ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

UAPA ਬਿਲ–2019 ਲੋਕ ਸਭਾ ’ਚ ਪਾਸ

UAPA ਬਿਲ–2019 ਲੋਕ ਸਭਾ ’ਚ ਪਾਸ

ਗ਼ੈਰ–ਕਾਨੂੰਨੀ ਗਤੀਵਿਧੀ ਰੋਕਥਾਮ ਸੋਧ ਬਿਲ–2019 (UAPA Bill–2019) ਲੋਕ ਸਭਾ ਵਿੱਚ ਪਾਸ ਹੋ ਗਿਆ ਹੈ। ਇਸ ਬਿਲ ਨੂੰ ਪਾਸ ਕਰਵਾਉਣ ਲਈ ਮੈਂਬਰਾਂ ਨੂੰ ਖੜ੍ਹੇ ਕਰਵਾ ਕੇ ਵੋਟਾਂ ਪਵਾਈਆਂ ਗਈਆਂ। ਇਸ ਬਿੱਲ ਦੇ ਹੱਕ ਵਿੰਚ 288 ਵੋਟਾਂ ਪਈਆਂ ਤੇ ਵਿਰੋਧ ਵਿੱਚ ਸਿਰਫ਼ 8 ਵੋਟਾਂ ਭੁਗਤੀਆਂ।

 

 

ਇਸ ਬਿਲ ਬਾਰੇ ਹੋਈ ਬਹਿਸ ਦਾ ਸਜਵਾਬ ਦਿੰਦਿਆਂ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਅੱਤਵਾਦ ਬੰਦੂਕ ’ਚੋਂ ਪੈਦਾ ਨਹੀਂ ਹੁੰਦਾ। ਅੱਤਵਾਦ ਬਿਨਾ ਮਤਲਬ ਭੜਕਾਹਟ ਫੈਲਾਉਣ ਵਾਲੇ ਪ੍ਰਚਾਰ ਤੋਂ ਪੈਦਾ ਹੁੰਦਾ ਹੈ। ਉਨ੍ਹਾਂ ਕਿਹਾ ਕ ਿਤੁਸੀਂ ਪੁੱਛਦੇ ਹੋ ਕਿ ਅੱਤਵਾਦ ਵਿਰੁੱਧ ਸਖ਼ਤ ਕਾਨੂੰਨ ਕਿਉਂ ਬਣਾ ਰਹੇ ਹੋ?

 

 

ਸ੍ਰੀ ਸ਼ਾਹ ਨੇ ਖ਼ੁਦ ਹੀ ਜਵਾਬ ਦਿੰਦਿਆਂ ਕਿਹਾ ਕਿ ਅੱਤਵਾਦ ਵਿਰੁੱਧ ਸਖ਼ਤ ਤੋਂ ਸਖ਼ਤ ਕਾਨੂੰਨ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਹ ਕਾਨੂੰਨ ਕਿਹੜੀ ਸਰਕਾਰ ਨੇ ਬਣਾਇਆ ਹੈ? ਕਿਹੜਾ ਇਸ ਵਿੱਚ ਸੋਧ ਕਰ ਕੇ ਲਗਾਤਾਰ ਸਖ਼ਤ ਬਣਾਉਂਦਾ ਗਿਆ? ਜਦੋਂ ਇਹ ਕਾਨੂੰਨ ਬਣਿਆ, ਤਦ ਉਹ ਇੱਕ ਸਹੀ ਕਦਮ ਸੀ।

 

 

ਹੁਣ ਇਸ ਵਿੱਚ ਤਬਦੀਲੀ ਹੋ ਰਹੀ ਹੈ, ਉਹ ਵੀ ਇੱਕ ਸਹੀ ਕਦਮ ਹੈ। ਗ੍ਰਹਿ ਮੰਤਰੀ ਨੇ ਕਿਹਾ ਕਿ ਸ਼ਾਸਨ ਦੀ ਜ਼ਿੰਮੇਵਾਰੀ ਹੈ ਕਿ ਸੁਰੱਖਿਆ ਏਜੰਸੀਆਂ ਨੂੰ ਦੰਦ–ਵਿਹੂਣੇ ਕਾਨੂੰਨ ਨਾ ਦੇਣ। ਗ਼ੈਰ–ਕਾਨੂੰਨੀ ਗਤੀਵਿਧੀ (ਰੋਕਥਾਮ) ਸੋਧ ਬਿਲ ਨੂੰ ਸਥਾਈ ਕਮੇਟੀ ਨੂੰ ਭੇਜੇ ਜਾਣ ਦੀ ਮੰਗ ਉੱਤੇ ਕਾਂਗਰਸ ਨੇ ਲੋਕ ਸਭਾ ਤੋਂ ਵਾਕਆਊਟ ਕੀਤਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:UAPA Bill 2019 passed in Lok Sabha