ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

UGC ਨੇ ਜਾਰੀ ਕੀਤੀ ਫਰਜ਼ੀ, ਗੈਰ-ਮਾਨਤਾ ਪ੍ਰਾਪਤ ਯੂਨੀਵਰਸਿਟੀਆਂ ਦੀ ਸੂਚੀ

UGC Fake Universities: ਦੇਸ਼ ਦੀਆਂ ਸਾਰੀਆਂ ਯੂਨੀਵਰਸਿਟੀਆਂ ਦੀ ਅਗਵਾਈ ਕਰਨ ਵਾਲੀ ਸੰਸਥਾ ਯੂਨੀਅਨ ਗ੍ਰਾਂਟ ਕਮਿਸ਼ਨ (UGC) ਨੇ ਅੱਜ ਮੰਗਲਵਾਰ ਨੂੰ 23 ਅਣਐਲਾਨੀ, ਫਰਜ਼ੀ, ਗੈਰ-ਮਾਨਤਾ ਪ੍ਰਾਪਤ ਯੂਨੀਵਰਸਿਟੀਆਂ ਦੀ ਸੂਚੀ ਜਾਰੀ ਕੀਤੀ ਹੈ।

 

ਇਨ੍ਹਾਂ ਚ ਸਭ ਤੋਂ ਵੱਧ 8 ਯੂਨੀਵਰਸਿਟੀਆਂ ਉੱਤਰ ਪ੍ਰਦੇਸ਼ ਚ ਹਨ ਜਦਕਿ ਦਿੱਲੀ ਇਸ ਮਾਮਲੇ ਚ ਦੂਜੇ ਸਥਾਨ ਤੇ ਹੈ। ਇੱਥੇ 7 ਫਰਜ਼ੀ ਯੂਨੀਵਰਸਿਟੀਆਂ ਚੱਲ ਰਹੀਆਂ ਹਨ। ਇਸ ਤੋਂ ਇਲਾਵਾ ਕੇਰਲ, ਕਰਨਾਟਕ, ਮਹਾਰਾਸ਼ਟਰ ਅਤੇ ਪੁਡੁਚੇਰੀ ਚ 1-1 ਜਾਅਲੀ ਯੂਨੀਵਰਸਿਟੀ ਹਨ।

 

ਯੂਜੀਸੀ ਨੇ ਵਿਦਿਆਰਥੀਆਂ ਨੂੰ ਇਨ੍ਹਾਂ ਸੰਸਥਾਨਾਂ ਚ ਦਾਖਲਾ ਲੈਣ ਦੇ ਖਿਲਾਫ ਅਪੀਲ ਕੀਤੀ ਹੈ। ਯੂਜੀਸੀ ਸਕੱਤਰ ਰਜਨੀਸ਼ ਜੈਨ ਨੇ ਕਿਹਾ ਕਿ ਵਿਦਿਆਰਥੀਆਂ ਅਤੇ ਲੋਕਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਵਰਤਮਾਨ ਚ ਦੇਸ਼ ਦੇ ਕਈ ਹਿੱਸਿਆਂ ਚ ਯੂਜੀਸੀ ਕਾਨੂੰਨ ਦੀ ਉਲੰਘਣਾ ਕਰਕੇ 23  ਅਣਐਲਾਨੀ, ਫਰਜ਼ੀ, ਗੈਰ-ਮਾਨਤਾ ਪ੍ਰਾਪਤ ਯੂਨੀਵਰਸਿਟੀਆਂ ਚੱਲ ਰਹੀਆਂ ਹਨ। ਜਿਸ ਬਾਰੇ ਜਨਤਕ ਅਪੀਲ ਕੀਤੀ ਜਾਂਦੀ ਹਨ ਕਿ ਇਨ੍ਹਾਂ ਚ ਦਾਖਲੇ ਨਾ ਲਏ ਜਾਣ।

 

 

 
 
 
 
 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:UGC released list of fake unrecognized universities