ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜੰਮੂ ਕਸ਼ਮੀਰ 'ਚ ਪੁਲਿਸ ਨੂੰ ਮਿਲੀ ਵੱਡੀ ਸਫਲਤਾ, ਦੋ ਅੱਤਵਾਦੀ ਗ੍ਰਿਫਤਾਰ

ਜੰਮੂ ਕਸ਼ਮੀਰ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ। ਸ੍ਰੀਨਗਰ-ਜੰਮੂ ਨੈਸ਼ਨਲ ਹਾਈਵੇਅ 'ਤੇ ਅਨੰਤਨਾਗ ਦੇ ਵਨਪੋਹ ਖੇਤਰ' ਚ ਪੁਲਿਸ ਨੇ ਦੋ ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ 'ਚੋਂ ਇੱਕ ਟਾਪ ਹਿਜਬੁਲ ਅੱਤਵਾਦੀ ਨਾਵੇਦ ਬਾਬੂ ਹੈ। ਉਹ ਸ਼ੋਪੀਆਂ 'ਚ ਇਕ ਟਰੱਕ ਡਰਾਈਵਰ ਦੀ ਹੱਤਿਆ 'ਚ ਸ਼ਾਮਲ ਸੀ। ਇਸ ਤੋਂ ਇਲਾਵਾ ਉਹ ਸੁਰੱਖਿਆ ਬਲਾਂ 'ਤੇ ਹਮਲਿਆਂ ਲਈ ਵੀ ਜ਼ਿੰਮੇਵਾਰ ਹੈ।
 

ਦੱਸਿਆ ਜਾ ਰਿਹਾ ਹੈ ਕਿ ਪਾਕਿਸਤਾਨ ਜੰਮੂ-ਕਸ਼ਮੀਰ ਵਿੱਚ ਦਹਿਸ਼ਤ ਫੈਲਾਉਣ ਲਈ ਨਵੇਂ ਤਰੀਕੇ ਅਪਣਾ ਸਕਦਾ ਹੈ। ਦੱਸਿਆ ਜਾ ਰਿਹਾ ਹੈ ਕਿ ਪਾਕਿਸਤਾਨ ਡਰੋਨ ਰਾਹੀਂ ਸਰਹੱਦ ਪਾਰ ਤੋਂ ਹਮਲੇ ਦੀ ਕੋਸ਼ਿਸ਼ ਕਰ ਸਕਦਾ ਹੈ। ਇਸ 'ਚ ਰੇਡੀਓ ਫ੍ਰੀਕਵੈਂਸੀ ਜਾਂ ਜੀਪੀਐਸ ਤਕਨੀਕ ਨਹੀਂ ਹੁੰਦੀ। ਇਹ ਪ੍ਰੀ ਪ੍ਰੋਗਰਾਮ ਮੋਡ 'ਚ ਕੰਮ ਕਰਦਾ ਹੈ, ਜੋ ਉਡਾਨ ਭਰਨ ਤੋਂ ਬਾਅਦ ਆਪਣਾ ਸੰਪਰਕ ਛੱਡ ਦਿੰਦਾ ਹੈ ਅਤੇ ਟੀਚੇ ਨੂੰ ਨਿਸ਼ਾਨਾ ਬਣਾਉਂਦਾ ਹੈ।
 


ਸੂਤਰਾਂ ਨੇ ਦੱਸਿਆ ਕਿ ਇਸ ਸਮੇਂ ਕਸ਼ਮੀਰ 'ਚ ਅੱਤਵਾਦੀਆਂ ਨੇ ਆਪਣੀ ਰਣਨੀਤੀ ਬਦਲ ਦਿੱਤੀ ਹੈ। ਅੱਜ-ਕੱਲ ਦੋ ਤੋਂ ਤਿੰਨ ਅੱਤਵਾਦੀਆਂ ਦਾ ਸਮੂਹ ਇੱਕਠੇ ਹੋ ਕੇ ਚਲਦਾ ਹੈ, ਜਦੋਂ ਕਿ ਪਹਿਲਾਂ 6 ਤੋਂ 7 ਵਿਅਕਤੀਆਂ ਦਾ ਇਹ ਸਮੂਹ ਇਕੱਠੇ ਚਲਦਾ ਸੀ।
 

ਸੂਤਰਾਂ ਮੁਤਾਬਿਕ ਇਹ ਛੋਟੇ ਗਰੁੱਪ ਵੱਖ-ਵੱਖ ਖੇਤਰਾਂ 'ਚ ਲੁਕਣ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਛੇਤੀ ਹੀ ਇਕ ਵੱਡੇ ਅਪਰਾਧ ਨੂੰ ਅੰਜਾਮ ਦੇਣ ਦੀ ਯੋਜਨਾ ਬਣਾ ਰਹੇ ਹਨ। ਇਨ੍ਹਾਂ 'ਚ ਜ਼ਿਆਦਾਤਰ ਉਹ ਲੋਕ ਹਨ, ਜੋ ਫਗਾਨ ਯੁੱਧ ਦਾ ਅਨੁਭਵ ਪ੍ਰਾਪਤ ਕਰ ਚੁੱਕੇ ਹਨ। 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Two terrorists have been arrested by security forces in Wanpoh area of Anantnag