ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅੰਤਰਰਾਸ਼ਟਰੀ ਸਬੰਧ ਨਿਭਾਉਣਾ ਨਹੀਂ ਜਾਣਦੇ ਇਮਰਾਨ: ਭਾਰਤ

ਮਲੇਸ਼ੀਆ ਅਤੇ ਤੁਰਕੀ ਨੂੰ ਵੀ ਲਿਆ ਨਿਸ਼ਾਨੇ 'ਤੇ 


ਵਿਦੇਸ਼ ਸਕੱਤਰ ਰਵੀਸ਼ ਕੁਮਾਰ ਨੇ UNGA ਵਿੱਚ ਤੁਰਕੀ ਵੱਲੋਂ ਕਸ਼ਮੀਰ ਮੁੱਦਾ ਉਠਾਉਣ ਬਾਰੇ ਗੱਲ ਕੀਤੀ। ਉਨ੍ਹਾਂ ਕਿਹਾ ਕਿ ਅਜਿਹੀ ਕਿਸੇ ਗੱਲ ‘ਤੇ ਬਿਆਨ ਦੇਣ ਤੋਂ ਪਹਿਲਾਂ ਅਸੀਂ ਚਾਹੁੰਦੇ ਹਾਂ ਕਿ ਤੁਰਕੀ ਦੀ ਸਰਕਾਰ ਨੂੰ ਜ਼ਮੀਨੀ ਪੱਧਰ ‘ਤੇ ਹਾਲਾਤਾਂ ਨੂੰ ਸਮਝੇ। ਇਹ ਮਾਮਲਾ ਭਾਰਤ ਲਈ ਪੂਰੀ ਤਰ੍ਹਾਂ ਅੰਦਰੂਨੀ ਹੈ।

 


ਇਸ ਤੋਂ ਇਲਾਵਾ ਉਨ੍ਹਾਂ ਨੇ ਮਲੇਸ਼ੀਆ ਦੀ ਕਸ਼ਮੀਰ ਨੂੰ ਲੈ ਕੇ ਕੀਤੀ ਗਈ ਟਿੱਪਣੀ 'ਤੇ ਕਿਹਾ ਕਿ ਜੰਮੂ ਕਸ਼ਮੀਰ ਨੇ ਦੇਸ਼ ਦੇ ਹੋਰ ਸੂਬਿਆਂ ਦੀ ਤਰ੍ਹਾਂ  Instrument of Accession ਸਾਇਨ ਕੀਤਾ ਹੈ। ਪਾਕਿਸਤਾਨ ਨੇ ਜੰਮੂ-ਕਸ਼ਮੀਰ ਦੇ ਕੁਝ ਹਿੱਸੇ 'ਤੇ ਨਾਜਾਇਜ਼ ਕਬਜ਼ਾ ਕੀਤਾ ਹੋਇਆ ਹੈ। ਮਲੇਸ਼ੀਆ ਦੀ ਸਰਕਾਰ ਨੂੰ ਦੋਵਾਂ ਦੇਸ਼ਾਂ ਵਿਚਾਲੇ ਸਬੰਧਾਂ ਨੂੰ ਧਿਆਨ ਵਿੱਚ ਰੱਖਦਿਆਂ ਅਜਿਹੇ ਬਿਆਨਾਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।

 

ਉਥੇ, ਪਾਕਿਸਤਾਨੀ ਪ੍ਰਧਾਨ ਮੰਤਰੀ ਵੱਲੋਂ ਲੋਕਾਂ ਨੂੰ ਐਲਓਸੀ ਵੱਲ ਵੱਧਣ ਦੀ ਅਪੀਲ ‘ਤੇ ਰਵੀਸ਼ ਨੇ ਕਿਹਾ ਕਿ ਇਮਰਾਨ ਨੇ UNGA ਵਿੱਚ ਵੀ ਭੜਕਾਊ ਅਤੇ ਗ਼ੈਰ ਜ਼ਿੰਮੇਵਾਰਾਨਾ ਬਿਆਨ ਦਿੱਤੇ ਹਨ। ਮੈਂ ਨਹੀਂ ਜਾਣਦਾ ਕਿ ਗਲੋਬਲ ਸਬੰਧਾਂ ਨਾਲ ਕਿਵੇਂ ਨਜਿੱਠਣਾ ਹੈ। ਸਭ ਤੋਂ ਗੰਭੀਰ ਗੱਲ ਇਹ ਹੈ ਕਿ ਉਨ੍ਹਾਂ ਨੇ ਭਾਰਤ ਵਿਰੁੱਧ ਜੇਹਾਦ ਦਾ ਖੁੱਲ੍ਹ ਕੇ ਸਵਾਗਤ ਕੀਤਾ ਹੈ, ਇਹ ਆਮ ਗੱਲ ਨਹੀਂ ਹੈ।


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:UNGA mein kashmir par turkey pakistan or malysia ke bayaan par bharat ka jawab