ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸ਼ਿਵਸੈਨਾ ਮੁਖੀ ਉੱਧਵ ਠਾਕਰੇ ਆਪਣੇ ਸਾਂਸਦ ਮੈਂਬਰਾਂ ਨਾਲ ਜਾਣਗੇ ਅਯੁੱਧਿਆ

ਸ਼ਿਵਸੈਨਾ ਮੁਖੀ ਉੱਧਵ ਠਾਕਰੇ ਪਾਰਟੀ ਦੇ ਸਾਰੇ 18 ਲੋਕ ਸਭਾ ਸਾਂਸਦ ਮੈਂਬਰਾਂ ਨਾਲ ਸੰਸਦ ਦੇ ਆਗਾਮੀ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾ ਅਯੁੱਧਿਆ ਦੀ ਯਾਤਰਾ ਕਰਨਗੇ। ਪਾਰਟੀ ਦੇ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ ਹੈ।

 

ਸ਼ਿਵਸੈਨਾ ਦੇ ਮੀਡੀਆ ਇੰਚਾਰਜ ਅਤੇ ਠਾਕਰੇ ਦੇ ਨੇੜਲੇ ਹਰਸ਼ਲ ਪ੍ਰਧਾਨ ਨੇ ਕਿਹਾ ਕਿ ਹਾਂ ਠਾਕਰੇ ਨੇ ਅਯੁੱਧਿਆ ਦੀ ਯਾਤਰਾ ਕਰਨ ਦਾ ਫੈਸਲਾ ਕੀਤਾ ਹੈ। 17 ਜੂਨ ਤੋਂ ਸ਼ੁਰੂ ਹੋ ਰਹੇ ਸੰਸਦ ਦੇ ਇਜਲਾਸ ਤੋਂ ਪਹਿਲਾਂ ਯਾਤਰਾ ਦੀ ਯੋਜਨਾ ਹੈ। ਇਸ ਬਾਰੇ ਜਲਦ ਹੀ ਐਲਾਨ ਕਰ ਦਿੱਤਾ ਜਾਵੇਗ। ਉੱਧਵ ਜੀ ਇਸ ਯਾਤਰਾ ਅਤੇ ਪਾਰਟੀ ਵਲੋਂ ਅਗਲੇਰੀ ਕਾਰਵਾਈ ਬਾਰੇ ਵਿਸਥਾਰ ਨਾਲ ਦੱਸਣਗੇ।

 

ਦੱਸਣਯੋਗ ਹੈ ਕਿ ਸ਼ਿਵੈਸ਼ਨਾ ਨੇ ਲੋਕ ਸਭਾ ਚੋਣਾਂ ਲਈ ਭਾਜਪਾ ਨਾਲ ਗਠਜੋੜ ਮੁੜ ਕਰ ਲਿਆ ਪਰ ਕਿਹਾ ਸੀ ਕਿ ਉਨ੍ਹਾਂ ਲਈ ਰਾਮ ਮੰਦਰ ਇਕ ਅਹਿਮ ਮੁੱਦਾ ਹੈ।

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Uddhav Thackeray to visit Ayodhya later this month