ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

UGC ਵੱਲੋਂ ਵਿਦਿਆਰਥੀਆਂ ਨੂੰ ਕੋਰੋਨਾ–ਲੌਕਡਾਊਨ ’ਚ ਤਣਾਅ–ਮੁਕਤ ਰਹਿਣ ਦਾ ਸੱਦਾ

UGC ਵੱਲੋਂ ਵਿਦਿਆਰਥੀਆਂ ਨੂੰ ਕੋਰੋਨਾ–ਲੌਕਡਾਊਨ ’ਚ ਤਣਾਅ–ਮੁਕਤ ਰਹਿਣ ਦਾ ਸੱਦਾ

ਕੋਵਿਡ–19 ਦੇ ਖ਼ਤਰੇ ਦੌਰਾਨ ਮੌਜੂਦਾ ਦ੍ਰਿਸ਼ ਨੂੰ ਧਿਆਨ ’ਚ ਰੱਖਦਿਆਂ, ਮਨੁੱਖੀ ਸਰੋਤ ਵਿਕਾਸ ਬਾਰੇ ਕੇਂਦਰੀ ਮੰਤਰੀ ਸ੍ਰੀ ਰਮੇਸ਼ ਪੋਖਰਿਯਾਲ ‘ਨਿਸ਼ੰਕ’ ਨੇ ਆਪਣੇ ਮੰਤਰਾਲੇ ਅਧੀਨ ਆਉਂਦੇ ਖੁਦਮੁਖਤਿਆਰ ਸੰਸਥਾਨਾਂ ਦੇ ਮੁਖੀਆਂ ਨੂੰ ਹਦਾਇਤ ਕੀਤੀ ਕਿ ਉਹ ਕੋਵਿਡ–19 ਮਹਾਮਾਰੀ ਦੇ ਮੱਦੇਨਜ਼ਰ ਵਿਦਿਆਰਥੀਆਂ ਦੀ ਮਾਨਸਿਕ ਸਿਹਤ ਅਤੇ ਸਲਾਮਤੀ ਲਈ ਲੋੜੀਂਦੇ ਕਦਮ ਚੁੱਕਣ।

ਇਸ ਅਨੁਸਾਰ ਕੋਵਿਡ–19 ਦੌਰਾਨ ਤੇ ਉਸ ਤੋਂ ਬਾਅਦ ਸਮੂਹ ਵਿਦਿਆਰਥੀਆਂ ’ਚ ਕਿਸੇ ਵੀ ਕਿਸਮ ਦੀਆਂ ਮਾਨਸਿਕ ਸਿਹਤ ਤੇ ਮਨੋ–ਸਮਾਜਕ ਚਿੰਤਾਵਾਂ/ਸਮੱਸਿਆਵਾਂ ਦੇ ਹੱਲ ਲਈ, ਯੂਜੀਸੀ (UGC – ਯੂਨੀਵਰਸਿਟੀਜ਼ ਗ੍ਰਾਂਟਸ ਕਮਿਸ਼ਨ) ਨੇ ਸਾਰੀਆਂ ਵਿਸ਼ਵ–ਵਿਦਿਆਲਿਆਂ ਤੇ ਕਾਲਜਾਂ ਨੂੰ ਵਿਦਿਆਰਥੀਆਂ ਦੀ ਮਾਨਸਿਕ ਸਿਹਤ, ਮਨੋ–ਸਮਾਜਕ ਪੱਖਾਂ ਤੇ ਉਨ੍ਹਾਂ ਦੀ ਸਲਾਮਤੀ ਲਈ ਹੇਠ ਲਿਖੇ ਕਦਮ ਚੁੱਕਣ ਦੀ ਬੇਨਤੀ ਕੀਤੀ ਹੈ:

  1. ਯੂਨੀਵਰਸਿਟੀਜ਼ / ਕਾਲਜਾਂ ’ਚ ਵਿਦਿਆਰਥੀਆਂ ਦੀ ਮਾਨਸਿਕ ਸਿਹਤ, ਮਨੋ–ਸਮਾਜਕ ਚਿੰਤਾਵਾਂ ਤੇ ਉਨ੍ਹਾਂ ਦੀ ਸਲਾਮਤੀ ਲਈ ਹੈਲਪ ਲਾਈਨਜ਼ ਸਥਾਪਤ ਕਰਨਾ। ਕਾਊਂਸਲਰ ਤੇ ਹੋਰ ਸ਼ਨਾਖ਼ਤੀ ਅਧਿਆਪਕ ਵਰਗ ਦੇ ਮੈਂਬਰਾਂ ਵੱਲੋਂ ਨਿਯਮਤ ਤੌਰ ’ਤੇ ਇਸ ਸਭ ਦੀ ਨਿਗਰਾਨੀ ਕੀਤੀ ਜਾਵੇ ਤੇ ਪ੍ਰਬੰਧ ਵੇਖਿਆ ਜਾਵੇ।
  2. ਯੂਨੀਵਰਸਿਟੀਜ਼/ਕਾਲਜਾਂ ਵੱਲੋਂ ਆਪਸੀ ਗੱਲਬਾਤ ਤੇ ਅਪੀਲਾਂ/ਚਿੱਠੀਆਂ ਰਾਹੀਂ ਵਿਦਿਆਰਥੀਆਂ ਨੂੰ ਨਿਯਮਤ ਤੌਰ ’ਤੇ ਸ਼ਾਂਤ ਤੇ ਤਣਾਅ–ਮੁਕਤ ਰਹਿਣ ਲਈ ਦਿਸ਼ਾ–ਨਿਰਦੇਸ਼ ਦੇਣਾ। ਅਜਿਹਾ ਟੈਲੀਫ਼ੋਨਾਂ, ਈ–ਮੇਲ ਸੁਨੇਹਿਆਂ, ਡਿਜੀਟਲ ਤੇ ਸੋਸ਼ਲ ਮੀਡੀਆ ਮੰਚਾਂ ’ਤੇ ਕੀਤਾ ਜਾ ਸਕਦਾ ਹੈ।
  3. ਹੋਸਟਲ ਵਾਰਡਨਾਂ / ਸੀਨੀਅਰ ਅਧਿਆਪਕ ਵਰਗਾਂ ਵੱਲੋਂ ਵਿਦਿਆਰਥੀਆਂ ਦੇ ਕੋਵਿਡ–19 ਸਹਾਇਤਾ–ਸਮੂਹ ਬਣਾਉਣਾ; ਇਹ ਵਿਦਿਆਰਥੀ ਕਿਸੇ ਮਦਦ ਦੇ ਚਾਹਵਾਨ ਦੋਸਤਾਂ/ਹਮ–ਜਮਾਤੀਆਂ ਦੀ ਸ਼ਨਾਖ਼ਤ ਕਰ ਸਕਦੇ ਹਨ ਤੇ ਤੁਰੰਤ ਲੋੜੀਂਦੀ ਮਦਦ ਮੁਹੱਈਆ ਕਰਵਾ ਸਕਦੇ ਹਨ।
  4. ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ https://www.mohfw.gov.in/ ਦੇ ਨਿਮਨਲਿਖਤ ਵਿਡੀਓ ਲਿੰਕਸ ਆਪਣੀ ਯੂਨੀਵਰਸਿਟੀ/ਕਾਲਜ ਦੀ ਵੈੱਬਸਾਈਟ ’ਤੇ ਅਤੇ ਵਿਦਿਆਰਥੀਆਂ ਤੇ ਅਧਿਆਪਕ ਵਰਗ ਨਾਲ ਈ–ਮੇਲ ਦੁਆਰਾ, ਸੋਸ਼ਲ ਮੀਡੀਆ ਜਿਵੇਂ ਫ਼ੇਸਬੁੱਕ, ਵ੍ਹਟਸਐਪ ਅਤੇ ਟਵਿਟਰ ਆਦਿ ਰਾਹੀਂ ਸ਼ੇਅਰ ਕਰੋ:

 

 

  • ਵਿਵਹਾਰਾਤਮਕ ਸਿਹਤ: ਮਨੋ–ਸਮਾਜਕ ਟੋਲ ਫ਼੍ਰੀ ਹੈਲਪਲਾਈਨ – 0804611007

 

ਉਪਰੋਕਤ ਕਦਮ ਲਾਗੂ ਕਰ ਕੇ ਉਨ੍ਹਾਂ ਉੱਤੇ ਨਿਯਮਤ ਨਿਗਰਾਨੀ ਰੱਖਣੀ ਹੋਵੇਗੀ ਅਤੇ ਇਸ ਸਬੰਧੀ ਕੀਤੀਆਂ ਕਾਰਵਾਈਆਂ ਬਾਰੇ ਰਿਪੋਰਟ ਯੂਜੀਸੀ ਦੇ ‘ਯੂਨੀਵਰਸਿਟੀ ਐਕਟੀਵਿਟੀ ਮਾਨੀਟਰਿੰਗ ਪੋਰਟਲ’ ugc.ac.in/uamp ’ਤੇ ਜਮ੍ਹਾ ਕਰਵਾਈ ਜਾ ਸਕਦੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:UGC calls Students stress free during Corona Lockdown