ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਸ਼ਮੀਰ ਵਾਦੀ ’ਚ ਦੋ ਟਰੱਕ ਡਰਾਇਵਰ ਕਤਲ, ਤੀਜਾ ਜ਼ਖ਼ਮੀ

ਕਸ਼ਮੀਰ ਵਾਦੀ ’ਚ ਦੋ ਟਰੱਕ ਡਰਾਇਵਰ ਕਤਲ, ਤੀਜਾ ਜ਼ਖ਼ਮੀ

ਜੰਮੂ–ਕਸ਼ਮੀਰ ’ਚ ਅੱਤਵਾਦੀਆਂ ਨੇ ਦੋ ਹੋਰ ਟਰੱਕ ਡਰਾਇਵਰਾਂ ਦਾ ਕਤਲ ਕਰ ਦਿੱਤਾ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਅੱਤਵਾਦੀਆਂ ਨੇ ਗੋਲੀ ਮਾਰ ਕੇ ਦੋਵੇਂ ਟਰੱਕ ਡਰਾਇਵਰਾਂ ਦਾ ਕਤਲ ਕਰ ਦਿੱਤਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਇਸ ਹਮਲੇ ’ਚ ਇੱਕ ਹੋਰ ਡਰਾਇਵਰ ਦੇ ਜ਼ਖ਼ਮੀ ਹੋਣ ਦੀ ਵੀ ਖ਼ਬਰ ਹੈ।
 

 

ਇਹ ਘਟਨਾ ਜੰਮੂ–ਕਸ਼ਮੀਰ ਦੇ ਸ਼ੋਪੀਆਂ ਦੀ ਹੈ, ਜਿੱਥੇ ਇਹ ਟਰੱਕ ਡਰਾਇਵਰ ਸੇਬ ਲੈਣ ਗਏ ਸਨ। ਅਧਿਕਾਰੀਆਂ ਨੇ ਦੱਸਿਆ ਕਿ ਦੋਵੇਂ ਟਰੱਕ ਡਰਾਇਵਰਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ।

 

 

ਅੱਤਵਾਦੀਆਂ ਨੇ ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਦੋਵੇਂ ਟਰੱਕਾਂ ਨੂੰ ਅੱਗ ਵੀ ਲਾ ਦਿੱਤੀ। ਮੀਡੀਆ ਰਿਪੋਰਟਾਂ ਮੁਤਾਬਕ ਇਹ ਟਰੱਕ, ਪੰਜਾਬ, ਹਰਿਆਣਾ ਤੇ ਰਾਜਸਥਾਨ ਦੇ ਰਜਿਸਟ੍ਰੇਸ਼ਨ ਨੰਬਰਾਂ ਵਾਲੇ ਸਨ। ਇਨ੍ਹਾਂ ਟਰੱਕਾਂ ਨੂੰ ਪਹਿਲਾਂ ਅੱਤਵਾਦੀਆਂ ਨੇ ਰੋਕਿਆ ਤੇ ਫਿਰ ਅਚਾਨਕ ਅੰਨ੍ਹੇਵਾਹ ਗੋਲੀਬਾਰੀ ਸ਼ੁਰੂ ਕਰ ਦਿੱਤੀ।

 

 

ਡਰਾਇਵਰਾਂ ਨੇ ਆਪਣੀਆਂ ਜਾਨਾਂ ਬਚਾਉਣ ਲਈ ਨੱਸਣ ਦਾ ਜਤਨ ਕੀਤਾ ਪਰ ਤਦ ਤੱਕ ਉਨ੍ਹਾਂ ਦੇ ਘਾਤਕ ਗੋਲ਼ੀਆਂ ਲੱਗ ਚੁੱਕੀਆਂ ਸਨ।

 

 

ਇੱਕ ਡਰਾਇਵਰ ਦੀ ਸ਼ਨਾਖ਼ਤ ਰਾਜਸਥਾਨ ਦੇ ਅਲਵਰ ਨਿਵਾਸੀ ਮੁਹੰਮਦ ਇਲਿਆਸ ਵਜੋਂ ਹੋਈ ਹੈ। ਜਾਣਕਾਰੀ ਮੁਤਾਬਕ ਕਸ਼ਮੀਰ ਵਿੱਚ ਟਰੱਕ ਡਰਾਇਵਰਾਂ ਨੂੰ ਨਿਸ਼ਾਨਾ ਬਣਾਉਣ ਦੀ ਪਿਛਲੇ 10 ਦਿਨਾਂ ’ਚ ਇਹ ਤੀਜੀ ਘਟਨਾ ਹੈ।

 

 

ਦੱਸਿਆ ਜਾ ਰਿਹਾ ਹੈ ਕਿ ਇਹ ਟਰੱਕ ਡਰਾਇਵਰ ਸੁਰੱਖਿਆ ਬਲਾਂ ਨੂੰ ਸੂਚਿਤ ਕੀਤੇ ਬਿਨਾ ਕਸ਼ਮੀਰ ਵਾਦੀ ਦੇ ਅੰਦਰੂਨੀ ਹਿੱਸਿਆਂ ਵਿੱਚ ਗਏ ਸਨ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Two Truck Drivers murdered in Kashmir Valley Thrd one injured