ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਿੱਲੀ ਦੇ ਕੌਮਾਂਤਰੀ ਹਵਾਈ ਅੱਡੇ ’ਤੇ ਸ਼ੱਕੀ ਬੈਗ ਮਿਲਣ ਨਾਲ ਪਈਆਂ ਭਾਜੜਾਂ

ਦਿੱਲੀ ਦੇ ਕੌਮਾਂਤਰੀ ਹਵਾਈ ਅੱਡੇ ’ਤੇ ਸ਼ੱਕੀ ਬੈਗ ਮਿਲਣ ਨਾਲ ਪਈਆਂ ਭਾਜੜਾਂ

ਭਾਰਤ ਦੀ ਰਾਜਧਾਨੀ ਨਵੀਂ ਦਿੱਲੀ ਸਥਿਤ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ’ਤੇ ਇੱਕ ਸ਼ੱਕੀ ਬੈਗ ਮਿਲਿਆ ਹੈ; ਜਿਸ ਕਾਰਨ ਟਰਮੀਨਲ–3 ਉੱਤੇ ਸੁਰੱਖਿਆ ਇੰਤਜ਼ਾਮ ਬਹੁਤ ਮਜ਼ਬੂਤ ਕਰ ਦਿੱਤੇ ਗਏ ਹਨ। ਇਹ ਖ਼ਬਰ ਮਿਲਦਿਆਂ ਹੀ ਸੁਰੱਖਿਆ ਏਜੰਸੀਆਂ ਨੂੰ ਭਾਜੜਾਂ ਪੈ ਗਈਆਂ। ਮੁਢਲੀ ਜਾਂਚ ਤੋਂ ਉਸ ਬੈਗ ਵਿੱਚ ਕਥਿਤ ਤੌਰ 'ਤੇ RDX (ਵਿਸਫ਼ੋਟਕ ਪਦਾਰਥ ਆਰਡੀਐਕਸ) ਹੋਣ ਦੀ ਪੁਸ਼ਟੀ ਹੋਈ ਹੈ।

 

 

ਖ਼ਬਰ ਏਜੰਸੀ ਏਐੱਨਆਈ ਮੁਤਾਬਕ ਘਟਨਾ ਸਥਾਨ ਉੱਤੇ CISF ਅਤੇ ਦਿੱਲੀ ਪੁਲਿਸ ਦੇ ਜਵਾਨ ਮੌਜੂਦ ਹਨ। ਬੰਬ ਨਕਾਰਾ ਕਰਨ ਵਾਲੇ ਦਸਤੇ ਅਤੇ ਕੁੱਤਿਆਂ ਦੇ ਸਕੁਐਡ ਦੀ ਮਦਦ ਵੀ ਲਈ ਜਾ ਰਹੀ ਹੈ। ਪੁਲਿਸ ਨੂੰ ਰਾਤੀਂ ਲਗਭਗ ਦੋ ਕੁ ਵਜੇ ਸ਼ੱਕੀ ਬੈਗ ਮਿਲਣ ਦੀ ਜਾਦਕਾਰੀ ਮਿਲੀ ਸੀ।

ਦਿੱਲੀ ਦੇ ਕੌਮਾਂਤਰੀ ਹਵਾਈ ਅੱਡੇ ’ਤੇ ਸ਼ੱਕੀ ਬੈਗ ਮਿਲਣ ਨਾਲ ਪਈਆਂ ਭਾਜੜਾਂ

 

ਕਈ ਯਾਤਰੀਆਂ ਨੇ ਮਾਈਕ੍ਰੋ ਬਲਾੱਗਿੰਗ ਸਾਈਟ ਟਵਿਟਰ ਰਾਹੀਂ ਇਹ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਨੂੰ ਟਰਮੀਨਲ ਤੋਂ ਬਾਹਰ ਨਹੀਂ ਨਿੱਕਲਣ ਦਿੱਤਾ ਜਾ ਰਿਹਾ।

 

 

ਚੇਤੇ ਰਹੇ ਕਿ ਬੀਤੇ ਕੁਝ ਦਿਨਾਂ ਤੋਂ ਪਾਕਿਸਤਾਨ ’ਚ ਸਰਗਰਮ ਕੁਝ ਅੱਤਵਾਦੀ ਜੱਥੇਬੰਦੀਆਂ ਨੇ ਭਾਰਤ ’ਚ ਵੱਡੀਆਂ ਹਿੰਸਕ ਕਾਰਵਾਈਆਂ ਕਰਨ ਦੀ ਯੋਜਨਾ ਉਲੀਕੀ ਹੋਈ ਹੈ। ਭਾਰਤ ਦੀਆਂ ਸੁਰੱਖਿਆ ਤੇ ਖ਼ੁਫ਼ੀਆ ਏਜੰਸੀਆਂ ਲਗਾਤਾਰ ਇਸ ਬਾਰੇ ਕੇਂਦਰ ਸਰਕਾਰ ਨੂੰ ਲਗਾਤਾਰ ਸਾਵਧਾਨ ਕਰਦੀਆਂ ਆ ਰਹੀਆਂ ਹਨ।

ਦਿੱਲੀ ਦੇ ਕੌਮਾਂਤਰੀ ਹਵਾਈ ਅੱਡੇ ’ਤੇ ਸ਼ੱਕੀ ਬੈਗ ਮਿਲਣ ਨਾਲ ਪਈਆਂ ਭਾਜੜਾਂ

 

ਇਸੇ ਲਈ ਹੁਣ ਦੇਸ਼ ਦੇ ਸਾਰੇ ਹੀ ਅਹਿਮ ਟਿਕਾਣਿਆਂ ’ਤੇ ਸੁਰੱਖਿਆ ਚੌਕਸੀ ਪਹਿਲਾਂ ਦੇ ਮੁਕਾਬਲੇ ਕਈ ਗੁਣਾ ਵਧਾ ਦਿੱਤੀ ਗਈ ਹੈ। ਜਗ੍ਹਾ–ਜਗ੍ਹਾ ਨਵੇਂ ਸੀਸੀਟੀਵੀ ਕੈਮਰੇ ਫ਼ਿੱਟ ਕੀਤੇ ਜਾ ਰਹੇ ਹਨ; ਤਾਂ ਜੋ ਸਮਾਜ–ਵਿਰੋਧੀ ਅਨਸਰਾਂ ਦੀ ਸ਼ਨਾਖ਼ਤ ਆਸਾਨੀ ਨਾਲ ਹੋ ਸਕੇ ਤੇ ਉਹ ਹਰ ਹਾਲਤ ’ਚ ਫੜੇ ਜਾਣ।

ਦਿੱਲੀ ਦੇ ਕੌਮਾਂਤਰੀ ਹਵਾਈ ਅੱਡੇ ’ਤੇ ਸ਼ੱਕੀ ਬੈਗ ਮਿਲਣ ਨਾਲ ਪਈਆਂ ਭਾਜੜਾਂ

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Ultra security on Delhi s International Airport due to a suspicious bag