ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੋਰੋਨਾ ਲੌਕਡਾਊਨ ਦੌਰਾਨ ਭਾਰਤ ‘ਚ ਬੇਰੁਜ਼ਗਾਰੀ ਦੀ ਦਰ ਵਧ ਕੇ ਹੋਈ 27.11%

ਕੋਰੋਨਾ ਲੌਕਡਾਊਨ ਦੌਰਾਨ ਭਾਰਤ ‘ਚ ਬੇਰੁਜ਼ਗਾਰੀ ਦੀ ਦਰ ਵਧ ਕੇ ਹੋਈ 27.11%

ਕੋਰੋਨਾ ਸੰਕਟ ਤੇ ਲੌਕਡਾਉਨ ਕਾਰਨ ਭਾਰਤ ਵਿੱਚ ਰੁਜ਼ਗਾਰ ’ਚ ਬਹੁਤ ਜ਼ਿਆਦਾ ਕਮੀ ਆ ਗਈ ਹੈ। ਸੈਂਟਰ ਫ਼ਾਰ ਮਾਨੀਟਰਿੰਗ ਇੰਡੀਅਨ ਇਕੌਨੋਮੀ (CMIE) ਅਨੁਸਾਰ 3 ਮਈ ਨੂੰ ਖ਼ਤਮ ਹਫ਼ਤੇ ’ਚ ਬੇਰੁਜ਼ਗਾਰੀ ਦਰ ਵਧ ਕੇ 27.11 ਫ਼ੀ ਸਦੀ ਹੋ ਗਈ। ਭਾਵ ਹਰੇਕ ਚਾਰ ਵਿੱਚੋਂ ਇੱਕ ਵਿਅਕਤੀ ਬੇਰੁਜ਼ਗਾਰ ਹੋ ਗਿਆ ਹੈ। ਇਹ ਦੇਸ਼ ਵਿੱਚ ਹੁਣ ਤੱਕ ਦੀ ਸਭ ਤੋਂ ਵੱਧ ਬੇਰੁਜ਼ਗਾਰੀ ਦੀ ਦਰ ਹੈ।

 

 

ਮੁੰਬਈ ਦੇ ਥਿੰਕ–ਟੈਂਕ CMIE ਨੇ ਕਿਹਾ ਕਿ ਬੇਰੁਜ਼ਗਾਰੀ ਦੀ ਦਰ ਸ਼ਹਿਰੀ ਇਲਾਕਿਆਂ ਵਿੱਚ ਸਭ ਤੋਂ ਵੱਧ 29.22 ਫ਼ੀ ਸਦੀ ਰਹੀ, ਜਿੱਥੇ ਕੋਰੋਨਾ ਦੀ ਲਾਗ ਤੋਂ ਸਭ ਤੋਂ ਵੱਧ ਪ੍ਰਭਾਵਿਤ ਇਲਾਕਿਆਂ ਕਾਰਨ ਰੈੱਡ ਜ਼ੋਨ ਦੀ ਗਿਣਤੀ ਸਭ ਤੋਂ ਵੱਧ ਹੈ।

 

 

ਇਸ ਦੌਰਾਨ ਦਿਹਾਤੀ ਇਲਾਕਿਆਂ ਵਿੱਚ ਬੇਰੁਜ਼ਗਾਰੀ ਦੀ ਦਰ 26.69 ਫ਼ੀ ਸਦੀ ਸੀ। ਕਿਰਤ ਭਾਗੀਦਾਰੀ ਦਰ 21 ਅਪ੍ਰੈਲ ਦੇ ਹਫ਼ਤੇ ਦੇ 35.4 ਫ਼ੀ ਸਦੀ ਦੇ ਮੁਕਾਬਲੇ 3 ਮਈ ਦੇ ਹਫ਼ਤੇ ਵਿੱਚ ਵਧ ਕੇ 36.2 ਫ਼ੀ ਸਦੀ ਤੱਕ ਪੁੱਜ ਗਈ ਹੈ। ਬੇਰੁਜਗ਼ਗਾਰੀ ਦਰ ਰਿਕਾਰਡ ਪੱਧਰ ਉੱਤੇ ਪੁੱਜਣ ਦਾ ਮਤਲਬ ਹੈ ਕਿ ਰੁਜ਼ਗਾਰ ਦੀ ਬੇਹੱਦ ਤੰਗੀ ਹੈ ਤੇ ਹਰੇਕ ਚਾਰ ਵਿੱਚੋਂ ਇੰਕ ਆਦਮੀ ਨੂੰ ਕੰਮ ਨਹੀਂ ਮਿਲ ਰਿਹਾ।

 

 

ਇਸ ਅੰਕੜੇ ਦੇ ਹੋਰ ਅੱਗੇ ਵਧਣ ਦਾ ਖ਼ਦਸ਼ਾ ਜ਼ਾਹਿਰ ਕੀਤਾ ਗਿਆ ਹੈ। ਲਗਭਗ 2,800 ਆਈਟੀ ਕੰਪਨੀਆਂ ਦੇ ਸੰਗਠਨ ਨੈਸਕਾੱਮ ਨੇ ਵੀ ਛਾਂਟੀ ਦੀ ਚੇਤਾਵਨੀ ਦਿੱਤੀ ਹੈ।

 

 

ਇੱਥੇ ਵਰਨਣਯੋਗ ਹੈ ਕਿ ਕੋਰੋਨਾ ਕਾਰਨ ਭਾਰਤ ਸਮੇਤ ਪੂਰੀ ਦੁਨੀਆ ਦੀ ਅਰਥ–ਵਿਵਸਥਾ ਠੱਪ ਪੈ ਗਈ ਹੈ। ਭਾਰਤ ਵਿੱਚ ਲਗਭਗ 40 ਦਿਨਾਂ ਦੇ ਦੋ ਗੇੜਾਂ ਦੇ ਲੌਕਡਾਊਨ ਵਿੱਚ ਤਾਂ ਉਦਯੋਗ–ਧੰਦੇ ਪੂਰੀ ਤਰ੍ਹਾਂ ਬੰਦ ਰਹੇ। ਲੌਕਡਾਊਨ ਦੇ ਤੀਜੇ ਗੇੜ ਵਿੱਚ ਨਰਮੀ ਦੇ ਬਾਵਜੂਦ ਉਦਯੋਗਾਂ ਦਾ ਪਹੀਆ ਸਹੀ ਤਰੀਕੇ ਨਹੀਂ ਚੱਲ ਰਿਹਾ।

 

 

ਇਸੇ ਲਈ ਰੁਜ਼ਗਾਰ ਮਿਲਣ ਦੀ ਆਸ ਵੀ ਨਹੀਂ ਕੀਤੀ ਜਾ ਸਕਦੀ। ਵੱਡੇ ਸ਼ਹਿਰਾਂ ਤੋਂ ਹਜ਼ਾਰਾਂ ਦੀ ਗਿਣਤੀ ਵਿੱਚ ਪ੍ਰਵਾਸੀ ਮਜ਼ਦੂਰ ਆਪੋ–ਆਪਣੇ ਘਰਾਂ ਨੂੰ ਪਰਤ ਰਹੇ ਹਨ।

 

 

ਭਾਰਤ ਵਿੱਚ ਕੋਰੋਨਾ ਦੇ ਕਹਿਰ ਕਾਰਨ ਹੀ ਬੇਰੁਜ਼ਗਾਰੀ ਲਗਾਤਾਰ ਵਧਦੀ ਜਾ ਰਹੀ ਹੈ ਤੇ 25 ਮਾਰਚ ਨੂੰ ਲੱਗੇ ਲੌਕਡਾਊਨ ਤੋਂ ਬਾਅਦ ਉਸ ਵਿੱਚ ਬਹੁਤ ਵਾਧਾ ਹੋਇਆ ਹੈ। ਮਾਰਚ ਮਹੀਨੇ ਦੌਰਾਨ ਬੇਰੁਜ਼ਗਾਰੀ ਦਰ ਸਿਰਫ਼ 8.74 ਫ਼ੀ ਸਦੀ ਸੀ ਪਰ ਲੌਕਡਾਊਨ ਤੋਂ ਬਾਅਦ 29 ਮਾਰਚ ਨੂੰ ਖ਼ਤਮ ਹਫ਼ਤੇ ਦੌਰਾਨ ਇਹ 23.81 ਫ਼ੀ ਸਦੀ ਤੱਕ ਪੁੱਜ ਗਈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Unemployment Rate increases to 27 point 11 Percent in India during Lock Down