ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੋਵਿਡ–19 ਟੈਸਟਿੰਗ ਲਈ ਦੋ ਤਰ੍ਹਾਂ ਦੇ ਸਵੈਬਸ ਤੇ ਵਾਇਰਲ ਟ੍ਰਾਂਸਪੋਰਟ ਵਿਕਸਤ

ਕੋਵਿਡ–19 ਟੈਸਟਿੰਗ ਲਈ ਦੋ ਤਰ੍ਹਾਂ ਦੇ ਸਵੈਬਸ ਤੇ ਵਾਇਰਲ ਟ੍ਰਾਂਸਪੋਰਟ ਵਿਕਸਤ

ਭਾਰਤ ਸਰਕਾਰ ਦੇ ਵਿਗਿਆਨ ਤੇ ਟੈਕਨੋਲੋਜੀ ਵਿਭਾਗ ਅਧੀਨ ਆਉਂਦੇ ਇੱਕ ਖੁਦਮੁਖਤਿਆਰ ਸੰਸਥਾਨ ‘ਸ੍ਰੀ ਚਿਤਰਾ ਤਿਰੂਨਲ ਇੰਸਟੀਚਿਊਟ ਫ਼ਾਰ ਮੈਡੀਕਲ ਸਾਇੰਸਜ਼ ਐਂਡ ਟੈਕਨੋਲੋਜੀ’ (ਐੱਸੀਟੀਆਈਐੱਮਐੱਸਟੀ – SCTIMST) ਦੇ ਤਕਨਾਲੋਜੀ–ਵਿਗਿਆਨੀਆਂ ਨੇ ਕੋਵਿਡ–19 ਟੈਸਟਿੰਗ ਲਈ ਦੋ ਕਿਸਮ ਦੇ ਨੇਜ਼ਲ (ਨੱਕ ਦੇ) ਅਤੇ ਓਰਲ (ਮੂੰਹ ਦੇ) ਸਵੈਬਜ਼ ਅਤੇ ਵਾਇਰਲ ਟ੍ਰਾਂਸਪੋਰਟ ਮੀਡੀਅਮ ਵਿਕਸਤ ਕੀਤੇ ਹਨ।

 

 

ਚਿਤਰਾ ਐੱਮਬੈੱਡ ਫ਼ਲੌਕਡ ਨਾਇਲੌਨ ਸਵੈਬਜ਼ (ਮੱਲੇਲਿਲ ਇੰਡਸਟ੍ਰੀਜ਼ ਪ੍ਰਾਈਵੇਟ ਲਿਮਿਟੇਡ ਵੱਲੋਂ ਸਹਿ–ਵਿਕਸਤ) ਅਤੇ ਚਿਤਰਾ ਐਨਮੈਸ਼, ਪੌਲੀਮੈਰਿਕ ਫ਼ੋਮ–ਟਿੱਪਡ, ਲਿੰਟ–ਫ਼੍ਰੀ ਸਵੈਬਜ਼ ਲਚਕਦਾਰ ਪਲਾਸਟਿਕ ਹੈਂਡਲਾਂ ਨਾਲ; ਐੱਸਸੀਟੀਆਈਐੱਮਐੱਸਟੀ (SCTIMST) ਦੇ ਤਕਨਾਲੋਜੀ–ਵਿਗਿਆਨੀਆਂ ਡਾ. ਲਿੰਡਾ ਵੀ. ਥਾਮਸ, ਡਾ. ਸ਼ਾਇਨੀ ਵੇਲਾਯੂਧਨ ਅਤੇ ਡਾ. ਮਾਇਆ ਨੰਦਕੁਮਾਰ ਵੱਲ਼ ਵਿਕਸਤ ਕੀਤੇ ਗਏ ਹਨ ਤੇ ਇਨ੍ਹਾਂ ਦੀ ਸੈਂਪਲ ਕੁਲੈਕਸ਼ਨ ਦੀ ਉਚਿਤਤਾ ਅਤੇ ਸੈਂਪਲ ਦੀ ਰੈਪਿਡ ਇਲਿਯੂਸ਼ਨ (ਸਾਲਵੈਂਟ ਨਾਲ ਧੋ ਕੇ ਇੱਕ ਹੋਰ ਤੋਂ ਇੱਕ ਸਮੱਗਰੀ ਕੱਢਦਿਆਂ) ਨੂੰ ਤਰਲ ਵਾਇਰਲ ਮੀਡੀਅਮ ਦੋਵਾਂ ਵਿੱਚ ਕਾਰਜਕੁਸ਼ਲਤਾ ਸਿੱਧ ਹੋਈ ਹੈ। ਉਨ੍ਹਾਂ ਨੇ ਇਨ੍ਹਾਂ ਸਵੈਬਜ਼ ਤੇ ਮੀਡੀਅਮ ਦੀ ਵਰਤੋਂ ਕਰਦਿਆਂ ਇਕੱਠੇ ਕੀਤੇ ਵਾਇਰਲ ਆਰਐੱਨਏ (RNA) ਦੀ ਚੰਗੀ ਰੀਕਵਰੀ ਵੀ ਕੀਤੀ ਹੈ। ਇਹ ਸਵੈਬਜ਼ ਰੋਗਾਣੂ–ਮੁਕਤ, ਵਰਤਣ–ਲਈ–ਤਿਆਰ ਉਪਕਰਣਾਂ ਵਜੋਂ ਉਪਲਬਧ ਹੋਣਗੇ।

 

 

ਇਹ ਸਵੈਬਜ਼; ਕੰਮਕਾਜ ਦੇ ਮਾਹੌਲ ਵਿੱਚ ਕਾਰਜਕੁਸ਼ਲਤਾ ਤੇ ਸੁਵਿਧਾ ਲਈ ਡਿਜ਼ਾਇਨ ਕੀਤੇ ਗਏ ਹਨ ਅਤੇ ਇਨ੍ਹਾਂ ਨਾਲ ਸੈਂਪਲ ਇਕੱਠੇ ਕਰਨ ਵਿੱਚ ਸੁਧਾਰ ਲਿਆਉਣ ’ਚ ਮਦਦ ਮਿਲਦੀ ਹੈ ਤੇ ਮਰੀਜ਼ਾਂ ਨੂੰ ਅਸੁਵਿਧਾ ਵੀ ਘੱਟ ਹੁੰਦੀ ਹੈ। ਉਨ੍ਹਾਂ ਦਾ ਸੁਰੱਖਿਅਤ ਤੇ ਸੁਵਿਧਾਜਨਕ ਬ੍ਰੇਕਪੁਆਇੰਟ ਇਹ ਯਕੀਨੀ ਬਣਾਉਂਦਾ ਹੈ ਕਿ ਪੈਕਿੰਗ ਦੌਰਾਨ ਹੈਲਥ ਵਰਕਰ ਦਾ ਸੈਂਪਲ ਨਾਲ ਘੱਟ ਤੋਂ ਘੱਟ ਸੰਪਰਕ ਹੋਵੇ।

 

 

ਦੂਜੀ ਖੋਜ, ਚਿਤਰਾ ਵਾਇਰਲ ਟ੍ਰਾਂਸਪੋਰਟ ਮੀਡੀਅਮ ਖਾਸ ਤੌਰ ਉੱਤੇ ਕੁਲੈਕਸ਼ਨ ਵਾਲੀ ਥਾਂ ਤੋਂ ਲੈਬਾਰੇਟਰੀ ਤੱਕ ਲਿਜਾਣ ਲਈ ਇਸ ਨੂੰ ਖਾਸ ਤੌਰ ’ਤੇ ਆਵਾਜਾਈ ਦੌਰਾਨ ਵਾਇਰਸ ਨੂੰ ਉਸ ਦੇ ਸਰਗਰਮ ਰੂਪ ਵਿੱਚ ਕਾਇਮ ਰੱਖਣ ਵਾਸਤੇ ਡਿਜ਼ਾਇਨ ਕੀਤਾ ਗਿਆ ਸੀ। ਇਸ ਵੇਲੇ, 50 ਸਵੈਬਜ਼ ਵਾਲੀ 50 (3 ਮਿਲੀਲਿਟਰ/ਵਾਇਲ) ਵਾਇਰਲ ਟ੍ਰਾਂਸਪੋਰਟ ਮੀਡੀਅਮ ਦੀ ਕਿਟਸ 12,000/– ਰੁਪਏ ਦੀ ਹੈ।

 

 

ਸਵੈਬਜ਼ ਤੇ ਵਾਇਰਲ ਟ੍ਰਾਂਸਪੋਰਟ ਮੀਡੀਅਮ ਦੋਵਾਂ ਲਈ ਤਕਨਾਲੋਜੀਆਂ ਤੁਰੰਤ ਨਿਰਮਾਣ ਤੇ ਵਿਕਰੀ ਲਈ ਮੱਲੇਲਿਲ ਇੰਡਸਟ੍ਰੀਜ਼, ਓਰਿਜਿਨ ਡਾਇਗਨੌਸਟਿਕਸ ਅਤੇ ਲੇਵਰਾਮ ਲਾਈਫ਼ ਸਾਇੰਸਜ਼ ਨੂੰ ਟ੍ਰਾਂਸਫ਼ਰ ਕਰ ਦਿੱਤੀਆਂ ਗਈਆਂ ਹਨ।

 

 

ਇਸ ਵੇਲੇ, ਨੱਕ ਤੇ ਗਲੇ ਦੇ ਸੈਂਪਲ ਖਾਸ ਤੌਰ ’ਤੇ ਡਿਜ਼ਾਇਨ ਕੀਤੇ ਸਵੈਬਜ਼ ਨਾਲ ਲਏ ਜਾਂਦੇ ਹਨ ਤੇ ਫਿਰ ਵਾਇਰਲ ਜੀਨ ਐਂਪਲੀਫ਼ਿਕੇਸ਼ਨ ਵਿਧੀ ਦੁਆਰਾ ਸਾਰਸ–ਕੋਵ2 (SARS-COV2) ਦੀ ਸ਼ਨਾਖ਼ਤ ਕੀਤੀ ਜਾਂਦੀ ਹੈ, ਜੋ ਕੋਵਿਡ–19 ਦੀ ਪੁਸ਼ਟੀ ਕਰਨ ਲਈ ਜ਼ਰੂਰੀ ਹੈ। ਉਚਿਤ ਤਰੀਕੇ ਸੈਂਪਲ ਇਕੱਠੇ ਕਰਨਾ ਤੇ ਫਿਰ ਇੱਕ ਵਾਜਬ ਤਰਲ ਮੀਡੀਅਮ ਵਿੱਚ ਇਸ ਨੂੰ ਲੈ ਕੇ ਜਾਣਾ ਟੈਸਟਿੰਗ ਲਈ ਸੈਂਪਲ ਤੋਂ ਵਾਇਰਲ ਆਰਐੱਨਏ ਦੇ ਚੰਗੇ ਮਿਆਰ ਤੇ ਮਾਤਰਾ ਨੂੰ ਯਕੀਨੀ ਬਣਾ ਕੇ ਰੱਖਣ ਲਈ ਅਹਿਮ ਹਨ ਕਿਉਂਕਿ ਇਨ੍ਹਾਂ ਦਾ ਪ੍ਰਭਾਵ ਟੈਸਟ ਦੀ ਸ਼ੁੱਧਤਾ ਉੱਤੇ ਪੈਂਦਾ ਹੈ।

 

ਅਮਰੀਕਾ ਦਾ ‘ਰੋਗ ਨਿਯੰਤ੍ਰਣ ਤੇ ਰੋਕਥਾਮ ਕੇਂਦਰ’ (ਸੀਡੀਸੀ – CDC – ਸੈਂਟਰ ਫ਼ਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ) ਪਲਾਸਟਿਕ ਦੀਆਂ ਸ਼ਾਫ਼ਟਸ ਵਾਲੇ ਸਿੰਥੈਟਿਕ ਫ਼ਾਈਬਰ ਸਵੈਬਜ਼ ਵਰਤਣ ਦੀ ਸਿਫ਼ਾਰਸ਼ ਕਰਦਾ ਹੈ, ਜਦੋਂ ਉਪਲਬਧ ਹੋਵੇ।

 

 

ਸਥਾਨਕ ਪੱਧਰ ’ਤੇ ਉਪਲਬਧ ਸਮੱਗਰੀ ਨਾਲ ਵਿਕਸਤ ਇਹ ਦੋ ਸਵੈਬਜ਼ ਇਸ ਵੇਲੇ ਵਰਤੀਆਂ ਜਾਣ ਵਾਲੀਆਂ ਸਮੱਗਰੀਆਂ ਦੀ ਦਰਾਮਦ ਨਿਰਭਰਤਾ ਘਟਾ ਸਕਦੇ ਹਨ ਤੇ ਬਹੁਤ ਘੱਟ ਲਾਗਤਾਂ ਉੱਤੇ ਵੱਡੀ ਮੰਗ ਨੂੰ ਪੂਰਾ ਕਰ ਸਕਦੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Two types of Swabs and Viral Transport Developed for COVID 19 Testing