ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਸ਼ਮੀਰ ’ਚ ਅੱਤਵਾਦੀਆਂ ਖਿਲਾਫ ਵੱਡੀ ਮੁਹਿੰਮ ਦੀ ਤਿਆਰੀ

ਕਸ਼ਮੀਰ ’ਚ ਅੱਤਵਾਦੀਆਂ ਖਿਲਾਫ ਵੱਡੀ ਮੁਹਿੰਮ ਦੀ ਤਿਆਰੀ

ਕਸ਼ਮੀਰ ਵਿਚ ਦਸ ਹਜ਼ਾਰ ਜਵਾਨਾਂ ਦੀ ਵਾਧੂ ਤੈਨਾਤੀ ਦੇ ਨਾਲ ਨਾਲ ਫੌਜ ਨੂੰ ਵੀ ਅਲਰਟ ਉਤੇ ਰੱਖਿਆ ਗਿਆ ਹੈ। ਇਸ ਨਾਲ ਮੰਨਿਆ ਜਾ ਰਿਹਾ ਹੈ ਕਿ ਕਸ਼ਮੀਰ ਵਿਚ ਕਿਸੇ ਵੱਡੀ ਮੁਹਿੰਮ ਦੀ ਤਿਆਰੀ ਹੈ।  ਵੈਸੇ ਤਾਂ ਕਈ ਤਰ੍ਹਾਂ ਦੀਆਂ ਚਰਚਾਵਾਂ ਚਲ ਰਹੀਆਂ ਹਨ, ਪ੍ਰੰਤੂ ਸੂਤਰਾਂ ਦਾ ਕਹਿਣਾ ਹੈ ਕਿ ਫੌਜ, ਅਰਧ ਸੈਨਿਕ ਬਲ ਅਤੇ ਸੂਬਾ ਪੁਲਿਸ ਬਲਾਂ ਵੱਲੋਂ ਅੱਤਵਾਦੀਆਂ ਦੇ ਖਤਮੇ ਲਈ ਮੁਹਿੰਮ ਤੇਜ ਕੀਤੀ ਜਾ ਰਹੀ ਹੈ।  ਕਸ਼ਮੀਰ ਵਿਚ ਅੱਤਵਾਦੀ ਇਸ ਸਮੇਂ ਕਮਜ਼ੋਰ ਪੈਣ ਲਗੇ ਹਨ, ਜਿਸ ਉਤੇ ਫੈਸਲਾਕੁੰਨ ਚੋਟ ਦੀ ਤਿਆਰੀ ਹੈ।

 

ਸੂਤਰਾਂ ਦਾ ਕਹਿਣਾ ਹੈ ਕਿ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜਿਤ ਡੋਭਾਲ ਦੀ ਅਗਵਾਈ ਵਿਚ ਕਸ਼ਮੀਰ ਵਿਚ ਅੱਤਵਾਦੀਆਂ ਖਿਲਾਫ ਵੱਡੀ ਮੁਹਿੰਮ ਦੀ ਤਿਆਰੀ ਕੀਤੀ ਜਾ ਰਹੀ ਹੈ। ਕਸ਼ਮੀਰ ਤੋਂ ਵਾਪਸ ਆਉਣ ਬਾਅਦ ਵੀ ਡੋਭਾਲ ਲਗਾਤਾਰ ਉਚ ਅਧਿਕਾਰੀਆਂ ਨਾਲ ਮੀਟਿੰਗਾਂ ਕਰ ਰਹੇ ਹਨ।

 

ਖਬਰ ਹੈ ਕਿ ਦੱਖਣੀ ਕਸ਼ਮੀਰ ਵਿਚ ਅੱਤਵਾਦ ਪ੍ਰਭਾਵਿਤ ਖੇਤਰ ਵਿਚ ਅਗਲੇ ਮਹੀਨੇ ਵੱਡੀ ਮੁਹਿੰਮ ਚਲੇਗੀ। ਅਰਧ ਸੈਨਿਕ ਬਲਾਂ ਨੂੰ ਵੀ ਉਸੇ ਖੇਤਰ ਵਿਚ ਭੇਜੇ ਜਾਣ ਦੀ ਸੂਚਨਾ ਹੈ। ਦਰਅਸਲ, ਕਸ਼ਮੀਰ ਵਿਚ ਫੌਜ ਦੇ ਆਕ੍ਰਾਮਕ ਰੁਖ ਕਾਰਨ ਅੱਤਵਾਦੀ ਸੰਗਠਨਾਂ ਵਿਚ ਭਰਤੀ ਤੇਜੀ ਹੋਈ, ਪ੍ਰੰਤੂ ਉਸ ਦੇ ਨਾਲ ਹੀ ਸੁਰੱਖਿਆ ਬਲਾਂ ਦੀ ਕਾਰਵਾਈ ਵੀ ਤੇਜ ਹੋਈ ਹੈ। ਨਤੀਜਾ ਇਹ ਹੈ ਕਿ ਨਵੇਂ ਬਣੇ ਅੱਤਵਾਦੀ ਵੀ ਜ਼ਿਆਦਾ ਸਮੇਂ ਤੱਕ ਨਹੀਂ ਰਹਿ ਰਹੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Under the leadership of Ajit Doval preparing for big campaign against terrorists in Kashmir