ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਾਲੀ ਦੇਵੀ ਨੂੰ ਖ਼ੁਸ਼ ਕਰ ਕੇ ਔਲਾਦ ਪ੍ਰਾਪਤੀ ਲਈ ਚਾਚੇ ਨੇ ਦਿੱਤੀ ਭਤੀਜੇ ਦੀ ਬਲੀ

ਕਾਲੀ ਦੇਵੀ ਨੂੰ ਖ਼ੁਸ਼ ਕਰ ਕੇ ਔਲਾਦ ਪ੍ਰਾਪਤੀ ਲਈ ਚਾਚੇ ਨੇ ਦਿੱਤੀ ਭਤੀਜੇ ਦੀ ਬਲੀ

ਬਿਹਾਰ ਸੂਬੇ ਦੇ ਭਾਗਲਪੁਰ ਜ਼ਿਲ੍ਹੇ ’ਚ ਅੰਧ–ਵਿਸ਼ਵਾਸ ਨੇ ਇੱਕ ਬੱਚੇ ਦੀ ਜਾਨ ਲੈ ਲਈ ਹੈ। ਕਿਸੇ ਤਾਂਤ੍ਰਿਕ ਦੇ ਕਹਿਣ ’ਤੇ ਚਾਚੇ ਨੇ ਆਪਣੇ 10 ਸਾਲਾ ਭਤੀਜੇ ਦੀ ਬਲੀ ਦੇ ਦਿੱਤੀ।

 

 

ਕਿਹਾ ਜਾ ਰਿਹਾ ਹੈ ਕਿ ਮੁਲਜ਼ਮ ਸ਼ਿਵਾਨੰਦ ਰਵੀਦਾਸ ਨੇ ਇਹ ਸਭ ਔਲਾਦ ਹਾਸਲ ਕਰਨ ਲਈ ਇਹ ਘਿਨਾਉਣਾ ਕਾਰਾ ਕੀਤਾ। ਉਹ ਬੇਔਲਾਦ ਹੈ। ਉਸ ਨੂੰ ਇੱਕ ਸਥਾਨਕ ਤਾਂਤ੍ਰਿਕ ਵਿਭਾਸ਼ ਮੰਡਲ ਨੇ ਕਥਿਤ ਤੌਰ ’ਤੇ ਇਹ ਸਲਾਹ ਦਿੱਤੀ ਸੀ ਕਿ ਉਸ ਦੀ ਔਲਾਦ ਦੀ ਇੱਛਾ ਉਦੋਂ ਤੱਕ ਪੂਰੀ ਨਹੀਂ ਹੋਵੇਗੀ, ਜਦੋਂ ਤੱਕ ਕਿ ਉਹ ਕਾਲ਼ੀ ਪੂਜਾ ਵਾਲੇ ਦਿਨ ਕਿਸੇ ਨੇੜਲੇ ਰਿਸ਼ਤੇਦਾਰ ਦੇ ਬੱਚੇ ਦੀ ਬਲੀ ਨਹੀਂ ਦੇ ਦਿੰਦਾ।

 

 

ਇਹ ਵਾਰਦਾਤ ਐਤਵਾਰ ਦੇਰ ਰਾਤੀਂ ਪੀਰਪੈਂਤੀ ਥਾਣੇ ਇਲਾਕੇ ’ਚ ਪੈਂਦੇ ਪਿੰਡ ਦਿਲੌਰੀ ’ਚ ਵਾਪਰੀ। ਚਾਚਾ ਸ਼ਿਵਾਨੰਦ ਆਪਣੇ ਭਤੀਜੇ ਨੂੰ ਪਟਾਕੇ ਦਿਵਾਉਣ ਦੇ ਬਹਾਨੇ ਕਿਸੇ ਏਕਾਂਤ ਵਾਲੀ ਥਾਂ ’ਤੇ ਲੈ ਗਿਆ ਤੇ ਉੱਥੇ ਪੁੱਜ ਕੇ ਉਸ ਦਾ ਗਲ਼ਾ ਵੱਢ ਸੁੱਟਿਆ।

 

 

ਜਦੋਂ ਬਹੁਤ ਦੇਰ ਤੱਕ ਬੱਚਾ ਨਾ ਘਰ ਨਾ ਆਇਆ, ਤਾਂ ਮਾਪੇ ਉਸ ਨੂੰ ਲੱਭਣ ਤੁਰੇ। ਬਹੁਤ ਭਾਲ਼ ਕਰਨ ਤੋਂ ਬਾਅਦ ਬੱਚੇ ਦੀ ਲਾਸ਼ ਪਿੰਡ ਵਿੱਚ ਹੀ ਬਾਂਸਾਂ ਦੇ ਢੇਰ ’ਚ ਪਈ ਮਿਲੀ। ਤਦ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਗਈ।

 

 

ਮੁਲਜ਼ਮ ਸ਼ਿਵਾਨੰਦ ਤੇ ਤਾਂਤ੍ਰਿਕ ਦੋਵਾਂ ਨੂੰ ਹੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Uncle gives sacrifice of nephew to please Kali Devi to have a child