂ ਨਸ਼ੀਲੇ ਪਦਾਰਥ ਤਾਂ ਨਹੀਂ ਸੁੱਟੇ ਗਏ ਸਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Two Surveillance aircrafts sent by Pakistan to Hussainiwala Border