ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਊਧਵ ਠਾਕਰੇ ਨੇ 'ਸਾਮਨਾ' ਦੇ ਸੰਪਾਦਕ ਅਹੁਦੇ ਤੋਂ ਦਿੱਤਾ ਅਸਤੀਫਾ

ਮਹਾਰਾਸ਼ਟਰ ਦੇ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕਣ ਤੋਂ ਪਹਿਲਾਂ ਊਧਵ ਠਾਕਰੇ ਨੇ 'ਸਾਮਨਾ' ਦੇ ਸੰਪਾਦਕ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਹੁਣ ਇਸ ਦੀ ਕਮਾਨ ਸ਼ਿਵਸੈਨਾ ਦੇ ਵਿਧਾਇਕ ਅਤੇ ਫ਼ਾਇਰ ਬਰਾਂਡ ਨੇਤਾ ਸੰਜੇ ਰਾਊਤ ਦੇ ਹੱਥ 'ਚ ਸੌਂਪ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਆਪਣੀ ਸੰਪਾਦਕੀ ਨੂੰ ਲੈ ਕੇ ਹਮੇਸ਼ਾ ਚਰਚਾ 'ਚ ਰਹਿਣ ਵਾਲਾ 'ਸਾਮਨਾ' ਅਖਬਾਰ ਸ਼ਿਵਸੈਨਾ ਦਾ ਮੁੱਖ ਅਖਬਾਰ ਹੈ।
 

ਵੀਰਵਾਰ ਨੂੰ ਇਕ ਵਾਰ ਫਿਰ ਸ਼ਿਵਸੈਨਾ ਨੇ 'ਸਾਮਨਾ' ਸੰਪਾਦਕੀ ਰਾਹੀਂ ਭਾਜਪਾ 'ਤੇ ਨਿਸ਼ਾਨਾ ਸਾਧਿਆ। 'ਸਾਮਨਾ' ਨੇ ਲਿਖਿਆ - "ਸ਼ਿਵਸੈਨਾ ਦਾ ਮੁੱਖ ਮੰਤਰੀ ਅਤੇ ਊਧਵ ਠਾਕਰੇ ਇਹ ਅਹੁਦਾ ਸੰਭਾਲ ਰਹੇ ਹਨ, ਇਹ ਮਹਾਰਾਸ਼ਟਰ ਲਈ ਤੋਹਫ਼ਾ ਹੈ। ਇਹ ਸਮਾਗਮ ਮਰਾਠੀ ਲੋਕਾਂ ਨੂੰ ਮਾਣ ਮਹਿਸੂਸ ਕਰਵਾਉਣ ਵਾਲਾ ਹੈ। ਜਿਹੜੇ ਲੋਕ ਸ੍ਰੀ ਊਧਵ ਠਾਕਰੇ ਨੂੰ ਜਾਣਦੇ ਹਨ, ਉਨ੍ਹਾਂ ਦੇ ਮਨ 'ਚ ਇਹ ਭਰੋਸਾ ਹੈ ਕਿ ਜਦੋਂ ਉਹ ਕੋਈ ਜਿੰਮੇਵਾਰ ਸਵੀਕਰ ਕਰਦੇ ਹਨ ਤਾਂ ਉਸ ਨੂੰ ਪੂਰੀ ਸ਼ਿੱਦਤ ਨਾਲ ਨਿਭਾਉਂਦੇ ਹਨ।"
 

ਊਧਵ ਠਾਕਰੇ ਬਤੌਰ ਸੰਪਾਦਕ 'ਸਾਮਨਾ' ਵਿੱਚ ਆਪਣਾ ਲੇਖ ਲਿਖਦੇ ਰਹੇ ਹਨ। ਹੁਣ ਊਧਵ ਦਾ ਨਾਂ 'ਸਾਮਨਾ' ਦੇ ਫਰੰਟ ਪੇਜ 'ਤੇ ਬਤੌਰ ਸੰਪਾਦਕ ਨਹੀਂ ਛਪੇਗਾ। ਫਿਲਹਾਲ ਸੰਜੇ ਰਾਊਤ ਕਾਰਜਕਾਰੀ ਸੰਪਾਦਕ ਹਨ। 'ਸਾਮਨਾ' ਦੋ ਭਾਸ਼ਾਵਾਂ ਮਰਾਠੀ ਅਤੇ ਹਿੰਦੀ 'ਚ ਪ੍ਰਕਾਸ਼ਿਤ ਹੁੰਦਾ ਹੈ। ਮਰਾਠੀ ਭਾਸ਼ਾ 'ਚ 'ਸਾਮਨਾ' ਦੀ ਸ਼ੁਰੂਆਤ ਬਾਲਾ ਸਾਹਿਬ ਨੇ 23 ਜਨਵਰੀ 1988 ਨੂੰ ਕੀਤੀ ਸੀ। ਇਸ ਦੇ ਕੁਝ ਸਾਲ ਬਾਅਦ 23 ਫਰਵਰੀ 1993 ਨੂੰ 'ਦੁਪਹਿਰ ਦਾ ਸਾਮਨਾ' ਨਾਂ ਤੋਂ ਹਿੰਦੀ ਅਖਬਾਰ ਦੀ ਸ਼ੁਰੂਆਤ ਕੀਤੀ ਗਈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Uddhav Thackeray quits as Saamana editor