ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

PM ਮੋਦੀ ਤੇ ਟਰੰਪ ਦਾ ਇਕ ਮੰਚ ਉਤੇ ਆਉਣਾ ਪਾਕਿ ਨੂੰ ਝਟਕਾ

PM ਮੋਦੀ ਤੇ ਟਰੰਪ ਦਾ ਇਕ ਮੰਚ ਉਤੇ ਆਉਣਾ ਪਾਕਿ ਨੂੰ ਝਟਕਾ

ਯੂਐਨਜੀਏ ਮੀਟਿੰਗ ਦੌਰਾਨ ਦੁਨੀਆ ਭਾਰਤ ਦੀ ਕੂਟਨੀਤਿਕ ਤਾਕਤ ਦੇਖੇਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਇਕ ਮੰਚ ਉਤੇ ਆਉਣਾ ਪਾਕਿਸਤਾਨ ਲਈ ਝਟਕਾ ਸਾਬਤ ਹੋ ਸਕਦਾ ਹੈ। ਉਥੇ ਮੋਦੀ ਦੀ ਦੁਨੀਆ ਵਿਚ ਤਮਾਮ ਦੇਸ਼ਾਂ ਨਾਲ ਦੋ ਦਰਜਨ ਤੋਂ ਜ਼ਿਆਦਾ ਮੀਟਿੰਗਾਂ ਵਿਚ ਭਾਰਤ ਦੀ ਕੂਟਨੀਤੀ ਨੂੰ ਧਾਰ ਦੇਣ ਦਾ ਯਤਨ ਹੋਵੇਗਾ।

 

ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਕਿਹਾ ਕਿ ਭਾਰਤ–ਅਮਰੀਕਾ ਦੇ ਸਬੰਧਾਂ ਵਿਚ ਅਜਿਹਾ ਕੋਈ ਖੇਤਰ ਨਹੀਂ ਹੈ, ਜਿੱਥੇ ਅੱਗੇ ਦੀ ਦਿਸ਼ਾ ਵਿਚ ਪ੍ਰਗਤੀ ਨਾ ਹੋਈ ਹੋਵੇ ਅਤੇ ਦੋਵਾਂ ਦੇਸ਼ਾਂ ਦੇ ਸਬੰਧ ਵਧੀਆ ਸਥਿਤੀ ਵਿਚ ਹਨ।  ਯੂਐਨਜੀਏ ਦੌਰਾਨ ਰਾਸ਼ਟਰੀ ਸੁਰੱਖਿਆ ਅਤੇ ਨਿਵੇਸ਼ ਤੇ ਵਪਾਰ ਭਾਰਤ ਦਾ ਸਾਂਝਾ ਏਜੰਡੇ ਉਤੇ ਹੋਵੇਗਾ।

 

ਵਿਦੇਸ਼ ਮੰਤਰੀ ਨੇ ਕਿਹਾ ਕਿ ਭਾਰਤ ਅਤੇ ਅਮਰੀਕਾ ਦੇ ਸਬੰਧ ਬੀਤੇ 20 ਸਾਲਾ ਵਿਚ ਅੱਗੇ ਵੱਲ ਵਧੇ ਹਨ, ਚਾਹੇ ਬੁਸ਼ ਪ੍ਰਸ਼ਾਸਨ ਹੋਵੇ, ਓਬਾਮਾ ਜਾਂ ਹੁਣ ਟਰੰਪ ਦੇ ਤਹਿਤ ਪ੍ਰਸ਼ਾਸਨ ਹੋਵੇ। ਦੋਵੇਂ ਦੇਸ਼ਾਂ ਵਿਚ ਵਪਾਰ ਨੂੰ ਲੈ ਕੇ ਇਕ ਸਵਾਲ ਦੇ ਜਵਾਬ ਵਿਚ ਜੈਸ਼ੰਕਰ ਨੇ ਕਿਹਾ ਕਿ ਦੋਵੇਂ ਦੇਸ਼ਾਂ ਵਿਚ ਕਾਰੋਬਾਰ ਸਮੱਸਿਆ ਆਮ ਹੈ। ਪ੍ਰਧਾਨ ਮੰਤਰੀ ਦੀ ਅਮਰੀਕਾ ਦੀ ਯਾਤਰਾ 22 ਸਤੰਬਰ ਤੋਂ ਸ਼ੁਰੂ ਹੋ ਰਹੀ ਹੈ।

 

ਵਿਦੇਸ਼ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਭਾਰਤੀ ਭਾਈਚਾਰੇ ਨੂੰ ਸੰਬੋਧਨ ਕਰਦੇ ਰਹੇ ਹਨ ਅਤੇ ਇਸ ਕ੍ਰਮ ਵਿਚ ਸਾਲ 2014 ਵਿਚ ਉਨ੍ਹਾਂ ਨਿਊਯਾਰਕ ਵਿਚ ਮੈਡੀਸਨ ਸਕਵਾਅਰ ਵਿਚ ਅਤੇ 2015 ਵਿਚ ਸੈਨ ਜੋਸ ਵਿਚ ਉਨ੍ਹਾਂ ਸੰਬੋਧਨ ਕੀਤਾ ਸੀ। ਇਹ ਪੁੱਛੇ ਜਾਣ ਉਤੇ ਕਿ ਇਕ ਮੰਚ ਉਤੇ ਮੋਦੀ ਅਤੇ ਟਰੰਪ ਨਾਲ ਹੋਣ ਦਾ ਪਾਕਿਸਤਾਨ ਨੂੰ ਕੀ ਸੰਦੇਸ਼ ਜਾਵੇਗਾ, ਵਿਦੇਸ਼ ਮੰਤਰੀ ਨੇ ਕਿਹਾ ਕਿ ਇਹ ਮੁਲਾਂਕਣ ਪਾਕਿਸਤਾਨ ਨੇ ਕਰਨਾ ਹੋਵੇਗਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:UNGA Meet India Show His diplomatic Power Infront of World PM Narendra Modi Donald Trump Pakistan