ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ ਤੋਂ ਫੜ੍ਹੇ ਗਏ ਉਮਰ ਖਾਲਿਦ ’ਤੇ ਹਮਲਾ ਕਰਨ ਵਾਲੇ ਦੋ ਨੌਜਵਾਨ

ਜਵਾਹਰਲਾਲ ਨਹਿਰੂ ਯੂਨੀਵਰਸਿਟੀ (ਜੇਐਨਯੂ) ਦੇ ਵਿਦਿਆਰਥੀ ਉਮਰ ਖਾਲਿਦ ਤੇ ਹਮਲਾ ਕਰਨ ਦੀ ਜਿ਼ੰਮੇਵਾਰੀ ਲੈਣ ਵਾਲੇ ਦੋ ਦੋਸ਼ੀਆਂ ਨੂੰ ਦਿੱਲੀ ਪੁਲਿਸ ਨੇ ਪੰਜਾਬ ਤੋਂ ਗ੍ਰਿਫਤਾਰ ਕੀਤਾ ਹੈ। ਦੋਨੇ ਦੋਸ਼ੀਆਂ ਤੇ ਕੁੱਝ ਦਿਨ ਪਹਿਲਾਂ ਸੋਸ਼ਲ ਮੀਡੀਆ ਤੇ ਇੱਕ ਵੀਡਿਚ ਵਾਇਰਲ ਕੀਤਾ ਸੀ ਜਿਸ ਵਿਚ ਉਨ੍ਹਾਂ ਨੇ ਉਮਰ ਖਾਲਿਦ ਤੇ ਹਮਲਾ ਕਰਨ ਦੀ ਜਿ਼ੰੇਮਵਾਰੀ ਲਈ ਸੀ। ਪੁਲਿਸ ਨੇ ਕਿਹਾ ਕਿ ਦੋਸ਼ੀਆਂ ਦੀ ਸ਼ਨਾਖਤ ਦਰਵੇਸ਼ ਸ਼ਾਹਪੁਰ ਅਤੇ ਨਵੀਨ ਦਲਾਲ ਵਜੋਂ ਹੋਈ ਹੈ ਤੇ ਪੁਲਿਸ ਦੋਨਾਂ ਕੋਲੋਂ ਪੁੱਛਗਿੱਛ ਕਰ ਰਹੀ ਹੈ।

 


ਜਾਣਕਾਰੀ ਮੁਤਾਬਕ ਦੋਸ਼ੀਆਂ ਦੀ ਭਾਲ ਚ ਦਿੱਲੀ ਪੁਲਿਸ ਦੇ ਸਪੈਸ਼ਨ ਸੈੱਲ ਦੀ ਇੱਕ ਟੀਮ ਲੰਘੇ ਦਿਨੀਂ ਸਿੱਖ ਕ੍ਰਾਂਤੀਕਾਰੀ ਕਰਤਾਰ ਸਿੰਘ ਸਰਾਭਾ ਪਿੰਡ ਪੁੱਜੀ ਸੀ ਜਿੱਥੇ ਇਨ੍ਹਾਂ ਦੋਵੇਂ ਦੋਸ਼ੀਆਂ ਨੇ 17 ਅਗਸਤ ਨੂੰ ਸਰੰਡਰ ਕਰਨ ਦੀ ਗੱਲ ਕਹੀ ਸੀ ਪਰ ਉਹ ਨਹੀਂ ਮਿਲੇ। 

 

15 ਅਗਸਤ ਨੂੰ ਫੇਸਬੁੱਕ ਤੇ ਅਪਲੋੜ ਕੀਤੇ ਗਏ ਇੱਕ ਵੀਡਿਓ ਚ ਉਨ੍ਹਾਂ ਨੇ ਦਾਅਵਾ ਕੀਤਾ ਕਿ ਖਾਲਿਦ ਤੇ ਕੀਤਾ ਗਿਆ ਹਮਲਾ ਨਾਗਰਿਕਾਂ ਨੂੰ ਆਜ਼ਾਦੀ ਦਿਹਾੜੇ ਦੇ ਤੌਹਫੇ ਵਜੋਂ ਸੀ।

 

ਪੁਲਿਸ ਵੀਡਿਓ ਦੇ ਸਹੀ ਹੋਣ ਦੀ ਪੁਸ਼ਟੀ ਕਰ ਰਹੀ ਹੈ ਤੇ ਆਈਪੀ ਐਡਰਸ ਦਾ ਪਤਾ ਲਗਾਉਣ ਦੀ ਕੋਸਿ਼ਸ਼ ਕਰ ਰਹੀ ਹੈ ਜਿੱਥੋ ਇਸ ਨੂੰ ਅਪਲੋਡ ਕੀਤਾ ਗਿਆ ਸੀ।

 

ਦਰਵੇਸ਼ ਸ਼ਾਹਪੁਰ ਨੇ ਵੀਡਿਓ ਚ ਸੰਦੇਸ਼ ਦਿੱਤਾ ਸੀ, ‘ਅਸੀਂ ਆਪਣੇ ਸੰਵਿਧਾਨ ਦਾ ਸਤਿਕਾਰ ਕਰਦੇ ਹਾਂ ਪਰ ਸਾਡੇ ਸੰਵਿਧਾਨ ਚ ਪਾਗਲ ਕੁੱਤੇ ਨੂੰ ਸਜ਼ਾ ਦੇਣ ਲਈ ਕੋਈ ਕਾਨੂੰਨ ਨਹੀਂ ਹੈ। ਪਾਗਲ ਕੁੱਤਿਆਂ ਤੋਂ ਸਾਡਾ ਮਤਲਬ ਹੈ ਕਿ ਜੇਐਨਯੂ ਗਿਰੋਹ ਜੋ ਦੇਸ਼ ਨੂੰ ਕਮਜ਼ੋਰ ਬਣਾ ਰਿਹਾ ਹੈ ਤੇ ਉਨ੍ਹਾਂ ਦੀ ਗਿਣਤੀ ਵੱਧ ਰਹੀ ਹੈ। ਹਰਿਆਣਾ ਦੇ ਸਾਡੇ ਬਜ਼ੁਰਗਾਂ ਨੇ ਸਾਨੂੰ ਸਿਖਾਇਆ ਹੈ ਕਿ ਅਜਿਹੇ ਲੋਕਾਂ ਨੂੰ ਇੱਕ ਸਬਕ ਸਿਖਾਉਣਾ ਚਾਹਦੀਾ ਹੈ।’

 

ਦੋਨਾਂ ਨੇ ਪੁਲਿਸ ਤੋਂ ਅਪੀਲ ਕੀਤੀ ਕਿ ਉਹ ਕਿਸੇ ਨੂੰ ਵੀ ਪ੍ਰੇਸ਼ਾਨ ਨਾ ਕਰਨ ਤੇ ਕਿਹਾ ਕਿ ਉਹ ਸਿੱਖ ਕ੍ਰਾਂਤੀਕਾਰੀ ਪਿੰਡ ਚ ਸਰੰਡਰ ਕਰਨਗੇ।

 

ਦੱਸਣਯੋਗ ਹੈ ਕਿ 13 ਅਗਸਤ ਨੂੰ ਉਮਰ ਖਾਲਿਦ ਤੇ ਕਾਨਸਟੀਟਿਊਸ਼ਨ ਕਲੱਬ ਦੇ ਬਾਹਰ ਉਸ ਸਮੇਂ ਹਮਲਾ ਹੋਇਆ ਸੀ ਜਦ ਉਹ ਆਪਣੇ ਕੁੱਝ ਦੋਸਤਾਂ ਨਾਲ ਚਾਹ ਪੀ ਰਿਹਾ ਸੀ ਹਾਲਾਂਕਿ ਇਸ ਹਮਲੇ ਚ ਉਹ ਵਾਲ-ਵਾਲ ਬੱਚ ਗਿਆ ਸੀ।

 

ਲੰਘੇ ਮੰਗਲਵਾਰ ਨੂੰ ਦਿੱਲੀ ਪੁਲਿਸ ਨੇ ਇਸ ਮਾਮਲੇ ਨੂੰ ਸਪੈਸ਼ਲ ਸੈੱਲ ਨੂੰ ਸੌਂਪ ਦਿੱਤਾ ਜੋ ਖਾਲਿਦ ਅਤੇ ਦੋ ਹੋਰਨਾਂ ਜੇਐਨਯੂ ਵਿਦਿਆਰਥੀਆਂ ਖਿਲਾਫ ਦੇਸ਼ਤ੍ਰੋਹ ਦੇ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲਿਸ ਨੇ ਇਹ ਵੀ ਕਿਹਾ ਸੀ ਕਿ ਖਾਲਿਦ ਨੇ ਪੁਲਿਸ ਨੂੰ ਸੋਮਵਾਰ ਦੀ ਘਟਨਾ ਬਾਰੇ ਜਾਣਕਾਰੀ ਨਹੀਂ ਦਿੱਤੀ ਸੀ।   

 

ਪੰਜਾਬ ਤੋਂ ਫੜ੍ਹੇ ਗਏ ਉਮਰ ਖਾਲਿਦ ’ਤੇ ਹਮਲਾ ਕਰਨ ਵਾਲੇ ਦੋ ਨੌਜਵਾਨ

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Two young men who were attacked by Umar Khalid were arrested from Punjab