ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੂਰੀ ਭਾਜਪਾ ਤੇ ਦੇਸ਼ 'ਚ ਨਰਿੰਦਰ ਮੋਦੀ ਦਾ ਬਦਲ ਕੋਈ ਵੀ ਨਹੀਂ- ਉਮਾ ਭਾਰਤੀ

ਪੂਰੀ ਭਾਜਪਾ ਤੇ ਦੇਸ਼ 'ਚ ਨਰਿੰਦਰ ਮੋਦੀ ਦਾ ਬਦਲ ਕੋਈ ਵੀ ਨਹੀਂ- ਉਮਾ ਭਾਰਤੀ

ਕੇਂਦਰੀ ਮੰਤਰੀ ਉਮਾ ਭਾਰਤੀ ਨੇ ਕਿਹਾ ਹੈ ਕਿ ਦੇਸ਼ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕੋਈ ਬਦਲ ਨਹੀਂ ਹੈ ਤੇ ਵਰਤਮਾਨ ਵਿੱਚ "ਨਾ ਤਾਂ ਭਾਜਪਾ ਵਿੱਚ ਤੇ ਨਾ ਹੀ ਭਾਰਤੀ ਸਿਆਸਤ ਵਿੱਚ ਪੀਅਮ ਮੋਦੀ ਦਾ ਕੋਈ ਬਦਲ ਹੈ ।" ਨਿਊਜ਼ ਏਜੰਸੀ ਭਾਸ਼ਾ ਨਾਲ ਗੱਲਬਾਤ ਵਿੱਚ ਉਮਾ ਨੇ ਕਿਹਾ ਕਿ ਹਰ ਸਰਵੇਖਣ ਨੇ ਖੁਲਾਸਾ ਕੀਤਾ ਹੈ ਕਿ ਪ੍ਰਧਾਨ ਮੰਤਰੀ ਮੋਦੀ ਦੀ ਲੋਕਪ੍ਰਿਅਤਾ ਵਧ ਰਹੀ ਹੈ. ਹੁਣ ਮੋਦੀ ਦਾ ਵਿਕਲਪ ਕੋਈ ਨਹੀਂ ਹੈ।

 

ਉਨ੍ਹਾਂ ਨੇ ਕਿਹਾ ਕਿ ਦੂਜੇ ਪਾਸੇ, ਕਾਂਗਰਸ ਇੱਕ ਜਨਤਾ ਨਾਲ ਕੱਟੀ ਹੋਈ ਤੇ ਸੱਤਾ ਆਧਾਰਿਤ  ਪਾਰਟੀ ਹੈ ਜੋ ਲਗਾਤਾਰ ਥੱਲੇ ਵੱਲ ਆ ਰਹੀ ਹੈ ਤੇ ਪ੍ਰਧਾਨ ਮੰਤਰੀ ਮੋਦੀ ਦੀ ਲੋਕਪ੍ਰਿਅਤਾ ਦੇ ਆਧਾਰ 'ਤੇ ਭਾਜਪਾ ਫਿਰ ਸੱਤਾ' ਚ ਵਾਪਸ ਆਵੇਗੀ। ਉਨ੍ਹਾਂ ਕਿਹਾ ਕਿ ਕੁਝ ਵਿਰੋਧੀ ਪਾਰਟੀਆਂ ਅਸਹਿਣਸ਼ੀਲਤਾ ਦਾ ਦੋਸ਼ ਲਾ ਰਹੀਆਂ ਹਨ ਪਰ ਨਰਿੰਦਰ ਮੋਦੀ ਦੇਸ਼ ਦੀ ਰਾਜਨੀਤੀ ਵਿਚ ਸਭ ਤੋਂ ਵੱਧ ਅਸਹਿਣਸ਼ੀਲਤਾ ਦਾ ਸ਼ਿਕਾਰ ਹਨ। ਕੋਈ ਛੋਟੀ ਜਿਹੀ ਘਟਨਾ  ਜੇ ਕਿਸੇ ਹੋਰ ਸੂਬੇ ਵਿੱਚ ਘਟ ਜਾਵੇ ਜਿੱਥੇ ਭਾਜਪਾ ਸੱਤਾ ਵਿਚ ਵੀ ਨਹੀਂ ਹੈ, ਪਰ ਫਿਰ ਵੀ ਮੋਦੀ ਨੂੰ ਸਵਾਲ ਪੁੱਛਿਆ ਜਾਂਦਾ ਹੈ।ਪੂਰਾ ਸਮਾਂ (ਵਿਰੋਧੀ ਧਿਰ) ਮੋਦੀ 'ਤੇ ਹਮਲਾ ਕਰਨ ਵਿੱਚ ਲੱਗਿਆ ਰਹਿੰਦਾ ਹੈ।

 

ਰਾਜਸਥਾਨ 'ਚ ਫਿਰ ਵਸੁੰਧਰਾ ਸਰਕਾਰ 


ਉਨ੍ਹਾਂ ਨੇ ਕਿਹਾ ਕਿ ਕਾਂਗਰਸ ਨੇ ਲੋਕਾਂ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ ਹੈ। ਉਹ ਇੱਕ ਪਾਵਰ-ਅਧਾਰਤ ਪਾਰਟੀ ਹੈ। ਉਮਾ ਭਾਰਤੀ ਨੇ ਕਿਹਾ ਕਿ ਛੱਤੀਸਗੜ੍ਹ ਵਿੱਚ ਰਮਨ ਸਿੰਘ ਨੇ ਬਹੁਤ ਮਿਹਨਤ ਕੀਤੀ ਹੈ ਤੇ ਸ਼ਿਵਰਾਜ ਸਿੰਘ ਦਾ ਮੱਧ ਪ੍ਰਦੇਸ਼ ਦੇ ਲੋਕਾਂ ਨਾਲ ਨਿੱਜੀ ਸਬੰਧ ਹੈ। ਉਨ੍ਹਾਂ ਦਾਅਵਾ ਕੀਤਾ ਕਿ ਵਸੂੁੰਧਰਾ ਰਾਜੇ ਮੁੜ ਰਾਜਸਥਾਨ ਵਿੱਚ ਸਰਕਾਰ ਬਣਾਉਣਗੇ ਤੇ ਰਾਜਸਥਾਨ ਵਿੱਚ ਹਰ 5 ਸਾਲਾਂ ਵਿੱਚ ਸਰਕਾਰ ਦਾ ਬਦਲਣਾ ਇਸ ਵਾਰ ਨਹੀਂ ਹੋਵੇਗਾ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Uma Bharati Says PM Narendra Modi has no option in BJP and in the country