ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤ ’ਚ ਕਿਸਾਨ ਨਹੀਂ, ਬੇਰੁਜ਼ਗਾਰ ਕਰ ਰਹੇ ਵਧੇਰੇ ਖ਼ੁਦਕੁਸ਼ੀਆਂ: NCRB

ਭਾਰਤ ’ਚ ਕਿਸਾਨ ਨਹੀਂ, ਬੇਰੁਜ਼ਗਾਰ ਕਰ ਰਹੇ ਵਧੇਰੇ ਖ਼ੁਦਕੁਸ਼ੀਆਂ: NCRB

ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ (NCRB) ਨੇ ਬੇਰੁਜ਼ਗਾਰੀ ਬਾਰੇ ਕੁਝ ਹੈਰਾਨਕੁੰਨ ਪ੍ਰਗਟਾਵੇ ਕੀਤੇ ਹਨ। NCRB ਦੇ ਅੰਕੜਿਆਂ ਮੁਤਾਬਕ ਸਾਲ 2017–18 ਦੌਰਾਨ ਕਿਸਾਨਾਂ ਤੋਂ ਵੱਧ ਬੇਰੁਜ਼ਗਾਰਾਂ ਨੇ ਖ਼ੁਦਕੁਸ਼ੀ ਕੀਤੀ ਹੈ।

 

 

ਇਨ੍ਹਾਂ ਅੰਕੜਿਆਂ ਮੁਤਾਬਕ ਬੇਕਾਰੀ ਤੇ ਬੇਰੁਜ਼ਗਾਰੀ ਤੋਂ ਤੰਗ ਆ ਕੇ ਖ਼ੁਦਕੁਸ਼ੀ ਕਰਨ ਵਾਲਿਆਂ ਦੀ ਗਿਣਤੀ ਕਿਸਾਨਾਂ ਦੀਆਂ ਖ਼ੁਦਕੁਸ਼ੀਆਂ ਦੀ ਗਿਣਤੀ ਤੋਂ ਵੱਧ ਹੈ। ਸਾਲ 2018 ਦੌਰਾਨ 12,936 ਵਿਅਕਤੀਆਂ ਨੇ ਬੇਰੁਜ਼ਗਾਰੀ ਤੋਂ ਤੰਗ ਆ ਕੇ ਖ਼ੁਦਕੁਸ਼ੀ ਕੀਤੀ; ਜਦ ਕਿ ਇਸੇ ਸਮੇਂ ਦੌਰਾਨ ਖੇਤੀਬਾੜੀ ਤੇ ਕਿਸਾਨੀ ਨਾਲ ਜੁੜੇ 10,349 ਲੋਕਾਂ ਨੇ ਖ਼ੁਦਕੁਸ਼ੀ ਕੀਤੀ।

 

 

ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਗ੍ਰਹਿ ਮੰਤਰਾਲੇ ਅਧੀਨ ਆਉਣ ਵਾਲੀ ਸੰਸਥਾ ਹੈ ਤੇ ਇਹ ਸੰਸਥਾ ਦੇਸ਼ ਭਰ ’ਚ ਅਪਰਾਧ ਨਾਲ ਜੁੜੇ ਅੰਕੜੇ ਤੇ ਰੁਝਾਨ ਜਾਰੀ ਕਰਦੀ ਹੈ। NCRB ਦੇ ਤਾਜ਼ਾ ਅੰਕੜੇ ਦੱਸਦੇ ਹਨ ਕਿ ਸਾਲ 2018 ਦੌਰਾਨ ਦੇਸ਼ ਵਿੱਚ ਖ਼ੁਦਕੁਸ਼ੀ ਦੇ ਮਾਮਲਿਆਂ ਵਿੱਚ ਚ3.6 ਫ਼ੀ ਸਦੀ ਵਾਧਾ ਹੋਇਆ ਹੈ।

 

 

ਸਾਲ 2018 ਦੌਰਾਨ ਖ਼ੁਦਕੁਸ਼ੀ ਦੇ 1 ਲੱਖ 34 ਹਜ਼ਾਰ 516 ਮਾਮਲੇ ਦਰਜ ਹੋਏ, ਜਦ ਕਿ ਸਾਲ 2017 ਦੌਰਾਨ 1 ਲੱਖ 29 ਹਜ਼ਾਰ 887 ਲੋਕਾਂ ਨੇ ਖ਼ੁਦਕੁਸ਼ੀਆਂ ਕੀਤੀਆਂ ਸਨ।

 

 

ਸਾਲ 2017 ਦੌਰਾਨ 12 ਹਜ਼ਾਰ 241 ਵਿਅਕਤੀਆਂ ਨੇ ਬੇਰੁਜ਼ਗਾਰੀ ਤੋਂ ਤੰਗ ਆ ਕੇ ਖ਼ੁਦਕੁਸ਼ੀ ਕੀਤੀ ਸੀ; ਜਦ ਕਿ ਖੇਤੀਬਾੜੀ ਤੇ ਕਿਰਸਾਨੀ ਨਾਲ ਜੁੜੇ 10,655 ਵਿਅਕਤੀਆਂ ਨੇ ਖ਼ੁਦਕੁਸ਼ੀ ਕੀਤੀ ਸੀ ਪਰ ਸਾਲ 2016 ਦੌਰਾਨ ਬੇਰੁਜ਼ਗਾਰਾਂ ਦੇ ਮੁਕਾਬਲੇ ਕਿਸਾਨਾਂ ਨੇ ਵਧੇਰੇ ਖ਼ੁਦਕੁਸ਼ੀਆਂ ਕੀਤੀਆਂ ਸਨ।

 

 

NCRB ਅੰਕੜਿਆਂ ਮੁਤਾਬਕ ਸਾਲ 2016 ’ਚ 11 ਹਜ਼ਾਰ 379 ਕਿਸਾਨਾਂ ਤੇ ਖੇਤ ਮਜ਼ਦੂਰਾਂ ਨੇ ਖ਼ੁਦਕੁਸ਼ੀ ਕੀਤੀ ਸੀ; ਜਦ ਕਿ ਇਸੇ ਮਿਆਦ ਦੌਰਾਨ 11,173 ਬੇਰੁਜ਼ਗਾਰਾਂ ਨੇ ਖ਼ੁਦਕੁਸ਼ੀ ਕੀਤੀ ਸੀ; ਭਾਵੇਂ ਇਹ ਫ਼ਰਕ ਕਾਫ਼ੀ ਘੱਟ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Unemployed persons Not Farmers are committing more suicides in India NCRB