ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅੱਤਵਾਦੀ ਹਮਲੇ ਜਿਹਾ ਸੀ JNU ਵਿਦਿਆਰਥੀਆਂ ’ਤੇ ਹਮਲਾ: ਊਧਵ ਠਾਕਰੇ

ਅੱਤਵਾਦੀ ਹਮਲੇ ਜਿਹਾ ਸੀ JNU ਵਿਦਿਆਰਥੀਆਂ ’ਤੇ ਹਮਲਾ: ਊਧਵ ਠਾਕਰੇ

ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਨੇ ਕਿਹਾ ਹੈ ਕਿ ਨਾਗਰਿਕਤਾ ਸੋਧ ਕਾਨੂੰਨ (CAA) ਕਿਸੇ ਦੀ ਨਾਗਰਿਕਤਾ ਨਹੀਂ ਖੋਹੰਦਾ ਤੇ ਇਸ ਤੋਂ ਕਿਸੇ ਨੂੰ ਡਰਨ ਦੀ ਲੋੜ ਨਹੀਂ ਹੈ। ਮਹਾਰਾਸ਼ਟਰ ਵਿਧਾਨ ਸਭਾ ਬਜਟ ਸੈਸ਼ਨ ਦੀ ਪੂਰਵ–ਸੰਧਿਆ ਮੌਕੇ ਕੱਲ੍ਹ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਠਾਕਰੇ ਨੇ ਕਿਹਾ – ‘ਇਨ੍ਹਾਂ ਮੁੱਦਿਆਂ ’ਤੇ ਮੈਂ ਆਪਣੇ ਸਟੈਂਡ ਸਾਫ਼ ਕਰ ਦਿੱਤੇ ਹਨ ਤੇ ਸਹਿਯੋਗੀ ਪਾਰਟੀਆਂ ਕਾਂਗਰਸ ਤੇ ਐੱਨਸੀਪੀ (NCP – ਰਾਸ਼ਟਰਵਾਦੀ ਕਾਂਗਰਸ ਪਾਰਟੀ) ਨਾਲ ਵੀ ਇਸ ਬਾਰੇ ਗੱਲ ਕੀਤੀ ਹੈ।’

 

 

ਭਾਰਤੀ ਜਨਤਾ ਪਾਰਟੀ ਦੇ ਆਗੂ ਦੇਵੇਂਦਰ ਫੜਨਵੀਸ ਦੇ ਇਸ ਬਿਆਨ ’ਤੇ ਕਿ ਰਾਜ ਸਰਕਾਰ ਐੱਨਪੀਆਰ ਦੀ ਸ਼ਬਦਾਵਲੀ ਨੂੰ ਨਹੀਂ ਬਦਲ ਸਕਦੀ; ਬਾਰੇ ਸ੍ਰੀ ਠਾਕਰੇ ਨੇ ਕਿਹਾ ਕਿ ਤਿੰਨੇ ਪਾਰਟੀਆਂ ਸ਼ਿਵ ਸੈਨਾ, ਕਾਂਗਰਸ ਤੇ ਐੱਨਸੀਪੀ ਦੇ ਸੀਨੀਅਰ ਆਗੂ ਬੈਠ ਕੇ ਇਸ ਨੂੰ ਸੂਬੇ ’ਚ ਲਾਗੂ ਹੋਣ ਦੇ ਰਾਹ ਵਿਚਲੀਆਂ ਸੰਭਾਵੀ ਔਕੜਾਂ ਉੱਤੇ ਚਰਚਾ ਕਰ ਸਕਦੇ ਹਨ।

 

 

ਨਾਗਰਿਕਤਾ ਸੋਧ ਕਾਨੂੰਨ ਵਿਰੁੱਧ ਪ੍ਰਦਰਸ਼ਨ ਦੌਰਾਨ ਉੱਤਰ ਪ੍ਰਦੇਸ਼ ਤੇ ਦਿੱਲੀ ’ਚ ਹੋਈ ਭਾਰੀ ਹਿੰਸਾ ਤੇ ਅੱਗਜ਼ਨੀ ਨੂੰ ਲੈ ਕੇ ਸ੍ਰੀ ਠਾਕਰੇ ਨੇ ਭਾਜਪਾ ਉੱਤੇ ਵੀ ਟਿੱਪਣੀ ਕੀਤੀ।

 

 

ਸ੍ਰੀ ਠਾਕਰੇ ਨੇ ਕਿਹਾ ਕਿ ਭਾਜਪਾ ਦੀ ਹਕੂਮਤ ਵਾਲੇ ਰਾਜਾਂ ਦੇ ਮੁਕਾਬਲੇ ਮਹਾਰਾਸ਼ਟਰ ’ਚ ਨਾਗਰਿਕਤਾ ਸੋਧ ਕਾਨੂੰਨ ਵਿਰੁੱਧ ਪ੍ਰਦਰਸ਼ਨ ਸ਼ਾਂਤੀਪੂਰਨ ਰਿਹਾ। ਦਿੱਲੀ ’ਚ ਜਵਾਹਰਲਾਲ ਨਹਿਰੂ ਯੂਨੀਵਰਸਿਟੀ (JNU) ਦੇ ਵਿਦਿਆਰਥੀਆਂ ਉੱਤੇ ਹਮਲਾ ਕਿਸੇ ‘ਅੱਤਵਾਦੀ ਹਮਲੇ’ ਤੋਂ ਘੱਟ ਨਹੀਂ ਸੀ।

 

 

ਉਂਝ ਐੱਨਪੀਆਰ ਦੀ ਹਮਾਇਤ ਕਰਨ ਦੇ ਕੁਝ ਹੀ ਦਿਨਾਂ ਬਾਅਦ ਸ੍ਰੀ ਠਾਕਰੇ ਨੇ ਤਿੰਨੇ ਸੱਤਾਧਾਰੀ ਪਾਰਟੀਆਂ ਦੇ ਮੈਂਬਰ ਵੱਲੋਂ ਉੱਚ–ਪੱਧਰੀ ਕਮੇਟੀ ਦਾ ਐਲਾਨ ਕੀਤਾ ਹੈ; ਜੋ ਸੂਬੇ ’ਚ ਇਸ ਦੇ ਲਾਗੂ ਹੋਣ ਤੋਂ ਪਹਿਲਾਂ ਉਸ ਦਾ ਅਧਿਐਨ ਕਰੇਗੀ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Uddhav Thakre says Attack on JNU Students was just like Terrorists Attak