ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨਵੇਂ ਤਿਕੋਨੇ ਸੰਸਦ ਭਵਨ ’ਚ ਸਾਰੇ ਦਫ਼ਤਰਾਂ ਨੂੰ ਜੋੜਨ ਲਈ ਹੋਵੇਗੀ ਅੰਡਰ–ਗ੍ਰਾਊਂਡ ਸ਼ਟਲ ਸੇਵਾ

ਨਵੇਂ ਤਿਕੋਨੇ ਸੰਸਦ ਭਵਨ ’ਚ ਸਾਰੇ ਦਫ਼ਤਰਾਂ ਨੂੰ ਜੋੜਨ ਲਈ ਹੋਵੇਗੀ ਅੰਡਰ–ਗ੍ਰਾਊਂਡ ਸ਼ਟਲ ਸੇਵਾ

ਸੰਸਦ ਭਵਨ ਦੀ ਨਵੀਂ ਇਮਾਰਤ ਕਈ ਮਾਮਲਿਆਂ ’ਚ ਖ਼ਾਸ ਹੋਵੇਗੀ। ਨਵੀਂ ਇਮਾਰਤ ਆਕਾਰ ’ਚ ਤਿਕੋਨੀ ਹੋਵੇਗੀ ਤੇ ਇਸ ਦੇ ਤਿੰਨ ਮੀਨਾਰ ਹੋਣਗੇ। ਸਾਰੇ ਦਫ਼ਤਰਾਂ ਨੂੰ ਜੋੜਨ ਲਈ ਇੱਕ ਜ਼ਮੀਨਦੋਜ਼ (ਅੰਡਰ–ਗਰਾਊਂਡ) ਸ਼ਟਲ ਸਰਵਿਸ ਵੀ ਹੋਵੇਗੀ। ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਲਈ ਇੱਕ ਨਵੀਂ ਰਿਹਾਇਸ਼ਗਾਹ ਵੀ ਤਿਆਰ ਕੀਤੀ ਜਾ ਰਹੀ ਹੈ। ਇਸ ਨਵੇਂ ਘਰ ‘ਸੈਂਟਰਲ ਵਿਸਟਾ’ ਨੂੰ ਬਣਾਉਣ ਦਾ ਠੇਕਾ ਗੁਜਰਾਤ ਦੀ ਕੰਪਨੀ ਨੂੰ ਮਿਲਿਆ ਹੈ।

 

 

ਇਸੇ ਵਰ੍ਹੇ 13 ਸਤੰਬਰ ਨੂੰ ਮਕਾਨ ਉਸਾਰੀ ਤੇ ਸ਼ਹਿਰੀ ਮਾਮਲਿਆਂ ਬਾਰੇ ਮੰਤਰਾਲੇ ਨੇ ਪ੍ਰਧਾਨ ਮੰਤਰੀ ਦੇ ਡ੍ਰੀਮ ਪ੍ਰੋਜੈਕਟ ਦਾ ਐਲਾਨ ਕੀਤਾ ਗਿਆ ਸੀ। ਇਸ ਦੇ ਨਾਲ ਹੀ ਇਸ ਲਈ ਆਰਕੀਟੈਕਚਰ ਕੰਪਨੀਆਂ ਨੈ ਟੈਂਡਰ ਵੀ ਜਮ੍ਹਾ ਕਰਵਾਏ ਸਨ। ਅਕਤੂਬਰ ਮਹੀਨੇ ਗੁਜਰਾਤ ਦੀ HCP ਡਿਜ਼ਾਇਨ, ਪਲੈਨਿੰਗ ਐਂਡ ਮੈਨੇਜਮੈਂਟ ਪ੍ਰਾਈਵੇਟ ਲਿਮਿਟੇਡ ਨੇ ਪੰਜ ਟੈਂਡਰਕਾਰਾਂ ਨੂੰ ਪਛਾੜਦਿਆਂ ਠੇਕਾ ਹਾਸਲ ਕੀਤਾ ਸੀ। ਇਸ ਕੰਪਨੀ ਦੇ ਮੁਖੀ ਡਾ. ਬਿਮਲ ਪਟੇਲ ਹਨ।

 

 

ਸਾਲ 2024 ਤੱਕ ਇਹ ਪ੍ਰੋਜੈਕਟ ਮੁਕੰਮਲ ਕੀਤਾ ਜਾਣਾ ਹੈ। ਇਸ ਪੁਨਰ–ਵਿਕਾਸ ਪ੍ਰੋਜੈਕਟ ਵਿੱਚ ਸ਼ਾਮਲ ਇੱਕ ਅਧਿਕਾਰੀ ਨੇ ਦੱਸਿਆ ਕਿ ਮੌਜੂਦਾ ਨੌਰਥ ਤੇ ਸਾਊਥ ਬਲਾੱਕ ਨੂੰ ਅਜਾਇਬਘਰ ਵਿੱਚ ਤਬਦੀਲ ਕਰ ਦਿੱਤਾ ਜਾਵੇਗਾ।

 

 

ਸੂਤਰਾਂ ਮੁਤਾਬਕ ਇਸ ਵਿੱਚ 1857 ਤੋਂ ਪਹਿਲਾਂ ਦੇ ਇਤਿਹਾਸ ਦੀਆਂ ਜਾਣਕਾਰੀਆਂ ਨੂੰ ਪ੍ਰਦਰਸ਼ਿਤ ਕੀਤਾ ਜਾਵੇਗਾ; ਜਦ ਕਿ ਦੂਜੇ ਵਿੱਚ 1857 ਤੋਂ ਬਾਅਦ ਦੇ ਭਾਰਤ ਦਾ ਇਤਿਹਾਸ ਪ੍ਰਦਰਸ਼ਿਤ ਹੋਵੇਗਾ। ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਕਿਸੇ ਵੀ ਮੌਜੂਦਾ ਵਿਰਾਸਤੀ ਸਥਾਨ ਨੂੰ ਢਾਹਿਆ ਨਹੀਂ ਜਾਵੇਗਾ।

 

 

ਅਧਿਕਾਰੀ ਨੇ ਦੱਸਿਆ ਕਿ ਰਾਸ਼ਟਰਪਤੀ ਭਵਨ ਤੋਂ ਬਾਅਦ ਅਗਲੀ ਰਿਹਾਇਸ਼ਗਾਹ ਪ੍ਰਧਾਨ ਮੰਤਰੀ ਦੀ ਹੋਵੇਗੀ। ਇਸ ਤੋਂ ਬਾਅਦ ਉੱਪ–ਰਾਸ਼ਟਰਪਤੀ ਦੀ ਰਿਹਾਇਸ਼ਗਾਹ ਹੋਵੇਗੀ। ਨਵਾਂ ਸੰਸਦ ਭਵਨ ਅਤਿ–ਆਧੁਨਿਕ ਹੋਣ ਦੇ ਨਾਲ–ਨਾਲ ਤਿੰਨ ਮੀਨਾਰਾਂ ਵਾਲਾ ਹੋਵੇਗਾ। ਇਹ ਮੀਨਾਰ ਜਮਹੂਰੀਅਤ ਦੀ ਭਾਵਨਾ ਨੂੰ ਪ੍ਰਦਰਸ਼ਿਤ ਕਰਨਗੇ।

 

 

ਨਵੇਂ ਸੰਸਦ ਭਵਨ ਦੀਆਂ ਖਿੜਕੀਆਂ ਭਾਰਤ ਦੀ ਵਿਭਿੰਨਤਾ ਦਰਸਾਉਣਗੀਆਂ। ਟੀਚਾ ਇਹ ਹੈ ਕਿ ਨਵੇਂ ਸੰਸਦ ਭਵਨ ’ਚ 75ਵੀਂ ਵਰ੍ਹੇਗੰਖ ਦਾ ਸੈਸ਼ਨ ਰੱਖਿਆ ਜਾਵੇ। ਨਵਾਂ ਸੰਸਦ ਭਵਨ ਮੌਜਦਾ ਸੰਸਦ ਭਵਨ ਲਾਗੇ ਹੀ ਹੋਵੇਗਾ; ਜਿਸ ਵਿੱਚ 900 ਤੋਂ 1,000 ਸੰਸਦ ਮੈਂਬਰਾਂ ਦੀ ਸਮਰੱਥਾ ਵਾਲੀ ਲੋਕ ਸਭਾ, ਇੱਕ ਰਾਜ ਸਭਾ ਤੇ ਮੌਜੂਦਾ ਸੈਂਟਰਲ ਹਾਲ ਦੀ ਤਰਜ਼ ਉੱਤੇ ਇੱਕ ਸਾਂਝਾ ਲਾਊਂਜ ਹੋਵੇਗਾ। ਇੱਥੇ ਸਾਰੇ ਸੰਸਦ ਮੈਂਬਰਾਂ ਦੇ ਦਫ਼ਤਰ ਵੀ ਹੋਣਗੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Underground Shuttle Service to unite all Offices in New Triangular Parliament House