ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਿੱਲੀ : ਦੁਰੰਤੋ ਐਕਸਪ੍ਰੈਸ `ਚ ਹਥਿਆਰਾਂ ਦੀ ਨੋਕ `ਤੇ ਕੀਤੀ ਲੁੱਟ

ਦਿੱਲੀ : ਦੁਰੰਤੋ ਐਕਸਪ੍ਰੈਸ `ਚ ਹਥਿਆਰਾਂ ਦੀ ਨੋਕ `ਤੇ ਕੀਤੀ ਲੁੱਟ

ਦਿੱਲੀ ਦੇ ਬਾਦਲੀ `ਚ  ਰੇਲ ਗੱਡੀ `ਚ ਲੁੱਟ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਲੁੱਟਪਾਟ ਦੀ ਇਹ ਘਟਨਾ ਦੁਰੰਤੋ ਐਕਸਪ੍ਰੈਸ ਦੇ (ਣਚਗ਼ਅਵਰ ਥਘਬਗਕਤਤ)  ਏਸੀ ਕੋਚ `ਚ ਹੋਈ ਹੈ। ਏਐਨਆਈ ਮੁਤਾਬਕ ਕੁਝ ਹਥਿਆਰਬੰਦ ਬਦਮਾਸ ਰੇਲ ਗੱਡੀ ਦੇ ਏਸੀ ਕੋਚ `ਚ ਦਾਖਲ ਹੋਏ ਅਤੇ ਉਨ੍ਹਾਂ ਲੁੱਟਪਾਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ।

 


ਦੱਸਿਆ ਜਾ ਰਿਹਾ ਹੈ ਕਿ ਰੇਲ ਗੱਡੀ ਬਾਦਲੀ `ਚ ਰੁਕੀ ਹੋਈ ਸੀ ਅਤੇ ਇਸ ਦੌਰਾਨ ਰੇਲ ਗੱਡੀ `ਚ ਕੁਝ ਹਥਿਆਰਬੰਦ ਬਦਮਾਸ ਏ ਸੀ ਕੋਚ `ਚ ਦਾਖਲ ਹੋਏ। ਇਸ ਤੋਂ ਬਾਅਦ ਬਦਮਾਸ਼ਾਂ ਨੇ ਹਥਿਆਰਾਂ ਦੇ ਜੋਰ `ਤੇ ਰੇਲ ਗੱਡੀ ਦੇ ਏਸੀ ਕੋਚ `ਚ ਯਾਤਰੀਆਂ ਤੋਂ ਨਗਦੀ ਅਤੇ ਮੋਬਾਇਲ ਫੋਨ ਖੋਹਕੇ ਲੈ ਗਏ। ਇਸ ਮਾਮਲੇ `ਚ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।


ਇਕ ਯਾਤਰੀ ਨੇ ਰੇਲਵੇ ਸਿ਼ਕਾਇਤ ਪੋਰਟਲ `ਤੇ ਸਿ਼ਕਾਇਤ ਦਰਜ ਕਰਵਾਉਣ ਦੇ ਬਾਅਦ ਮਾਮਲਾ ਸਾਹਮਣੇ ਆਇਆ। ਅਸ਼ਵਨੀ ਕੁਮਾਰ ਨਾਮ ਦੇ ਇਕ ਯਾਤਰੀ ਨੇ ਆਪਣੀ ਸਿ਼ਕਾਇਤ `ਚ ਕਿਹਾ ਕਿ ਰੇਲ ਗੱਡੀ ਨੰਬਰ 12266 ਦੀ ਬੀ3 ਅਤੇ ਬੀ7 ਡੱਬਿਆਂ `ਚ ਬੈਠੇ ਯਾਤਰੀਆਂ `ਤੇ ਦਿੱਲੀ ਸਰਾਏ ਰੋਹੀਲਾ ਸਟੇਸ਼ਟਨ ਦੇ ਨਜ਼ਦੀਕ ਹਥਿਆਰਬੰਦ ਬਦਮਾਸ਼ਾਂ ਨੇ ਹਮਲਾ ਕਰ ਦਿੱਤਾ।

 

ਉਨ੍ਹਾਂ ਦਾਅਵਾ ਕੀਤਾ ਕਿ ਲੁਟੇਰਿਆਂ ਨੇ ਯਾਤਰੀਆਂ ਨੂੰ ਆਪਣਾ ਕੀਮਤੀ ਸਾਮਾਨ ਦੇਣ ਲਈ ਕਿਹਾ। ਉਨ੍ਹਾਂ ਯਾਤਰੀਆਂ ਦੇ ਪਰਸ, ਨਗਦੀ, ਬੈਗ, ਸੋਨੇ ਦੀ ਚੈਨ ਅਤੇ ਮੋਬਾਇਲ ਸਮੇਤ ਕਾਫੀ ਸਾਮਾਨ ਲੁੱਟ ਕੇ ਲਏ ਗਏ।


ਉਤਰੀ ਰੇਲਵੇ ਦੇ ਇਕ ਬੁਲਾਰੇ ਨੇ ਕਿਹਾ ਕਿ ਰੇਲਵੇ ਸੁਰੱਖਿਆ ਬਲ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਦੋਸ਼ੀਆਂ ਨੂੰ ਛੇਤੀ ਤੋਂ ਛੇਤੀ ਫੜਕੇ ਉਨ੍ਹਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।
  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:unidentified assailants looted Passengers on Jammu Delhi Duranto Express