ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਵਿਆਹੁਤਾ ਜ਼ਿੰਦਗੀ ਤੋਂ ਨਾਖੁਸ਼ ਪਤਨੀ ਨੇ ਰੋਹਿਤ ਸ਼ੇਖਰ ਦਾ ਕੀਤਾ ਕਤਲ

ਵਿਆਹੁਤਾ ਜ਼ਿੰਦਗੀ ਤੋਂ ਨਾਖੁਸ਼ ਪਤਨੀ ਨੇ ਰੋਹਿਤ ਸ਼ੇਖਰ ਦਾ ਕੀਤਾ ਕਤਲ

ਵਿਆਹੁਤਾ ਜ਼ਿੰਦਗੀ ਤੋਂ ਨਾਖੁਸ਼ ਅਪੂਰਵਾ ਸ਼ੁਕਲਾ ਤਿਵਾੜੀ ਨੇ ਆਪਣੇ ਪਤੀ ਰੋਹਿਤ ਸ਼ੇਖਰ ਦਾ ਕਤਲ ਕੀਤਾ। ਕਈ ਦਿਨ ਪਹਿਲਾਂ ਰੋਹਿਤ ਸ਼ੇਖਰ ਦੇ ਕਤਲ ਦੀ ਜਾਂਚ ਕਰ ਰਹੀ ਦਿੱਲੀ ਪੁਲਿਸ ਨੇ ਬੁੱਧਵਾਰ ਨੂੰ ਵੱਡਾ ਖੁਲਾਸਾ ਕੀਤਾ। ਪੁਲਿਸ ਨੇ ਅੱਜ ਕਤਲ ਦੇ ਦੋਸ਼ ਵਿਚ ਅਪੂਰਵਾ ਨੂੰ ਗ੍ਰਿਫਤਾਰ ਕਰ ਲਿਆ। ਪੁਲਿਸ ਨੇ ਦੱਸਿਆ ਕਿ ਉਸਨੇ ਰੋਹਿਤ ਸ਼ੇਖਰ ਦਾ ਕਤਲ ਉਸ ਸਮੇਂ ਕੀਤਾ ਗਿਆ, ਜਦੋਂ ਰੋਹਿਤ ਸ਼ੇਖਰ ਨਸ਼ੇ ਵਿਚ ਸੀ ਅਤੇ ਆਪਣੇ ਬੈਡ ਉਤੇ ਲੇਟਿਆ ਹੋਇਆ ਸੀ। ਪੁਲਿਸ ਨੇ ਦੱਸਿਆ ਕਿ ਬਿਨਾਂ ਕਿਸੇ ਮਦਦ ਦੇ ਅਪੂਰਵਾ ਨੇ ਇਕੱਲੇ ਹੀ ਰੋਹਿਤ ਸ਼ੇਖਰ ਦਾ ਗਲਾ ਦਬਾਕੇ ਉਸਦਾ ਕਤਲ ਕਰ ਦਿੱਤਾ।

 

ਕਤਲ ਦੇ ਜ਼ੁਰਮ ਵਿਚ ਗ੍ਰਿਫਤਾਰ ਅਪੂਰਵਾ ਨੂੰ ਛੇਤੀ ਹੀ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ। ਪੁਲਿਸ ਨੇ ਤਿੰਨ ਦਿਨ ਦੀ ਪੁੱਛਗਿੱਛ ਬਾਅਦ ਅਪੂਰਵਾ ਨੂੰ ਬੁੱਧਵਾਰ ਨੂੰ ਗ੍ਰਿਫਤਾਰ ਕੀਤਾ।

 

ਨਿਊਜ਼ ਏਜੰਸੀ ਏਐਨਆਈ ਅਨੁਸਾਰ ਐਤਵਾਰ ਨੂੰ ਪੁਲਿਸ ਅਪੂਰਵਾ, ਇਕ ਨੌਕਰਾਨੀ ਅਤੇ ਇਕ ਨੌਕਰ ਨੂੰ ਪੁੱਛਗਿੱਛ ਲਈ ਕਿਸੇ ਅਣਦੱਸੀ ਥਾਂ ਉਤੇ ਲੈ ਗਈ ਸੀ। ਇਸ ਦੌਰਾਨ ਪੁੱਛਗਿੱਛ ਵਿਚ ਹੀ ਪੁਲਿਸ ਨੇ ਵੀਵੀਆਈ ਕਤਲ ਕਾਂਡ ਦਾ ਖੁਲਾਸਾ ਕੀਤਾ।

 

ਪਿਛਲੇ ਬੀਤੇ ਦਿਨੀਂ ਰੋਹਿਤ ਸ਼ੇਖਰ ਦੀ ਪੋਸਟ ਮਾਰਟਮ ਰਿਪੋਰਟ ਆਉਣ ਉਤੇ ਕਤਲ ਦਾ ਕੇਸ ਦਰਜ ਕਰ ਲਿਆ ਗਿਆ ਸੀ।

ਦਿੱਲੀ ਪੁਲਿਸ ਦੀ ਸੀਐਫਐਸਐਲ ਟੀਮ ਇਕ ਵਾਰ ਫਿਰ ਰੋਹਿਤ ਸ਼ੇਖਰ ਦੇ ਡਿਫੈਂਸ ਕਾਲੋਨੀ ਆਵਾ ਪਹੁੰਚੀ । ਪੁਲਿਸ ਨੇ ਇਸ ਦੌਰਾਨ ਕਾਂਗਰਸ ਦੇ ਦਿਗਜ਼ ਆਗੂ ਰਹੇ ਐਨ ਡੀ ਤਿਵਾੜੀ ਦੇ ਬੇਟੇ ਦੇ ਕਤਲ ਨਾਲ ਜੁੜੇ ਸਬੂਤ ਵੀ ਇਕੱਠੇ ਕੀਤੇ।

 

15 ਅਪ੍ਰੈਲ ਦੀ ਰਾਤ ਰੋਹਿਤ ਸ਼ੇਖਰ ਸੁੱਤਾ ਜਿਸਦੇ ਅਗਲੇ ਦਿਨ 4 ਵਜੇ ਰਹਸਮਈ ਢੰਗ ਨਾਲ ਉਸਦੀ ਮੌਤ ਹੋਣ ਦਾ ਪਤਾ ਲੱਗਿਆ ਸੀ। ਹੈਰਾਨੀ ਦੀ ਗੱਲ ਇਹ ਹੈ ਕਿ ਅਗਲੇ ਦਿਨ ਚਾਰ ਵਜੇ ਤੱਕ ਰੋਹਿਤ ਸ਼ੇਖਰ ਦੇ ਕਮਰੇ ਵਿਚ ਕੋਈ ਨਹੀਂ ਗਿਆ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:unhappy with marriage apoorva shukla smothered rohit shekhar to death reveals delhi police