ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

UGC ਵੱਲੋਂ ਯੂਨੀਵਰਸਿਟੀਆਂ ਨੂੰ 'ਸਰਜੀਕਲ ਸਟ੍ਰਾਈਕ ਦਿਹਾੜਾ' ਮਨਾਉਣ ਦਾ ਫ਼ਰਮਾਨ

ਭਾਰਤੀ ਫ਼ੌਜ ਦੁਆਰਾ ਕੀਤੀ ਗਈ ਸਰਜੀਕਲ ਸਟ੍ਰਾਇਕ ਨੂੰ ਹੁਣ ਦਿਹਾੜੇ ਵਜੋ਼ ਮਨਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ। ਦਰਅਸਲ, ਯੂਨੀਅਨ ਗ੍ਰਾਂਟ ਕਮਿਸ਼ਨ (ਯੂਜੀਸੀ) ਨੇ ਦੇਸ਼ ਦੀਆਂ ਸਾਰੀਆਂ ਯੂਨੀਵਰਸਿਟੀਆਂ ਅਤੇ ਸਿਖਰ ਪੱਧਰ ਦੀਆਂ ਸਿੱਖਿਆ ਸੰਸਥਾਵਾਂ ਨੂੰ ਵੀਰਵਾਰ ਨੂੰ ਹੁਕਮ ਜਾਰੀ ਕਰਦਿਆਂ ਕਿਹਾ ਹੈ ਕਿ 29 ਸਤੰਬਰ ਦੀ ਮਿਤੀ ਨੂੰ ‘ਸਰਜੀਕਲ ਸਟ੍ਰਾਈਕ ਦਿਹਾੜੇ’ ਵਜੋਂ ਮਨਾਇਆ ਜਾਵੇ।

 

ਕਮਿਸ਼ਨ ਨੇ ਸਾਰੇ ਵਾਈਸ ਚਾਂਸਲਰਾਂ ਨੂੰ ਵੀਰਵਾਰ ਨੂੰ ਪੱਤਰ ਭੇਜ ਕੇ ਹੁਕਮਾਂ ਦੀ ਪਾਲਣਾ ਕਰਨ ਦੀ ਗੁਜ਼ਾਰਿਸ਼ ਕੀਤੀ ਹੈ।

 

ਦੱਸਣਯੋਗ ਹੈ ਕਿ ਭਾਰਤ ਨੇ 29 ਸਤੰਬਰ 2016 ਨੂੰ ਕੰਟਰੋਲ ਰੇਖਾ ਪਾਰ ਅੱਤਵਾਦੀਆਂ ਦੇ 7 ਅੱਡਿਆਂ ਨੂੰ ਨਿਸ਼ਾਨਾ ਬਣਾ ਕੇ ਹਮਲੇ ਕੀਤੇ ਸਨ। ਫ਼ੌਜ ਨੇ ਕਿਹਾ ਸੀ ਕਿ ਵਿਸ਼ੇਸ਼ ਬਲਾਂ ਨੇ ਪਾਕਿਸਤਾਨ ਦੇ ਕਬਜ਼ੇ ਵਾਲ ਕਸ਼ਮੀਰ ਤੋਂ ਘੁਸਪੈਠ ਦੀ ਤਿਆਰ ਚ ਲੱਗੇ ਅੱਤਵਾਦੀਆਂ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ।

 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:UGC decides to organize Universities Surgical Strike Day