ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤ ’ਚ ਬੇਰੁਜ਼ਗਾਰੀ ਦਰ 45 ਸਾਲਾਂ 'ਚੋਂ ਸਭ ਤੋਂ ਵੱਧ

ਭਾਰਤ ’ਚ ਬੇਰੁਜ਼ਗਾਰੀ ਦਰ 45 ਸਾਲ ਵਿਚ ਸਭ ਤੋਂ ਵੱਧ

ਮੋਦੀ ਸਰਕਾਰ ਦੇ ਸਹੁੰ ਚੁੱਕਣ ਤੋਂ ਬਾਅਤ ਤੁਰੰਤ ਬਾਅਦ ਦੇਸ਼ ਵਿਚ ਬੇਰੁਜ਼ਗਾਰੀ ਨੂੰ ਲੈ ਕੇ ਜੋ ਅੰਕੜੇ ਸਾਹਮਣੇ ਆਏ ਹਨ, ਉਸ ਨਾਲ ਸਰਕਾਰ ਦੀ ਚਿੰਤਾ ਵਧ ਸਕਦੀ ਹੈ। ਸਰਕਾਰੀ ਅੰਕੜਿਆਂ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਭਾਰਤ ਵਿਚ ਬੇਰੁਜ਼ਗਾਰੀ ਦੀ ਦਰ 2017–18 ਵਿਚ 45 ਸਾਲ ਦੇ ਉਚ ਪੱਧਰ 6.10 ਫੀਸਦੀ ਉਤੇ ਪਹੁੰਚ ਗਈ।

 

ਆਮ ਚੋਣਾਂ ਤੋਂ ਪਹਿਲਾਂ ਬੇਰੁਜ਼ਗਾਰੀ ਦੇ ਅੰਕੜਿਆਂ ਉਤੇ ਜੋ ਰਿਪੋਰਟ ਲੀਕ ਹੋਈ ਸੀ, ਸ਼ੁੱਕਰਵਾਰ ਨੂੰ ਸਰਕਾਰੀ ਅੰਕੜਿਆਂ ਵਿਚ ਉਸਦੀ ਪੁਸ਼ਟੀ ਹੋ ਗਈ। ਸਰਕਾਰੀ ਅੰਕੜਿਆਂ ਅਨੁਸਾਰ ਦੇਸ਼ ਵਿਚ 2017–18 ਵਿਚ ਬੇਰੁਜ਼ਗਾਰੀ ਦਰ ਕੁਲ ਉਪਲੱਬਧ ਕਾਰਜਬਲ ਦਾ 6.1 ਫੀਸਦੀ ਰਹੀ ਜੋ 45 ਸਾਲ ਵਿਚ ਸਭ ਤੋਂ ਜ਼ਿਆਦਾ ਹੈ। ਕਿਰਤ ਮੰਤਰਲੇ ਨੇ ਇਹ ਅੰਕੜੇ ਅਜਿਹੇ ਸਮੇਂ ਜਾਰੀ ਕੀਤੇ ਹਨ, ਜਦੋਂ ਨਰਿੰਦਰ ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਦੀ ਸ਼ੁਰੂਆਤ ਕਰਦੇ ਹੋਏ ਮੰਤਰੀਆਂ ਨੇ ਅਹੁਦਾ ਸੰਭਾਲਿਆ।

ਮੰਤਰਾਲੇ ਵੱਲੋਂ ਜਾਰੀ ਇਨ੍ਹਾਂ ਅੰਕੜਿਆਂ ਅਨੁਸਾਰ ਸ਼ਹਿਰੀ ਖੇਤਰ ਵਿਚ ਰੁਜ਼ਗਾਰ ਯੋਗ ਨੌਜਵਾਨਾਂ ਵਿਚ 7.8 ਫੀਸਦੀ ਬੇਰੁਜ਼ਾਗਰ ਰਹੇ ਜਦੋਂ ਕਿ ਪੇਂਡੂ ਖੇਤਰ ਵਿਚ ਇਹ ਅਨੁਪਾਤ 5.3 ਫੀਸਦੀ ਰਿਹਾ। ਅਖਿਲ ਭਾਰਤੀ ਪੱਧਰ ਉਤੇ ਪੁਰਸ਼ਾਂ ਦੀ ਬੇਰੁਜ਼ਗਾਰੀ ਦਰ 6.2 ਫੀਸਦੀ ਜਦੋਂਕਿ ਮਹਿਲਾਵਾਂ ਦੇ ਮਾਮਲੇ ਵਿਚ 5.7 ਫੀਸਦੀ ਰਹੀ।

 

 

ਉਥੇ ਅਰਥਵਿਵਸਥਾ ਦੇ ਲਿਹਾਜ ਨਾਲ ਵੀ ਚੌਥੀ ਤਿਮਾਹੀ ਚੰਗੀ ਨਹੀਂ ਰਹੀ, ਖੇਤੀਬਾੜੀ ਤੇ ਨਿਰਮਾਣ ਖੇਤਰ ਵਿਚ ਕਮਜ਼ੋਰ ਪ੍ਰਦਰਸ਼ਨ ਦੇ ਚਲਦੇ ਵਿੱਤੀ ਸਾਲ 2018–19 ਦੀ ਚੌਥੀਂ ਤਿਮਾਹੀ ਵਿਚ ਦੇਸ਼ ਦੀ ਆਰਥਿਕ ਵਾਧਾ ਦਰ ਹੌਲੀ ਪੈ ਕੇ ਪੰਜ ਸਾਲ ਦੇ ਘੱਟ ਘੱਟ ਪੱਧਰ 5.8 ਫੀਸਦੀ ਉਤੇ ਪਹੁੰਚ ਗਈ। ਇਸ ਤੋਂ ਪਹਿਲਾਂ ਵਿੱਤੀ ਸਾਲ 2017–18 ਦੀ ਚੌਥੀ ਤਿਮਾਹੀ ਵਿਚ ਜੀਡੀਪੀ ਵਾਧਾ ਦਰ 7.2 ਫੀਸਦੀ ਰਹੀ ਸੀ।

 

ਕੇਂਦਰੀ ਅੰਕੜੇ ਦਫ਼ਤਰ (ਸੀਐਸਓ) ਨਾਲ ਹੀ ਕਿਹਾ ਕਿ ਵਿੱਤ ਸਾਲ 2018–19 ਦੌਰਾਨ ਸਕਲ ਘਰੇਲੂ ਉਤਪਾਦ (ਜੀਡੀਪੀ) ਦੀ ਵਾਧਾ ਦਰ ਘਟਕੇ 6.8 ਫੀਸਦੀ ਰਹੀ ਹੈ। ਜੀਡੀਪੀ ਵਾਧਾ ਦਰ 2014–15 ਦੇ ਬਾਅਦ ਸਭ ਤੋਂ ਹੌਲੀ ਹੈ। ਇਸ ਤੋਂ ਪਹਿਲਾਂ ਵਿੱਤੀ ਸਾਲ 2013–14 ਵਿਚ ਜੀਡੀਪੀ ਵਾਧੇ ਦੀ ਗਤੀ 6.4  ਫੀਸਦੀ ਰਹੀ ਸੀ। ਚੌਥੀ ਤਿਮਾਹੀ ਵਿਚ ਜੀਡੀਪੀ ਦੀ ਵਾਧਾ ਦਰ ਚੀਨ ਦੀ ਆਰਥਿਕ ਵਾਧੇ ਦੀ ਗਤੀ 6.4 ਫੀਸਦੀ ਤੋਂ ਘੱਟ ਰਹੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Unemployment rate at 6 percent in financial year 2017-18 highest in 45 years