ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਤਿਹਾੜ ਜੇਲ 'ਚ ਕੈਦੀ ਨੇ ਕੀਤੀ ਖ਼ੁਦਕੁਸ਼ੀ

ਦਿੱਲੀ ਦੀ ਤਿਹਾੜ ਜੇਲ 'ਚ ਇੱਕ ਵਿਚਾਰ ਅਧੀਨ ਕੈਦੀ ਨੇ ਸ਼ੁੱਕਰਵਾਰ ਨੂੰ ਖੁਦਕੁਸ਼ੀ ਕਰ ਲਈ। ਇਸ ਦੀ ਸੂਚਨਾ ਮਿਲਦੇ ਹੀ ਜੇਲ ਪ੍ਰਸ਼ਾਸਨ "ਚ ਹਫੜਾ-ਦਫੜੀ ਮੱਚ ਗਈ।
 

ਤਿਹਾੜ ਜੇਲ ਪ੍ਰਸ਼ਾਸਨ ਨੇ ਤੁਰੰਤ ਕੈਦੀ ਨੂੰ ਫਾਹੇ ਤੋਂ ਉਤਾਰ ਕੇ ਪੋਸਟਮਾਰਟਮ ਲਈ ਭੇਜ ਦਿੱਤਾ। ਹਾਲਾਂਕਿ ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਉਸ ਨੇ ਖੁਦ ਨੂੰ ਕਿਉਂ ਫਾਂਸੀ ਲਗਾਈ ਹੈ। ਦੱਸਿਆ ਜਾ ਰਿਹਾ ਹੈ ਕਿ ਉਸ ਨੇ ਮਾਨਸਿਕ ਤਣਾਅ ਕਾਰਨ ਖੁਦਕੁਸ਼ੀ ਕੀਤੀ ਹੈ।
 

 

ਖੁਦਕੁਸ਼ੀ ਕਰਨ ਵਾਲੇ ਕੈਦੀ ਦਾ ਨਾਮ ਗਗਨ ਹੈ। ਉਹ ਵਿਚਾਰ ਅਧੀਨ ਕੈਦੀ ਸੀ। ਗਗਨ ਤਿਹਾੜ ਦੇ ਜੇਲ ਨੰਬਰ-3 ਦੀ ਬੈਰਕ 'ਚ ਬੰਦ ਸੀ। ਕੈਦੀ ਨੇ ਸ਼ੁੱਕਰਵਾਰ ਸਵੇਰੇ ਟਾਇਲਟ 'ਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਇਸ ਕੈਦੀ ਉੱਤੇ ਚੋਰੀ ਦਾ ਇਲਜ਼ਾਮ ਸੀ ਅਤੇ 4 ਕੇਸਾਂ 'ਚ ਮੁਕੱਦਮਾ ਚੱਲ ਰਿਹਾ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Under trial prisoner committed suicide in Tihar Jail