ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੁੰਡੇ ਨੇ ਵਿਆਹ ਕਰਨ ਤੋਂ ਕੀਤਾ ਇਨਕਾਰ ਤਾਂ ਮਾਮੇ ਨੇ ਮਾਰ ਦਿੱਤੀ ਗੋਲ਼ੀ

ਆਪਣੀ ਭਾਣਜੀ ਨਾਲ ਵਿਆਹ ਕਰਨ ਤੋਂ ਇਨਕਾਰ ਕਰਨ ’ਤੇ ਲੜਕੀ ਦੇ ਮਾਮੇ ਨੇ ਕਾਲਜ ਸਾਹਮਣੇ ਸਕੂਟੀ ਸਵਾਰ ਵਿਦਿਆਰਥੀ ਨੂੰ ਬੰਦੂਕ ਕੱਢ ਗੋਲ਼ੀ ਮਾਰ ਦਿੱਤੀ। ਜਿਸ ਤੋਂ ਬਾਅਦ ਬੁਰੀ ਤਰ੍ਹਾਂ ਜ਼ਖ਼ਮੀ ਹੋਏ ਵਿਦਿਆਰਥੀ ਨੂੰ ਹਸਪਤਾਲ ਰੈਫ਼ਰ ਕਰ ਦਿੱਤਾ ਗਿਆ। ਗੋਲੀ ਲੱਗਣ ਮਗਰੋਂ ਪੀੜਤ ਨੌਜਵਾਨ ਨੇ ਕਾਲਜ ਚ ਵੜ੍ਹ ਕੇ ਆਪਣੀ ਜਾਨ ਬਚਾਈ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਤੇ ਦੋਸ਼ੀ ਦੀ ਭਾਲ ਕੀਤੀ ਜਾ ਰਹੀ ਹੈ।

 

ਜਾਣਕਾਰੀ ਮੁਤਾਬਕ ਕਾਨਪੁਰ ਦੇ 24 ਸਾਲਾ ਰੋਹਿਤ ਦਾ ਵਿਆਹ ਨੇੜਨੇ ਪਿੰਡ ਦੀ ਇਕ ਲੜਕੀ ਨਾਲ ਤੈਅ ਹੋਇਆ ਸੀ। ਦੋ ਮਹੀਨਿਆਂ ਮਗਰੋਂ ਰੋਹਿਤ ਨੇ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ। ਇਸ ਗੱਲ ਨਾਲ ਲੜਕੀ ਵਾਲਿਆਂ ਦੇ ਕਈ ਲੋਕ ਨੌਜਵਾਨ ਨਾਲ ਖਫਾ ਖਾਉਣ ਲੱਗ ਪਏ।

 

ਜ਼ੋਰੇ ਇਲਾਜ ਰੋਹਿਤ ਨੇ ਪੁਲਿਸ ਨੂੰ ਦਸਿਆ ਕਿ ਉਹ ਮੰਗਲਵਾਰ ਨੂੰ ਆਪਣੇ ਕਾਲਜ ਵਿਖੇ ਆਪਣੀ ਬੀਐਸਸੀ ਦੀ ਡਿਗਰੀ ਲੈਣ ਜਾ ਰਿਹਾ ਸੀ। ਕਾਲਜ ਕੋਲ ਪੁੱਜਦਿਆਂ ਹੀ ਰਸਤੇ ਚ ਲੜਕੀ ਦਾ ਮਾਮਾ ਟੱਕਰ ਗਿਆ ਤੇ ਮੇਰੇ ਵਲੋਂ ਲੜਕੀ ਨਾਲ ਵਿਆਹ ਕਰਨ ਤੋਂ ਇਨਕਾਰ ਕੀਤੇ ਜਾਣ ਮਗਰੋਂ ਉਸ ਨੇ ਮੈਨੂੰ ਗੋਲੀ ਮਾਰ ਦਿੱਤੀ। ਮਾਮਾ ਇਸ ਤੋਂ ਪਹਿਲਾਂ ਦੂਜੀ ਗੋਲ਼ੀ ਮਾਰਦਾ ਮੈਂ ਕਾਲਜ ਅੰਦਰ ਵੜ ਗਿਆ ਤੇ ਆਪਣੀ ਜਾਨ ਬਚਾਈ। ਇਸ ਦੌਰਾਨ ਮਾਮਾ ਮੌਕੇ ਤੋਂ ਫਰਾਰ ਹੋ ਗਿਆ।

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:uncle shot youth in kanpur after refusing for marriage to niece