ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

143.5 ਕਰੋੜ ਦੇ ਹੇਰ–ਫੇਰ ਤੇ ਮਨੁੱਖੀ ਸਮੱਗਲਿੰਗ ’ਚ UK ਦੇ 9 ਪੰਜਾਬੀ ਗ੍ਰਿਫ਼ਤਾਰ

143.5 ਕਰੋੜ ਦੇ ਹੇਰ–ਫੇਰ ਤੇ ਮਨੁੱਖੀ ਸਮੱਗਲਿੰਗ ’ਚ UK ਦੇ 9 ਪੰਜਾਬੀ ਗ੍ਰਿਫ਼ਤਾਰ

ਇੰਗਲੈਂਡ (UK) ਦੀ ਪੁਲਿਸ ਨੇ ਇੱਕ ਗਿਰੋਹ ਦੇ 10 ਵਿਅਕਤੀਆਂ ਉੱਤੇ ਗ਼ੈਰ–ਕਾਨੂੰਨੀ ਤਰੀਕੇ ਨਾਲ 143.5 ਕਰੋੜ ਰੁਪਏ ਦੇ ਹੇਰ–ਫੇਰ ਦਾ ਦੋਸ਼ ਲਾਇਆ ਹੈ। ਇਹ ਸਾਰੇ ਭਾਰਤੀ ਮੂਲ ਦੇ ਹਨ ਤੇ ਕਥਿਤ ਤੌਰ ’ਤੇ ਇੱਕ ਗਿਰੋਹ ਨਾਲ ਜੁੜੇ ਰਹੇ ਹਨ।

 

 

ਪ੍ਰਾਪਤ ਜਾਣਕਾਰੀ ਮੁਤਾਬਕ ਇਨ੍ਹਾਂ ਸਾਰਿਆਂ ਨੇ ਪਿਛਲੇ ਤਿੰਨ ਸਾਲਾਂ ਦੌਰਾਨ ਇੰਗਲੈਂਡ ਤੋਂ 15.5 ਮਿਲੀਅਨ ਪੌਂਡ ਭਾਵ 143 ਕਰੋੜ 50 ਲੱਖ ਰੁਪਏ ਸੂਟਕੇਸਾਂ ਵਿੱਚ ਭਰ ਕੇ ਦੁਬਈ ਭੇਜਣ ਅਤੇ 17 ਵਿਅਕਤੀਆਂ ਨੂੰ ਦੇਸ਼ ’ਚ ਲਿਆਉਣ ਦੇ ਜਤਨ ਕੀਤੇ ਸਨ।

 

 

ਇਨ੍ਹਾਂ ਵਿੱਚੋਂ ਇੱਕ ਔਰਤ ਵੀ ਸ਼ਾਮਲ ਹੈ ਅਤੇ ਇਨ੍ਹਾਂ ਸਭਨਾਂ ਦੀ ਉਮਰ 30 ਤੋਂ 44 ਸਾਲ ਹੈ। ਉਨ੍ਹਾਂ ਨੂੰ ਬੁੱਧਵਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।

 

 

ਇਹ ਸਾਰੇ ਸਾਊਥ–ਹਾਲ ਅਤੇ ਹੂੰਸਲੋਅ ’ਚ ਰਹਿੰਦੇ ਰਹੇ ਹਨ। ਇਨ੍ਹਾਂ ਸਭਨਾਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਨੈਸ਼ਨਲ ਕ੍ਰਾਈਮ ਏਜੰਸੀ (NCA), ਦੁਬਈ ਪੁਲਿਸ, ਬਾਰਡਰ ਫ਼ੋਰਸ ਅਤੇ ਸਕਾਟਲੈਂਡ ਯਾਰਡ ਨੇ ਮਿਲ ਕੇ ਕਾਰਵਾਈ ਨੂੰ ਅੰਜਾਮ ਦਿੱਤਾ ਹੈ।

 

 

ਮੁਲਜ਼ਮਾਂ ਦੀ ਸ਼ਨਾਖ਼ਤ 41 ਸਾਲਾ ਚਰਨ ਸਿੰਘ, 30 ਸਾਲਾ ਵਲਜੀਤ ਸਿੰਘ, 28 ਸਾਲਾ ਜਸਬੀਰ ਸਿੰਘ ਢਲ, 44 ਸਾਲਾ ਸੁੰਦਰ ਵੈਂਗਾਦਾਸਲਮ, 33 ਸਾਲਾ ਜਸਬੀਰ ਸਿੰਘ ਮਲਹੋਤਰਾ, 35 ਸਾਲਾ ਪਿੰਕੀ ਕਪੂਰ ਅਤੇ 44 ਸਾਲਾ ਮਨਮੋਹਨ ਸਿੰਘ ਕਪੂਰ, 33 ਸਾਲਾ ਸਵਾਂਦੇਰ ਸਿੰਘ ਢਲ, 31 ਸਾਲਾ ਜਸਬੀਰ ਕਪੂਰ ਅਤੇ 43 ਸਾਲਾ ਦਿਲਜਾਨ ਮਲਹੋਤਰਾ ਵਜੋਂ ਹੋਈ ਹੈ।

 

 

ਹੁੰਸਲੋਅ, ਹੇਅਸ, ਅਕਸਬ੍ਰਿਜ ਤੇ ਸਾਊਥਹਾਲ ਵਿਖੇ ਮਾਰੇ ਗਏ ਛਾਪਿਆਂ ਦੌਰਾਨ ਵੱਡੀ ਮਾਤਰਾ ’ਚ ਨਕਦੀ, ਗ਼ੈਰ–ਕਾਨੂੰਨੀ ਨਸ਼ੀਲੇ ਪਦਾਰਥ, ਲਗਜ਼ਰੀ ਕਾਰਾਂ (ਰੇਂਜ ਰੋਵਰਜ਼, ਔਡੀ ਅਤੇ ਬੀਐੱਮਡਬਲਿਊ) ਬਰਾਮਦ ਹੋਈਆਂ ਹਨ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:UK s 9 Punjabis arrested with the charge of money laundering and trafficking