ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਹਾਂ–ਚੱਕਰਵਾਤੀ ਤੂਫ਼ਾਨ ਕੱਲ੍ਹ ਟਕਰਾਏਗਾ ਗੁਜਰਾਤ ਦੇ ਕੰਢੇ ’ਤੇ

ਮਹਾਂ–ਚੱਕਰਵਾਤੀ ਤੂਫ਼ਾਨ ਕੱਲ੍ਹ ਟਕਰਾਏਗਾ ਗੁਜਰਾਤ ਦੇ ਕੰਢੇ ’ਤੇ

ਮਹਾਂ–ਚੱਕਰਵਾਤੀ ਤੂਫ਼ਾਨ ਅੱਜ ਗੁਜਰਾਤ ਦੇ ਸਮੁੰਦਰੀ ਕੰਢੇ ਨਾਲ ਟਕਰਾ ਸਕਦਾ ਹੈ। ਇਸ ਦੇ ਚੱਕਰਵਾਤੀ ਤੂਫ਼ਾਨ ਵਿੱਚ ਬਦਲ ਜਾਣ ਦੀ ਪੂਰੀ ਸੰਭਾਵਨਾ ਹੈ। ਇਸ ਕਾਰਨ ਸੂਬੇ ਦੇ ਵੱਖੋ–ਵੱਖਰੇ ਹਿੱਸਿਆਂ ਵਿੱਚ ਭਾਰੀ ਵਰਖਾ ਹੋਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ 90 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲ ਸਕਦੀਆਂ ਹਨ।

 

 

ਮੌਸਮ ਵਿਭਾਗ ਨੇ ਮੰਗਲਵਾਰ ਨੂੰ ਦੱਸਿਆ ਕਿ ਨਵੇਂ ਅਨੁਮਾਨ ਮੁਤਾਬਕ ਬਹੁਤ ਗੱਭੀਰ ਚੱਕਰਵਾਤ ਪੋਰਬੰਦਰ ਕੰਢੇ ਨਾਲ ਪੱਛਮ–ਦੱਖਣੀ ਪੱਛਮ ਵਿੱਚ ਲਗਭਗ 650 ਕਿਲੋਮੀਟਰ ਦੀ ਦੂਰੀ ’ਤੇ ਹੈ ਤੇ ਅਰਬ ਸਾਗਰ ’ਚ ਵੇਰਾਵਲ ਦੇ ਪੱਛਮ–ਦੱਖਣੀ ਪੱਛਮ ਵਿੱਚ 700 ਕਿਲੋਮੀਟਰ ਦੀ ਦੂਰੀ ’ਤੇ ਹੈ।

 

 

ਬੁਲੇਟਿਨ ਰਾਹੀਂ ਵਿਭਾਗ ਨੇ ਦੱਸਿਆ ਕਿ ਉਸ ਦੇ ਪੂਰਬ–ਉੱਤਰ ਪੂਰਬ ਵੱਲ ਵਧਣ ਦੀ ਬਹੁਤ ਸੰਭਾਵਨਾ ਹੈ ਤੇ ਇਹ ਤੇਜ਼ੀ ਨਾਲ ਕਮਜ਼ੋਰ ਹੋਵੇਗਾ।

 

 

ਖ਼ਦਸ਼ਾ ਹੈ ਕਿ ਇਹ ਸੱਤ ਨਵੰਬਰ ਦੀ ਸਵੇਰ ਚੱਕਰਵਾਤੀ ਤੂਫ਼ਾਨ ਬਣ ਕੇ ਕੇਂਦਰ ਸ਼ਾਸਤ ਪ੍ਰਦੇਸ਼ ਦੀਵ ਕੋਲ ਗੁਜਰਾਤ ਦੇ ਕੰਢੇ ਨੂੰ ਪਾਰ ਕਰ ਜਾਵੇ। ਇਸ ਦੌਰਾਨ 70 ਤੋਂ 80 ਕਿਲੋਮੀਟਰ ਤੇ ਕਿਤੇ–ਕਿਤੇ ਇਸ ਤੋਂ ਵੀ ਤੇਜ਼ ਰਫ਼ਤਾਰ ਨਾਲ ਹਵਾਵਾਂ ਚੱਲ ਸਕਦੀਆਂ ਹਨ।

 

 

ਇਸ ਚੱਕਰਵਾਤ ਕਾਰਨ ਛੇ ਨਵੰਬਰ ਨੂੰ ਜ਼ਿਆਦਾਤਰ ਹਿੱਸਿਆਂ ਉੱਤੇ ਹਲਕੀ ਤੋਂ ਦਰਮਿਆਨੇ ਪੱਧਰ ਦੀ ਵਰਖਾ ਹੋ ਸਕਦੀ ਹੈ ਤੇ ਕੁਝ ਥਾਵਾਂ ’ਤੇ ਭਾਰੀ ਵਰਖਾ ਹੋਣ ਦੀ ਸੰਭਾਵਨਾ ਹੈ।

 

 

ਵਿਭਾਗ ਮੁਤਾਬਕ ਸੱਤ ਨਵੰਬਰ ਨੂੰ ਮਹਾਂ–ਚੱਕਰਵਾਤ ਜਦੋਂ ਤਟ ਉੱਤੇ ਟਕਰਾਏਗਾ, ਤਾਂ ਭਾਵਨਾਗਰ, ਸੂਰਤ, ਭਰੂਚ, ਆਨੰਦ, ਅਹਿਮਦਾਬਾਦ, ਬੋਟਾਦ ਤੇ ਵਡੋਦਰਾ ’ਚ ਭਾਰੀ ਵਰਖਾ ਹੋ ਸਕਦੀ ਹੈ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Ultra Cyclone shall reach tomorrow Gujarat shore