ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਲੁਧਿਆਣਾ ਤੇ ਬਟਾਲਾ ’ਚ ਕੋਰੋਨਾ ਵਾਇਰਸ ਦੇ ਦੋ ਸ਼ੱਕੀ ਮਰੀਜ਼ ਆਏ ਸਾਹਮਣੇ

ਲੁਧਿਆਣਾ ਤੇ ਬਟਾਲਾ ’ਚ ਕੋਰੋਨਾ ਵਾਇਰਸ ਦੇ ਦੋ ਸ਼ੱਕੀ ਮਰੀਜ਼ ਆਏ ਸਾਹਮਣੇ

ਕੋਰੋਨਾ ਵਾਇਰਸ ਦੀ ਦਹਿਸ਼ਤ ਦੇ ਬਾਵਜੂਦ ਅੱਜ ਸਮੁੱਚੇ ਪੰਜਾਬ ਸਮੇਤ ਹੋਲੀ ਦਾ ਤਿਉਹਾਰ ਬਹੁਤ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਪੰਜਾਬ ਵਿੱਚ ਤਾਂ ਹੋਲਾ–ਮਹੱਲਾ ਦੇ ਪਵਿੱਤਰ ਤਿਉਹਾਰ ਦੀਆਂ ਵੀ ਰੌਣਕਾਂ ਹਨ।

 

 

ਕੋਰੋਨਾ ਵਾਇਰਸ ਮਲਕੜੇ ਜਿਹੇ ਚੋਰੀ–ਛਿਪੇ ਆਪਣੇ ਪੈਰ ਫੈਲਾਉ਼ਦਾ ਜਾ ਰਿਹਾ ਹੈ। ਬਟਾਲਾ ’ਚ ਪੰਜ ਸਾਲਾਂ ਦੇ ਇੱਕ ਬੱਚੇ ’ਚ ਕੋਰੋਨਾ ਵਾਇਰਸ ਦੇ ਲੱਛਣ ਵਿਖਾਈ ਦਿੱਤੇ ਹਨ ਪਰ ਉਸ ਦੇ ਕਿਸੇ ਟੈਸਟ ਦੀ ਹਾਲੇ ਕੋਈ ਰਿਪੋਰਟ ਨਹੀਂ ਆਈ ਹੈ। ਇਸ ਲਈ ਉਹ ਸ਼ੱਕੀ ਮਰੀਜ਼ਾਂ ਦੀ ਸੂਚੀ ਵਿੱਚ ਹੀ ਹੈ।

 

 

ਬੱਚੇ ਨੂੰ ਇਲਾਜ ਲਈ ਗੁਰਦਾਸਪੁਰ ਦੇ ਸਿਵਲ ਹਸਪਤਾਲ ’ਚ ਭੇਜ ਦਿੱਤਾ ਗਿਆ ਹੈ।

 

 

ਉੱਧਰ ਲੁਧਿਆਣਾ ਤੋਂ ਮੋਹਿਤ ਖੰਨਾ ਦੀ ਰਿਪੋਰਟ ਮੁਤਾਬਕ 28 ਸਾਲਾਂ ਦੀ ਇੱਕ ਔਰਤ ’ਚ ਵੀ ਕੋਰੋਨਾ ਵਾਇਰਸ ਦੇ ਲੱਛਣ ਪਾਏ ਗਏ ਹਨ। ਉਸ ਨੂੰ ਲੁਧਿਆਣਾ ਦੇ ਸਿਵਲ ਹਸਪਤਾਲ ਦੇ ਇੱਕ ਵੱਖਰੇ ਵਾਰਡ ’ਚ ਰੱਖਿਆ ਗਿਆ ਹੈ।

 

 

ਇਹ ਔਰਤ ਹੰਬੜਾ ਰੋਡ ਦੀ ਰਹਿਣ ਵਾਲੀ ਦੱਸੀ ਜਾਂਦੀ ਹੈ।

 

 

ਇਸ ਤੋਂ ਪਹਿਲਾਂ ਲੁਧਿਆਣਾ ਦੇ 22 ਸਾਲਾ ਨੌਜਵਾਨ ਨੂੰ ਵੀ ਸ਼ੱਕੀ ਕੇਸ ਮੰਨਿਆ ਗਿਆ ਸੀ ਪਰ ਉਸ ਦੀ ਟੈਸਟ ਰਿਪੋਰਟ ਆ ਗਈ ਹੈ, ਜੋ ਨੈਗੇਟਿਵ ਹੈ।

 

 

ਕੱਲ੍ਹ ਨਵੇਂ ਸ਼ੱਕੀ ਕੇਸ ਦੇ ਸੈਂਪਲ ਨਿਰੀਖਣ ਲਈ ਦਿੱਲੀ ਦੀ ਲੈਬਾਰੇਟਰੀ ’ਚ ਭੇਜੇ ਹਨ। ਇਹ ਔਰਤ ਬੀਤੇ ਜਨਵਰੀ ਮਹੀਨੇ ਕੈਨੇਡਾ ਤੋਂ ਪਰਤੀ ਸੀ। ਉਹ 21 ਤੋਂ 26 ਫ਼ਰਵਰੀ ਤੱਕ ਮਲੇਸ਼ੀਆ ’ਚ ਸੀ।

 

 

ਉੱਥੋਂ ਵਾਪਸੀ ’ਤੇ ਉਸ ਔਰਤ ਨੂੰ ਬੁਖ਼ਾਰ ਹੋ ਗਿਆ ਤੇ ਖੰਘ ਹੋ ਗਈ। ਸਿਹਤ ਅਧਿਕਾਰੀਆਂ ਨੇ ਉਸ ਨੂੰ ਹਰ ਤਰ੍ਹਾਂ ਦੀ ਛੂਤ ਤੋਂ ਮੁਕਤ ਕਰਨ ਲਈ ਉਪਰਾਲੇ ਕੀਤੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Two suspected patients of Corona Virus come to fore in Ludhiana and Batala