ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤ ’ਚ ਬੇਰੁਜ਼ਗਾਰੀ ਦਰ ਵਧੀ, 4 ਮਹੀਨਿਆਂ ’ਚ ਸਭ ਤੋਂ ਵੱਧ 7.78%

ਭਾਰਤ ’ਚ ਬੇਰੁਜ਼ਗਾਰੀ ਦਰ ਵਧੀ, 4 ਮਹੀਨਿਆਂ ’ਚ ਸਭ ਤੋਂ ਵੱਧ 7.78%

ਭਾਰਤ ’ਚ ਬੇਰੁਜ਼ਗਾਰੀ ਦੀ ਹਾਲਤ ਵਿੱਚ ਕੋਈ ਸੁਧਾਰ ਵਿਖਾਈ ਨਹੀਂ ਦੇ ਰਿਹਾ। ਖ਼ਬਰ ਏਜੰਸੀ ‘ਰਾਇਟਰਜ਼’ ਮੁਤਾਬਕ ਫ਼ਰਵਰੀ ’ਚ ਭਾਰਤ ਦੀ ਬੇਰੁਜ਼ਗਾਰੀ ਦਰ 7.78 ਫ਼ੀ ਸਦੀ ਤੱਕ ਪੁੱਜ ਗਈ ਹੈ। ਇਹ ਅੰਕੜਾ ਪਿਛਲੇ ਚਾਰ ਮਹੀਨਿਆਂ ’ਚ ਸਭ ਤੋਂ ਵੱਧ ਹੈ। ਇਹ ਜਾਣਕਾਰੀ ਸੈਂਟਰ ਫ਼ਾਰ ਮਾਨੀਟਰਿੰਗ ਇੰਡੀਅਨ ਇਕੌਨੋਮੀ (CMIE) ਨੇ ਅੱਜ ਸੋਮਵਾਰ ਨੂੰ ਦਿੱਤੀ।

 

 

ਇੱਥੇ ਵਰਨਣਯੋਗ ਹੈ ਕਿ ਸਤੰਬਰ ਤੋਂ ਦਸੰਬਰ 2019 ਦੇ ਚਾਰ ਮਹੀਨਿਆਂ ’ਚ ਬੇਰੁਜ਼ਗਾਰੀ ਦੀ ਦਰ 7.5 ਫ਼ੀ ਸਦੀ ਤੱਕ ਸੀ ਬੇਰੁਜ਼ਗਾਰ ਦੀ ਦਰ ਅਗਸਤ ਤੇ ਅਕਤੂਬਰ 2019 ’ਚ ਤਾਂ 8 ਫ਼ੀ ਸਦੀ ਨੂੰ ਵੀ ਪਾਰ ਕਰ ਗਈ ਸੀ।

 

 

ਸੈਂਟਰ ਫ਼ਾਰ ਮਾਨੀਟਰਿੰਗ ਇੰਡੀਅਨ ਇਕੌਨੋਮੀ ਡਾਟਾ ਮੁਤਾਬਕ ਭਾਰਤ ਦੇ ਦਿਹਾਤੀ ਇਲਾਕਿਆਂ ’ਚ ਬੇਰੁਜ਼ਗਾਰੀ ਦੀ ਦਰ ਫ਼ਰਵਰੀ ’ਚ ਵਧ ਕੇ 7.37 ਫ਼ੀ ਸਦੀ ਤੱਕ ਪੁੱਜ ਗਈ ਹੈ। ਸ਼ਹਿਰੀ ਇਲਾਕਿਆਂ ’ਚ ਇਹ 9.70 ਫ਼ੀ ਸਦੀ ਤੋਂ ਘਟ ਕੇ 8.65 ਫ਼ੀ ਸਦੀ ਉੱਤੇ ਆ ਗਈ ਹੈ।

 

 

ਦਿਹਾਤੀ ਤੇ ਸ਼ਹਿਰੀ ਬੇਰੁਜ਼ਗਾਰੀ ਦਰ ਵਿਚਲੇ ਫ਼ਰਕ ’ਚ ਵਾਧਾ ਹੋਇਆ ਹੈ। ਜਨਵਰੀ 2020 ਦੌਰਾਨ ਪਿੰਡਾਂ ’ਚ ਬੇਰੁਜ਼ਗਾਰੀ ਦਰ 6 ਫ਼ੀ ਸਦੀ ਸੀ ਅਤੇ ਦਸੰਬਰ 2019 ’ਚ ਇਹ 6.9 ਫ਼ੀ ਸਦੀ ਰਹੀ। ਅਕਤੂਬਰ 2019 ’ਚ ਇਹ 8 ਫ਼ੀ ਸਦੀ ਤੱਕ ਪੁੱਜ ਗਈ ਸੀ।

 

 

ਦਿਹਾਤੀ ਭਾਰਤ ’ਚ ਬੇਰੁਜ਼ਗਾਰੀ ਵਿੱਚ ਗਿਰਾਵਟ ਕਾਫ਼ੀ ਤੇਜ਼ ਰਹੀ ਹੈ। ਸ਼ਹਿਰੀ ਬੇਰੁਜ਼ਗਾਰੀ ਦੀ ਗੱਲ ਕਰੀਏ, ਤਾਂ ਜਨਵਰੀ 2020 ’ਚ ਇਹ ਕਾਫ਼ੀ ਵਧ ਗਈ ਸੀ।

 

 

ਇਹ ਦਸੰਬਰ 2019 ’ਚ 9 ਫ਼ੀਸ ਦੀ ਦੇ ਮੁਕਾਬਲੇ 9.7 ਫ਼ੀ ਸਦੀ ਉੱਤੇ ਪੁੱਜ ਗਈ ਸੀ। ਇਹ ਅਗਸਤ 2019 ’ਚ 9.71 ਫ਼ੀ ਸਦੀ ਸੀ ਤੇ ਹੁਣ ਇਹ 9.71 ਫ਼ੀ ਸਦੀ ਦੇ ਲਗਭਗ ਹੈ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Unemployment Rate increased in India Maximum in Four months at 7 point 78 per cent