ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਤਿਲਕਣ ਕਾਰਨ ਉਮਾ ਭਾਰਤੀ ਦਾ ਪੈਰ ਫ੍ਰੈਕਚਰ, ਜ਼ੇਰੇ ਇਲਾਜ

ਭਾਜਪਾ ਦੀ ਕੌਮੀ ਉਪ-ਪ੍ਰਧਾਨ ਉਮਾ ਭਾਰਤੀ ਰਿਸ਼ੀਕੇਸ਼ ਵਿਖੇ ਇਕ ਆਸ਼ਰਮ ਚ ਤਿਲਕਣ ਮਗਰੋਂ ਕਾਫੀ ਜ਼ਖਮੀ ਹੋ ਗਈ, ਜਿਸ ਤੋਂ ਬਾਅਦ ਉਨ੍ਹਾਂ ਨੂੰ ਜੌਲੀਗ੍ਰਾਂਟ ਦੇ ਹਿਮਾਲਯਨ ਹਸਪਤਾਲ ਚ ਦਾਖਲ ਕਰਵਾਇਆ ਗਿਆ। ਪ੍ਰਾਪਤ ਜਾਣਕਾਰੀ ਦੇ ਅਨੁਸਾਰ ਰਿਸ਼ੀਕੇਸ਼ ਨੇੜੇ ਬ੍ਰਹਮਪੁਰੀ ਆਸ਼ਰਮ ਵਿਖੇ 17 ਨਵੰਬਰ ਦੀ ਦੁਪਹਿਰ ਉਮਾ ਤਿਲਕ ਗਈ, ਜਿਸ ਕਾਰਨ ਉਨ੍ਹਾਂ ਦੇ ਪੈਰਾਂ ਚ ਸੋਜ ਆਈ ਤੇ ਬਹੁਤ ਦਰਦ ਵੀ ਹੋਇਆ।

 

ਹਸਪਤਾਲ ਦੇ ਸੂਤਰਾਂ ਅਨੁਸਾਰ ਉਨ੍ਹਾਂ ਨੂੰ ਅੱਜ ਸਵੇਰੇ ਜਾਂਚ ਲਈ ਹਸਪਤਾਲ ਲਿਆਂਦਾ ਗਿਆ ਜਿਥੇ ਪਤਾ ਲੱਗਿਆ ਕਿ ਉਨ੍ਹਾਂ ਦੀ ਖੱਬੀ ਲੱਤ ਦੋ ਥਾਵਾਂ ਤੋਂ ਟੁੱਟੀ ਹੈ। ਸਾਬਕਾ ਕੇਂਦਰੀ ਮੰਤਰੀ ਭਾਰਤੀ ਨੇ ਖੁਦ ਇਸ ਬਾਰੇ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ।

 

ਆਪਣੇ ਟਵੀਟ ਚ ਉਨ੍ਹਾਂ ਕਿਹਾ, ‘ਯੋਗ ਡਾਕਟਰਾਂ ਦੀ ਟੀਮ ਨੇ ਮੈਨੂੰ ਹਸਪਤਾਲ ਤੋਂ ਛੱਡਿਆ ਹੀ ਨਹੀਂ। ਮੈਂ ਹੁਣ 24 ਘੰਟਿਆਂ ਲਈ ਹਸਪਤਾਲ ਚ ਦਾਖਲ ਹਾਂ। ਪੈਰ ਵਿੱਚ ਪਲਾਸਟਰ ਲੱਗਿਆ ਹੋਇਆ ਹੈ ਜੋ ਡੇਢ ਮਹੀਨੇ ਤੱਕ ਰਹੇਗਾ। ਭਾਰਤੀ ਫਿਲਹਾਲ ਗੌਮੁੱਖ ਤੋਂ ਗੰਗਾਸਾਗਰ ਤਕ ਗੰਗਾ ਦੀ ਯਾਤਰਾ ਕਰ ਰਹੀ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Uma Bharti hospitalised Afetr slipped and injured near Rishikesh