ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਮੁੰਦਰੀ ਰੇਲ ਗੱਡੀ ਰਾਹੀਂ ਮੁੰਬਈ ਤੋਂ ਯੂਏਈ ਜਾਵੇਗਾ ਪਾਣੀ ਤੇ ਆਵੇਗਾ ਤੇਲ

ਸਮੁੰਦਰੀ ਰੇਲ ਗੱਡੀ ਰਾਹੀਂ ਮੁੰਬਈ ਤੋਂ ਯੂਏਈ ਜਾਵੇਗਾ ਪਾਣੀ ਤੇ ਆਵੇਗਾ ਤੇਲ

ਸੰਯੁਕਤ ਅਰਬ ਅਮੀਰਾਤ (ਯੂਏਈ) ਨੇ ਆਪਣੇ ਫੁਜਾਈਰਾ ਸ਼ਹਿਰ ਤੋਂ ਭਾਰਤ ਦੇ ਮੁੰਬਈ ਸ਼ਹਿਰ ਤੱਕ ਸਮੁੰਦਰ ਅੰਦਰ ਬਹੁਤ ਜਿ਼ਆਦਾ ਤੇਜ ਰਫਤਾਰ ਰੇਲ ਗੱਡੀ ਚਲਾਉਣ ਦਾ ਖਾਕਾ ਤਿਆਰ ਕੀਤਾ ਹੈ। ਇਸ ਰੇਲ ਗੱਡੀ ਨਾਲ ਦ’ ਪਾਈਪਲਾਈਨ ਜੁੜੀ ਹੋਵੇਗੀ। ਇਕ `ਚ ਮੁੰਬਈ ਤੋਂ ਪਾਣੀ ਯੂਏਈ ਪਹੁੰਚੇਗਾ, ਦੂਜੀ ਲਾਈਨ `ਚ ਉਥੋਂ ਤੇਲ ਆਵੇਗਾ। ਇਸ ਤਰ੍ਹਾਂ ਰੇਲ ਗੱਡੀ ਦੋਵਾਂ ਦੇਸ਼ਾਂ ਦੇ ਵਪਾਰਿਕ ਹਿੱਤਾਂ ਦੇ ਮੱਦੇਨਜ਼ਰ ਲਾਭਦਾਇਕ ਹੋਵੇਗੀ। ਮੁੰਬਈ ਨੂੰ ਫੁਜਾਇਰਾ ਸ਼ਹਿਰ ਤੋਂ ਤੇਜ਼ ਰਫਤਾਰ ਰੇਲ ਮਾਰਗ (ਅਲਟਰਾ ਸਪੀਡ ਰੇਲ ਨੈਟਵਰਕ) ਨਾਲ ਜੋੜਨ ਦਾ ਖਾਕਾ ਯੂਏਈ ਦੀ ਸਲਾਹਕਾਰ ਫਰਮ ‘ਨੈਸ਼ਨਲ ਐਡਵਾਈਜ਼ਰ ਬਿਊਰੋ ਲਿਮਟਿਡ’ ਨੇ ਤਿਆਰ ਕੀਤਾ ਹੈ। ਫਰਮ ਨੇ ਵੀਡੀਓ ਜਾਰੀ ਕਰਕੇ ਜਾਣਕਾਰੀ ਦਿੱਤੀ ਕਿ ਮੁੰਬਈ ਤੇ ਫੁਜਾਈਰਾ ਦੇ ਸਟੇਸ਼ਨ ਕਿਵੇਂ ਹੋਣਗੇ। ਸਮੁੰਦਰ ਅੰਦਰ ਰੇਲ ਨੈਟਵਰਕ ਕਿਵੇਂ ਹੋਵੇਗਾ ਆਦਿ। ਙਰਮ ਦੇ ਸੰਸਥਾਪਕ ਅਲਸ਼ੇਹੀ ਦਾ ਕਹਿਣਾ ਹੈ ਕਿ ਇਸ ਤੇਜ਼ ਰਫਤਾਰ ਰੇਲ ਨੈਟਵਰਕ ਪਾਸ ਹੋਣ ਲਈ ਕਈ ਪ੍ਰੀਖਿਆਵਾਂ `ਚੋਂ ਨਿਕਲਣਾ ਹੋਵੇਗਾ।


ਜੇਕਰ ਇਹ ਰੇਲ ਗੱਡੀ ਚਲੀ ਤਾਂ ... 


- ਪਾਣੀ ਅੰਦਰ ਇਹ ਰੇਲਮਾਰਗ ਟਿਊਬ ਵਰਗੀ ਦੋ ਤੈਰਦੀ ਸੁਰੰਗਾਂ `ਤੇ ਆਧਾਰਿਤ ਹੋਵੇਗੀ। ਇਨ੍ਹਾਂ ਦੋ ਸੁਰੰਗਾਂ ਤੋਂ ਪਾਣੀ ਤੇ ਤੇਲ ਦੀ ਪਾਈਪਲਾਈਨਾਂ ਵੀ ਜੁੜੀਆਂ ਹੋਣਗੀਆਂ। ਇਨ੍ਹਾਂ ਰਾਹੀਂ ਮੁੰਬਈ ਤੋਂ ਯੂਏਈ ਨੂੰ ਪਾਣੀ ਪਹੁੰਚਾਇਆ ਜਾਵੇਗਾ। ਇਸ ਤਰ੍ਹਾਂ ਉਥੋਂ ਕੱਚਾ ਤੇਲ ਮੁੰਬਈ ਪਹੁੰਚੇਗਾ।


- ਇਹ ਪਰਿਯੋਜਨਾ ਦੋਵੇਂ ਦੇਸ਼ਾਂ ਦੇ ਵਪਾਰਿਕ ਹਿੱਤ ਪੂਰੇ ਕਰੇਗੀ। ਯੂਏਈ ਸਰਕਾਰ ਜਿ਼ਆਦਾ ਸਵੱਛ ਪੀਣ ਵਾਲਾ ਪਾਣੀ ਹਾਸਿਲ ਕਰਨ ਤੇ ਆਪਣਾ ਤੇਲ ਵੇਚਣ ਦੇ ਉਦੇਸ਼ ਨਾਲ ਇਸ ਪਰਿਯੋਜਨਾ ਦੇ ਪ੍ਰਤੀ ਗੰਭੀਰ ਹੈ।


- ਮੁੰਬਈ ਦੀ ਤਰ੍ਹਾਂ ਕਰਾਚੀ ਵੀ ਸਮੁੰਦਰੀ ਰੇਲ ਨੈਟਮਾਰਗ ਰਾਹੀਂ ਫੁਜਾਇਰਾ ਨਾਲ ਜੁੜੇਗਾ। ਮੁੰਬਈ-ਫੁਜਾਈਰਾ ਰੇਲ ਮਾਰਗ `ਚ ਹੀ ਕਰਾਂਚੀ ਦਾ ਰੇਲਮਾਰਗ ਜੋੜਿਆ ਜਾਵੇਗਾ। ਭਾਵ ਇਕ ਤਰ੍ਹਾਂ ਦਾ ਜੈਕਸ਼ਨ ਸਮੁੰਦਰ ਦੇ ਅੰਦਰ ਬਣੇਗਾ।


- ਮੁੰਬਈ ਤੇ ਫੁਜਾਇਰਾ ਰੇਲ ਮਾਰਗ ਵਿਚ ਸਮੁੰਦਰ ਅੰਦਰ ਸੈਕੜੇ ਮੀਟਰ ਦੂਰੀ `ਤੇ ‘ਟਾਵਰ ਡੋਮ’ ਬਣਾਏ ਜਾਣਗੇ। ਉਹ ਸਮੁੰਦਰ ਉਪਰ ਜਹਾਜ਼ਾਂ ਨੂੰ ਆਸਾਨੀ ਨਾਲ ਦਿਖਾਈ ਦੇਣਗੇ। ਡੋਮ ਰਾਹੀਂ ਰੇਲ ਮਾਰਗ `ਚ ਸੰਚਾਰ ਪ੍ਰਣਾਲੀ ਤੇ ਸਹੂਲਤ ਪਹੁੰਚਾਉਣ `ਚ ਮਦਦ ਮਿਲੇਗੀ।


ਕਈ ਦੇਸ਼ਾਂ `ਚ ਚਲ ਰਿਹਾ ਹੈ ਕੰਮ


ਜ਼ਮੀਨ ਦੇ ਬਾਅਦ ਹੁਣ ਦੁਨੀਆਂ ਦੇ ਕਈ ਦੇਸ਼ ਅੰਡਰਵਾਟਰ ਰੇਲ ਨੈਟਵਰਕ `ਤੇ ਕੰਮ ਕਰ ਰਹੇ ਹਨ। ਇਨ੍ਹਾਂ `ਚ ਚੀਨ, ਰੂਸ, ਕੈਨੇਡਾ ਅਤੇ ਅਮਰੀਕਾ ਪ੍ਰਮੁੱਖ ਹਨ।
  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:under water train from mumbai to uae import oil export water to uae