ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਊਧਵ ਠਾਕਰੇ ਬਣੇ ਮਹਾਰਾਸ਼ਟਰ ਦੇ ਮੁੱਖ ਮੰਤਰੀ, 6 ਮੰਤਰੀਆਂ ਨੇ ਵੀ ਚੁੱਕੀ ਸਹੁੰ

ਰਾਜਪਾਲ ਭਗਤ ਸਿੰਘ ਕੋਸ਼ਯਾਰੀ ਨੇ ਸ਼ਿਵ ਸੈਨਾ ਮੁਖੀ ਊਧਵ ਠਾਕਰੇ ਨੂੰ ਮਹਾਰਾਸ਼ਟਰ ਦੇ 19ਵੇਂ ਮੁੱਖ ਮੰਤਰੀ ਅਤੇ ਠਾਕਰੇ ਪਰਿਵਾਰ ਦੇ ਪਹਿਲੇ ਮੁੱਖ ਮੰਤਰੀ ਵਜੋਂ ਅਹੁਦੇ ਅਤੇ ਗੁਪਤਤਾ ਦੀ ਸਹੁੰ ਚੁਕਾਈ। ਇਸ ਦੇ ਨਾਲ ਹੀ ਗੱਠਜੋੜ ਦੇ ਚੋਟੀ ਦੇ ਨੇਤਾਵਾਂ ਵਿਚਕਾਰ ਬੁੱਧਵਾਰ ਨੂੰ ਮੰਤਰੀ ਮੰਡਲ ‘ਤੇ ਭਾਰੀ ਵਿਚਾਰਾਂ ਹੋਈਆਂ।

 

ਇਸ ਚ ਐਨਸੀਪੀ ਦੇ ਉਪ ਮੁੱਖ ਮੰਤਰੀ ਅਤੇ ਵਿਧਾਨ ਸਭਾ ਦੇ ਸਪੀਕਰ ਨੂੰ ਕਾਂਗਰਸ ਦਾ ਬਣਾਇਆ ਗਿਆ ਹੈ। ਇਸ ਦੇ ਨਾਲ ਹੀ ਤਿੰਨ ਪਾਰਟੀਆਂ ਦੇ 2-2-2 ਕੁੱਲ 6 ਮੰਤਰੀਆਂ ਨੇ ਸ਼ਿਵ ਸੈਨਾ ਮੁਖੀ ਊਧਵ ਠਾਕਰੇ ਦੇ ਮੁੱਖ ਮੰਤਰੀ ਬਣਨ ਮਗਰੋਂ ਆਪੋ ਆਪਣੇ ਅਹੁਦਿਆਂ ਦੀ ਸਹੁੰ ਚੁੱਕ ਲਈ।

 

ਸਾਲ 1966 ਚ ਸ਼ਿਵ ਸੈਨਾ ਦੇ ਗਠਨ ਤੋਂ ਬਾਅਦ ਮਹਾਰਾਸ਼ਟਰ ਵਿੱਚ ਬਾਲਾਸਾਹਿਬ ਠਾਕਰੇ ਅਤੇ ਉਨ੍ਹਾਂ ਦੇ ਪਰਿਵਾਰ ਦੀ ਵਿਸ਼ੇਸ਼ ਪਛਾਣ ਅਤੇ ਪ੍ਰਭਾਵ ਸਥਾਪਤ ਹੋ ਗਿਆ। ਕੋਈ ਹੋਰ ਰਾਜਸੀ ਪਰਿਵਾਰ ਠਾਕਰੇ ਪਰਿਵਾਰ ਦੇ ਰੁਤਬੇ ਦੇ ਬਰਾਬਰ ਨਹੀਂ ਹੋ ਸਕਿਆ। ਇਸਦਾ ਵੱਡਾ ਕਾਰਨ ਇਹ ਸੀ ਕਿ ਸੱਤਾ ਇਸ ਪਰਿਵਾਰ ਦੇ ਆਲੇ-ਦੁਆਲੇ ਨੱਚਦੀ ਰਹੀ ਪਰ ਪਰਿਵਾਰ ਨੇ ਇਸ ਤੋਂ ਦੂਰੀ ਬਣਾਈ ਰੱਖੀ।

 

ਇਹ ਪਹਿਲਾ ਮੌਕਾ ਹੈ ਜਦੋਂ ਇਸ ਪਰਿਵਾਰ ਦਾ ਕੋਈ ਮੈਂਬਰ ਸੱਤਾ ਚ ਆਇਆ ਹੈ। ਹੁਣ ਤਕ ਸ਼ਿਵ ਸੈਨਾ ਦੇ ਦੋ ਵਾਰ ਮੁੱਖ ਮੰਤਰੀ ਰਹੇ ਹੈ ਪਰ ਠਾਕਰੇ ਪਰਿਵਾਰ ਦੇ ਨਹੀਂ। ਇਹ ਦੋਵੇਂ ਮੁੱਖ ਮੰਤਰੀ ਮਨੋਹਰ ਜੋਸ਼ੀ ਅਤੇ ਨਾਰਾਇਣ ਰਾਣੇ ਸਨ।

 

ਜਦੋਂ ਤਕ ਬਾਲ ਠਾਕਰੇ ਰਾਜਨੀਤੀ ਚ ਸਰਗਰਮ ਰਹੇ, ਊਧਵ ਉਨ੍ਹਾਂ ਤੋਂ ਰਾਜਨੀਤੀ ਦੀਆਂ ਨਿੱਕੀਆਂ ਗੱਲਾਂ ਸਿੱਖਦੇ ਰਹੇ। ਹਾਲਾਂਕਿ ਉਹ ਰਾਜਨੀਤੀ ਚ ਘੱਟ ਸਰਗਰਮ ਸਨ। ਇਸ ਦੌਰਾਨ ਉਹ ਪਾਰਟੀ ਦੇ ਮੁੱਖ ਅਖ਼ਬਾਰ ‘ਸਾਮਨਾ’ ਦਾ ਕੰਮ ਵੇਖਦੇ ਸਨ। ਫੋਟੋਗ੍ਰਾਫੀ ਚ ਵੀ ਹੱਥ ਅਜ਼ਮਾਇਆ।

 

ਸਾਲ 2002 ਚ ਬ੍ਰਿਹਨਮੁੰਬਈ ਮਿਊਂਸਪਲ ਕਾਰਪੋਰੇਸ਼ਨ (ਬੀਐਮਸੀ) ਚੋਣਾਂ ਚ ਸ਼ਿਵ ਸੈਨਾ ਨੂੰ ਮਿਲੀ ਭਾਰੀ ਜਿੱਤ ਦਾ ਸਿਹਰਾ ਊਧਵ ਨੂੰ ਮਿਲਿਆ। ਇਸ ਤੋਂ ਬਾਅਦ ਬਾਲ ਠਾਕਰੇ ਨੇ ਉਨ੍ਹਾਂ ਨੂੰ ਆਪਣਾ ਉੱਤਰਾਧਿਕਾਰੀ ਮੰਨ ਲਿਆ।

 

2004 ਚ ਊਧਵ ਨੂੰ ਪਾਰਟੀ ਦਾ ਕਾਰਜਕਾਰੀ ਪ੍ਰਧਾਨ ਬਣਾਇਆ ਗਿਆ। ਇਸ ਫੈਸਲੇ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਕਿਉਂਕਿ ਉਹ ਆਪਣੇ ਚਚੇਰਾ ਭਰਾ ਰਾਜ ਠਾਕਰੇ ਨਾਲੋਂ ਕਾਰਜਕਰਤਾਵਾਂ ਅਤੇ ਲੋਕਾਂ ਚ ਘੱਟ ਪਛਾਣ ਰੱਖਦੇ ਸਨ। ਲੋਕ ਰਾਜ ਠਾਕਰੇ ਨੂੰ ਬਾਲ ਠਾਕਰੇ ਦਾ ਉੱਤਰਾਧਿਕਾਰੀ ਮੰਨਦੇ ਸਨ। ਬਾਲਾ ਸਾਹਿਬ ਦੇ ਇਸ ਫੈਸਲੇ ਤੋਂ ਨਾਰਾਜ਼ ਰਾਜ ਠਾਕਰੇ ਨੇ ਸ਼ਿਵ ਸੈਨਾ ਨੂੰ ਛੱਡ ਦਿੱਤਾ ਤੇ ਆਪਣੀ ਪਾਰਟੀ ਮਹਾਰਾਸ਼ਟਰ ਨਵ ਨਿਰਮਾਣ ਸੈਨਾ ਬਣਾਈ।

 

2014 ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੱਤਾ ਚ ਆਉਣ ਤੋਂ ਪਹਿਲਾਂ ਸ਼ਿਵ ਸੈਨਾ ਮਹਾਰਾਸ਼ਟਰ ਚ ਵੱਡੇ ਭਰਾ ਦੀ ਭੂਮਿਕਾ ਅਦਾ ਕਰਦੀ ਸੀ। ਇਸ ਸਾਲ 2019 ਹੋਈਆਂ ਵਿਧਾਨ ਸਭਾ ਚੋਣਾਂ ਚ ਦੋਵਾਂ ਪਾਰਟੀਆਂ ਦੇ ਗਠਜੋੜ ਦੀ ਜਿੱਤ ਬਾਵਜੂਦ ਊਧਵ ਆਪਣੀ ਪਾਰਟੀ ਦਾ ਮੁੱਖ ਮੰਤਰੀ ਨਹੀਂ ਬਣਵਾ ਸਕੇ।

 

ਇੱਥੋਂ ਤੱਕ ਕਿ 2019 ਚ ਦੋਵਾਂ ਪਾਰਟੀਆਂ ਨੇ ਮਿਲ ਕੇ ਚੋਣ ਲੜੀਆਂ ਸਨ ਪਰ ਊਧਵ ਨੇ ਸੀਐਮ ਦੇ ਅਹੁਦੇ ਲਈ ਭਾਜਪਾ ਤੋਂ ਵੱਖ ਹੋਣ ਦਾ ਫੈਸਲਾ ਕਰ ਲਿਆ।

 

ਪ੍ਰਾਪਤੀਆਂ

* 2002 ਚ ਬੀਐਮਸੀ ਦੀ ਚੋਣ ਚ ਮੁੱਖ ਪ੍ਰਚਾਰਕ ਵਜੋਂ ਸ਼ਿਵ ਸੈਨਾ ਨੂੰ ਜਿੱਤ ਦਿਵਾਈ।

* ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨਾਂ ਦੇ ਹੱਕਾਂ ਲਈ ਲੜਨ ਲਈ ਮੁਹਿੰਮ ਚਲਾਈ।

* 2012 ਚ ਬੀਐਮਸੀ ਚੋਣਾਂ ਚ ਇੱਕ ਵਾਰ ਫਿਰ ਪਾਰਟੀ ਨੂੰ ਵੱਡੀ ਜਿੱਤ ਦਿਵਾਈ।

* ਸ਼ਿਵ ਸੈਨਾ ਦੇ ਹਮਲਾਵਰ ਅਕਸ ਨੂੰ ਬਦਲਣ ਚ ਵੀ ਮਹੱਤਵਪੂਰਣ ਭੂਮਿਕਾ ਨਿਭਾਈ।

 

ਪ੍ਰੋਫਾਈਲ

ਜਨਮ: 27 ਜੁਲਾਈ 1960

ਪਤਨੀ: ਰਸ਼ਮੀ ਠਾਕਰੇ

ਸਿਖਿਆ: ਸਰ ਜੇਜੇ ਇੰਸਟੀਚਿਊਟ ਤੋਂ ਅਪਲਾਈਡ ਆਰਟ

ਬੱਚੇ: ਆਦਿਤਿਆ ਠਾਕਰੇ ਅਤੇ ਤੇਜਸ ਠਾਕਰੇ

ਸ਼ੌਕ: ਫੋਟੋਗ੍ਰਾਫੀ

                                                                                                                                                                                        

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Uddhav Thackeray sworn in as Chief Minister of the Maharashtra