ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਊਧਵ ਠਾਕਰੇ 7 ਮਾਰਚ ਨੂੰ ਪੁੱਜਣਗੇ ਅਯੁੱਧਿਆ, ਕਰਨਗੇ ਰਾਮਲਲਾ ਦੇ ਦਰਸ਼ਨ

ਊਧਵ ਠਾਕਰੇ 7 ਮਾਰਚ ਨੂੰ ਪੁੱਜਣਗੇ ਅਯੁੱਧਿਆ, ਕਰਨਗੇ ਰਾਮਲਲਾ ਦੇ ਦਰਸ਼ਨ

ਮਹਾਰਾਸ਼ਟਰ ਦੇ ਮੁੱਖ ਮੰਤਰੀ ਤੇ ਸ਼ਿਵ ਸੈਨਾ ਮੁਖੀ ਊਧਵ ਠਾਕਰੇ ਆਉਂਦੀ 7 ਮਾਰਚ ਨੂੰ ਅਯੁੱਧਿਆ ਪੁੱਜਣਗੇ ਤੇ ਰਾਮ ਜਨਮ–ਭੂਮੀ ’ਤੇ ਬਿਰਾਜਮਾਨ ਰਾਮਲਲਾ ਦੇ ਦਰਸ਼ਨ ਕਰਨਗੇ। ਮੁੱਖ ਮੰਤਰੀ ਸ੍ਰੀ ਠਾਕਰੇ ਦੀ ਆਮਦ ਦੀਆਂ ਤਿਆਰੀਆਂ ਲਈ ਕੱਲ੍ਹ ਵੀਰਵਾਰ ਨੂੰ ਅਯੁੱਧਿਆ ਪੁੱਜੇ ਸ਼ਿਵ ਸੈਨਾ ਦੇ ਬੁਲਾਰੇ ਤੇ ਸੰਸਦ ਮੈਂਬਰ ਸੰਜੇ ਰਾਉਤ ਨੇ ਡੀਐੱਮ ਅਨੁਜ ਕੁਮਾਰ ਝਾਅ ਨਾਲ ਮੁਲਾਕਾਤ ਕੀਤੀ ਤੇ ਮੁੱਖ ਮੰਤਰੀ ਦੇ ਪ੍ਰੋਗਰਾਮ ਦੀ ਜਾਣਕਾਰੀ ਵੀ ਸਾਂਝੀ ਕੀਤੀ।

 

 

ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਮੁੱਖ ਮੰਤਰੀ ਸ੍ਰੀ ਠਾਕਰੇ ਨਾਲ ਮਹਾਰਾਸ਼ਟਰ ਮੰਤਰੀ–ਮੰਡਲ ਦੇ ਕੁਝ ਮੈਂਬਰ, ਕੁਝ ਸੰਸਦ ਮੈਂਬਰ ਤੇ ਵਿਧਾਇਕਾਂ ਦਾ ਸਮੂਹ ਵੀ ਪੁੱਜੇਗਾ। ਉਨ੍ਹਾਂ ਕਿਹਾ ਕਿ ਇਸ ਵਿੱਚ ਕੋਈ ਸਿਆਸਤ ਨਹੀਂ ਹੈ।

 

 

ਸ੍ਰੀ ਸੰਜੇ ਰਾਉਤ ਨੇ ਕਿਹਾ ਕਿ ਮਹਾਰਾਸ਼ਟਰ ’ਚ ਤਿੰਨ ਪਾਰਟੀਆਂ ਦੀ ਹਮਾਇਤ ਨਾਲ ਸਰਕਾਰ ‘ਘੱਟੋ–ਘੱਟ ਸਾਂਝੇ ਪ੍ਰੋਗਰਾਮ’ ਅਧੀਨ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਸ਼ਿਵ ਸੈਨਾ ਨੇ ਨਾ ਤਾਂ ਆਪਣਾ ਚਿਹਰਾ ਬਦਲਿਆ ਹੈ ਤੇ ਨਾ ਹੀ ਆਤਮਾ

 

 

ਸ੍ਰੀ ਰਾਉਤ ਨੇ ਅੱਗੇ ਕਿਹਾ ਕਿ ਸਾਡੀ ਸਰਕਾਰ ਪ੍ਰਭੂ ਰਾਮ ਦੇ ਆਦਰਸ਼ਾਂ ਉੱਤੇ ਹੀ ਚੱਲ ਰਹੀ ਹੈ। ਉਨ੍ਹਾਂ ਨੇ ਦਿੱਲੀ ਦੀ ਹਿੰਸਾ ’ਤੇ ਕੇਂਦਰ ਸਰਕਾਰ ਨੂੰ ਘੇਰਦਿਆਂ ਕੇਂਦਰੀ ਗ੍ਰਹਿ ਮੰਤਰੀ ਉੱਤੇ ਨਿਸ਼ਾਨਾ ਵਿੰਨ੍ਹਿਆ।

 

 

ਇੱਥੇ ਵਰਨਣਯੋਗ ਹੈ ਕਿ ਸ੍ਰੀ ਠਾਕਰੇ ਨੇ ਕੇਂਦਰ ਸਰਕਾਰ ਉੱਤੇ ਕਾਨੂੰਨ ਤੇ ਵਿਵਸਥਾ ਕਾਇਮ ਰੱਖਣ ’ਚ ਨਾਕਾਮ ਰਹਿਣ ਦਾ ਦੋਸ਼ ਲਾਇਆ ਹੈ। ਉਨ੍ਹਾਂ ਕਿਹਾ ਕਿ ਅਜਿਹੇ ਹਾਲਾਤ ’ਚ ਕੇਂਦਰ ਸਰਕਾਰ ਤੋਂ ਸੁਭਾਵਕ ਤੌਰ ’ਤੇ ਅਸਤੀਫ਼ਾ ਮੰਗਿਆ ਜਾਵੇਗਾ। ਉਨ੍ਹਾਂ ਸੰਸਦ ’ਚ ਵੀ ਇਸ ਬਾਰੇ ਸੁਆਲ ਕਰਨ ਦੀ ਗੱਲ ਕੀਤੀ ਹੈ।

 

 

ਸ੍ਰੀ ਠਾਕਰੇ ਨੇ ਦਿੱਲੀ ਦੇ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ਦੀ ਤਾਰੀਫ਼ ਕਰਦਿਆਂ ਕਿਹਾ ਕਿ ਭਾਜਪਾ ਨੇ ਧਾਰਮਿਕ ਆਧਾਰ ’ਤੇ ਚੋਣਾਂ ਲੜਨ ਦੀ ਕੋਸ਼ਿਸ਼ ਕੀਤੀ ਸੀ ਪਰ ਸ੍ਰੀ ਕੇਜਰੀਵਾਲ ਨੇ ਕੰਮ ਦੇ ਆਧਾਰ ’ਤੇ ਚੋਣਾਂ ਲੜੀਆਂ ਤੇ ਸਫ਼ਲ ਰਹੇ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Uddhav Thackray to visit Ayodhya on 7th March to pay obeisance to Ramlala