ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੰਗਲੀਕ ਦੋਸ਼ ਹਟਾਉਣ ਬਹਾਨੇ ਸਕੇ ਚਾਚੇ ਨੇ ਭਤੀਜੀ ਨਾਲ ਕੀਤਾ 4 ਸਾਲ ਬਲਾਤਕਾਰ

ਮੰਗਲੀਕ ਦੋਸ਼ ਹਟਾਉਣ ਬਹਾਨੇ ਸਕੇ ਚਾਚੇ ਨੇ ਭਤੀਜੀ ਨਾਲ ਕੀਤਾ 4 ਸਾਲ ਬਲਾਤਕਾਰ

ਦਿੱਲੀ ਪੁਲਿਸ ਨੇ ਮੰਗਲੀਕ ਦੋਸ਼ ਦਾ ਇਲਾਜ ਕਰਨ ਦੇ ਬਹਾਨੇ ਚਾਰ ਸਾਲ ਤੱਕ ਆਪਣੀ ਭਤੀਜੀ ਨਾਲ ਬਲਾਤਕਾਰ ਕਰਨ ਦੇ ਦੋਸ਼ `ਚ ਸੋਮਵਾਰ ਨੂੰ ਉਸਦੇ ਸਕੇ ਚਾਚਾ ਨੂੰ ਗ੍ਰਿਫਤਾਰ ਕੀਤਾ ਹੈ। ਮੁਲਜ਼ਮ ਵਿਅਕਤੀ ਨੇ 23 ਸਾਲਾ ਪੀਤੜ ਲੜਕੀ ਨੂੰ ਕਿਹਾ ਸੀ ਕਿ ਜੇਕਰ ਦੋਸ਼ ਨੂੰ ਦੂਰ ਨਾ ਕੀਤਾ ਗਿਆ ਤਾਂ ਉਸਦੇ ਪਿਤਾ ਦੀ ਮੌਤ ਹੋ ਜਾਵੇਗੀ। ਪੁਲਿਸ ਨੇ ਕਿਹਾ ਕਿ ਉਹ ਚਾਰ ਸਾਲ ਤੋਂ ਲਗਾਤਾਰ ਇਸ ਅਪਰਾਧ ਨੂੰ ਅੰਜ਼ਾਮ ਦੇ ਰਿਹਾ ਸੀ।


ਨਿਊਜ਼ ਏਜੰਸੀ ਪੀਟੀਆਈ ਅਨੁਸਾਰ, ਪੁਲਿਸ ਨੇ ਦੱਸਿਆ ਕਿ ਜਦੋਂ ਮੁਲਜ਼ਮ ਚਾਚਾ ਨੇ ਲੜਕੀ ਦੇ ਵਿਆਹ ਬਾਅਦ ਵੀ ਉਸ ਨੂੰ ਬੁਲਾਇਆ ਤਾਂ ਉਸਨੇ ਇਸ ਬਾਰੇ ਆਪਣੇ ਸੁਹਰਾ ਨੂੰ ਦੱਸਣ ਦਾ ਫੈਸਲਾ ਕੀਤਾ। ਇਸ ਤੋਂ ਬਾਅਦ ਸੁਹਰਾ ਮਹਿਲਾ ਨੂੰ ਨਰੇਲਾ ਪੁਲਿਸ ਥਾਣੇ ਲੈ ਗਿਆ ਅਤੇ 13 ਸਤੰਬਰ ਨੂੰ ਐਫਆਈਆਰ ਦਰਜ ਕਰਵਾਈ।

 

ਪੁਲਿਸ ਨੇ ਕਿਹਾ ਕਿ ਮੁਲਜਮ ਪੀੜਤਾ ਦਾ ਸਕਾ ਚਾਚਾ ਹੈ, ਜਿਸ ਨੂੰ ਐਫਆਈਆਰ ਦਰਜ ਹੋਣ ਦੇ ਦਿਨ ਹੀ ਗ੍ਰਿਫਤਾਰ ਕਰ ਲਿਆ ਗਿਆ ਸੀ। ਉਥੇ ਪੀੜਤਾ ਦੀ ਕਾਉਸਲਿੰਗ ਲਈ ਪੁਲਿਸ ਨੇ ਦਿੱਲੀ ਕਮਿਸ਼ਨ ਨਾਲ ਸੰਪਰਕ ਕੀਤਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Uncle arrested for raping niece for 4 years he told cops he was treating a manglik dosh