ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਉਧਵ ਠਾਕਰੇ ਹੋਣਗੇ ਮਹਾਰਾਸ਼ਟਰ ਦੇ ਅਗਲੇ ਸੀਐਮ, ਸ਼ਰਦ ਪਵਾਰ ਦਾ ਐਲਾਨ

ਮਹਾਰਾਸ਼ਟਰ ਵਿੱਚ ਅਗਲੀ ਸਰਕਾਰ ਸ਼ਿਵਸੈਨਾ ਸੁਪਰੀਮੋ ਉਧਵ ਠਾਕਰੇ ਦੀ ਅਗਵਾਈ ਵਿੱਚ ਬਣਨ ਜਾ ਰਹੀ ਹੈ। ਐਨਸੀਪੀ ਮੁਖੀ ਸ਼ਰਦ ਪਵਾਰ ਨੇ ਸ਼ਿਵਸੈਨਾ -ਕਾਂਗਰਸ-ਐਨਸੀਪੀ ਦੀ ਸ਼ੁੱਕਰਵਾਰ ਨੂੰ ਹੋਈ ਲੰਬੀ ਬੈਠਕ ਤੋਂ ਬਾਅਦ ਇਸ ਗੱਲ ਦਾ ਐਲਾਨ ਕੀਤਾ।

 

ਇਸ ਬੈਠਕ ਤੋਂ ਬਾਅਦ ਐਨਸੀਪੀ ਮੁਖੀ ਸ਼ਰਦ ਪਵਾਰ ਨੇ ਕਿਹਾ ਕਿ ਐਤਵਾਰ ਨੂੰ ਤਿੰਨਾਂ ਦਲਾਂ ਵੱਲੋਂ ਸੰਯੁਕਤ ਪ੍ਰੈੱਸ ਕਾਨਫਰੰਸ ਕੀਤੀ ਜਾਵੇਗੀ। ਪਵਾਰ ਨੇ ਅੱਗੇ ਕਿਹਾ ਕਿ ਕੱਲ੍ਹ ਇਹ ਤੈਅ ਕੀਤਾ ਜਾਵੇਗਾ ਕਿ ਰਾਜਪਾਲ ਨੂੰ ਮਿਲ ਕੇ ਸਰਕਾਰ ਬਣਾਉਣ ਦਾ ਦਾਅਵਾ ਕਦੋਂ ਪੇਸ਼ ਕਰਨਾ ਹੈ।

 

ਮੀਟਿੰਗ ਵਿੱਚ ਸ਼ਿਵ ਸੈਨਾ ਤੋਂ ਏਕਨਾਥ ਸ਼ਿੰਦੇ, ਸੁਭਾਸ਼ ਦੇਸਾਈ ਅਤੇ ਸੰਜੇ ਰਾਉਤ ਸ਼ਾਮਲ ਹੋਏ, ਜਦੋਂ ਕਿ ਅਹਿਮਦ ਪਟੇਲ, ਮੱਲੀਕਾਰਜੁਨ ਖੜਗੇ, ਕੇਸੀ ਵੇਣੂਗੋਪਾਲ, ਅਵਿਨਾਸ਼ ਪਾਂਡੇ, ਬਾਲਾਸਾਹਿਬ ਥੋਰਾਟ, ਪ੍ਰਿਥਵੀ ਰਾਜ ਚਵਾਨ ਆਦਿ ਹਾਜ਼ਰ ਸਨ।

 

ਪ੍ਰਫੁੱਲ ਪਟੇਲ, ਜੈਯੰਤ ਪਾਟਿਲ ਅਤੇ ਅਜੀਤ ਪਵਾਰ ਨੇ ਐਨਸੀਪੀ ਦੀ ਤਰਫੋਂ ਮੰਥਨ ਵਿਚ ਹਿੱਸਾ ਲਿਆ। ਇਸ ਦੌਰਾਨ ਐਨਸੀਪੀ ਮੁਖੀ ਸ਼ਰਦ ਪਵਾਰ ਅਤੇ ਸ਼ਿਵ ਸੈਨਾ ਦੇ ਪ੍ਰਧਾਨ ਉਦਵ ਠਾਕਰੇ ਨੇ ਦੱਖਣੀ ਮੁੰਬਈ ਦੇ ਨਹਿਰੂ ਕੇਂਦਰ ਵਿੱਚ ਰਾਜ ਵਿੱਚ ਗ਼ੈਰ-ਭਾਜਪਾ ਸਰਕਾਰ ਬਣਾਉਣ ਲਈ ਵਿਚਾਰ ਵਟਾਂਦਰੇ ਕੀਤੇ।

 

ਸੂਤਰਾਂ ਨੇ ਦੱਸਿਆ ਕਿ ਬੈਠਕ ਸਾਂਝੇ ਘੱਟੋ ਘੱਟ ਪ੍ਰੋਗਰਾਮ ਅਤੇ ਨਵੀਂ ਸਰਕਾਰ ਵਿੱਚ ਤਿੰਨ ਧਿਰਾਂ ਦੇ ਹਿੱਸੇਦਾਰੀ ਨੂੰ ਅੰਤਮ ਰੂਪ ਦੇਣ ਬਾਰੇ ਹੋਈ ਸੀ। ਇਸ ਦੌਰਾਨ, ਕਾਂਗਰਸ ਅਤੇ ਐਨਸੀਪੀ ਨੇ ਆਪਣੇ ਚੋਣ ਤੋਂ ਪਹਿਲਾਂ ਦੇ ਸਹਿਯੋਗੀ ਸੰਗਠਨਾਂ - ਪੀਡਬਲਯੂਪੀ, ਸਮਾਜਵਾਦੀ ਪਾਰਟੀ, ਸਵਾਭੀਮਾਨ ਪੱਖ ਅਤੇ ਸੀਪੀਆਈ (ਐਮ) ਨਾਲ ਗੱਲਬਾਤ ਕੀਤੀ।


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Uddhav Thackeray Maharashtra CM NCP Chief Sharad Pawar annouces Uddhav Thackeray to lead Shiv Sena NCP Congress alliance government in Maharashtra